Wednesday, June 10, 2026
Google search engine
HomeDeshWeather Update: Punjab ਦਾ ਤਾਪਮਾਨ ਆਮ ਨਾਲੋਂ 5.2 ਡਿਗਰੀ ਵੱਧ, ਮੌਸਮ ਰਹੇਗਾ...

Weather Update: Punjab ਦਾ ਤਾਪਮਾਨ ਆਮ ਨਾਲੋਂ 5.2 ਡਿਗਰੀ ਵੱਧ, ਮੌਸਮ ਰਹੇਗਾ ਸਾਫ਼

ਬੀਤੇ ਦਿਨ ਪੰਜਾਬ ਦੇ ਵੱਧੋ-ਵੱਧ ਤਾਪਮਾਨ ‘ਚ 0.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ।

ਮੌਸਮ ਵਿਗਿਆਨ ਕੇਂਦਰ ਵੱਲੋਂ ਜਾਰੀ ਕੀਤੇ ਗਏ ਅਪਡੇਟ ਅਨੁਸਾਰ ਪੰਜਾਬ ‘ਚ ਅੱਜ ਮੌਮਸ ਸਾਫ਼ ਰਹੇਗਾ। ਮੌਸਮ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਅਲਰਟ ਨਹੀਂ ਹੈ। ਇਸ ਦੇ ਨਾਲ ਹੀ ਆਉਣ ਵਾਲੇ ਤਿੰਨ ਦਿਨ ਵੀ ਮੌਸਮ ਸਾਫ਼ ਰਹੇਗਾ। ਪੰਜਾਬ ਦੇ ਤਾਪਮਾਨ ‘ਚ ਵਾਧਾ ਦੇਖਿਆ ਜਾ ਰਿਹਾ ਹੈ। ਇਹ ਆਮ ਨਾਲੋਂ ਵੱਧ ਬਣਿਆ ਹੋਇਆ ਹੈ।

ਵੱਧ ਤੋਂ ਵੱਧ ਤਾਪਮਾਨ

ਬੀਤੇ ਦਿਨ ਪੰਜਾਬ ਦੇ ਵੱਧੋ-ਵੱਧ ਤਾਪਮਾਨ ‘ਚ (ਬੀਤੇ 24 ਘੰਟਿਆਂ ਦੇ ਮੁਕਾਬਲੇ) 0.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਇਹ ਆਮ ਨਾਲੋਂ 5.2 ਡਿਗਰੀ ਵੱਧ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਫਰੀਦਕੋਟ ‘ਚ ਦਰਜ ਕੀਤਾ ਗਿਆ, ਜੋ ਕਿ 31.5 ਡਿਗਰੀ ਰਿਹਾ।
ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 27.5 ਡਿਗਰੀ, ਲੁਧਿਆਣਾ ਦਾ 29.8 ਡਿਗਰੀ, ਪਟਿਆਲਾ ਦਾ 29.4 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 27.4 ਡਿਗਰੀ, ਫਿਰੋਜ਼ਪੁਰ ਦਾ 28.9 ਡਿਗਰੀ ਦਰਜ ਕੀਤਾ ਗਿਆ।
ਹੁਸ਼ਿਆਰਪੁਰ ਦਾ ਵੱਧ ਤੋਂ ਵੱਧ ਤਾਪਮਾਨ 27.9 ਡਿਗਰੀ, ਮੁਹਾਲੀ ਦਾ 28.6 ਡਿਗਰੀ, ਪਠਾਨਕੋਟ ਦਾ 28.2 ਡਿਗਰੀ, ਰੋਪੜ ਦਾ 28.1 ਡਿਗਰੀ, ਭਾਖੜਾ ਡੈਮ (ਰੂਪਨਗਰ) ਦਾ 30.4 ਡਿਗਰੀ, ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਦਾ 28.8 ਡਿਗਰੀ ਦਰਜ ਕੀਤਾ ਗਿਆ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments