Wednesday, October 28, 2026
Google search engine
Homelatest Newsਇਸ ਸੀਜ਼ਨ ਨੇ ਤੋੜੇ ਸਾਰੇ ਰਿਕਾਰਡ! ਪੰਜਾਬ 'ਚ ਕੜਾਕੇ ਦੀ ਠੰਢ ਦਾ...

ਇਸ ਸੀਜ਼ਨ ਨੇ ਤੋੜੇ ਸਾਰੇ ਰਿਕਾਰਡ! ਪੰਜਾਬ ‘ਚ ਕੜਾਕੇ ਦੀ ਠੰਢ ਦਾ ਕਹਿਰ ਜਾਰੀ

ਉੱਤਰੀ ਭਾਰਤ ਵਿੱਚ ਠੰਢ  (Cold in North India) ਨੇ ਇਸ ਸੀਜ਼ਨ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪੰਜਾਬ ਸਮੇਤ ਉੱਤਰੀ ਭਾਰਤ ਦੇ ਲੋਕ ਘਰਾਂ ਦੇ ਅੰਦਰ ਹੀ ਰਹਿਣ ਲਈ ਮਜਬੂਰ ਹਨ। ਘੱਟੋ-ਘੱਟ ਤਾਪਮਾਨ ਰੋਜ਼ਾਨਾ ਡਾਈਵਿੰਗ ਕਰ ਰਿਹਾ ਹੈ। ਮੌਸਮ ਵਿਭਾਗ  ਨੇ ਅਗਲੇ ਤਿੰਨ ਦਿਨਾਂ ਲਈ ਠੰਡ ਅਤੇ ਧੁੰਦ ਦਾ ਆਰੇਂਜ ਅਲਰਟ (orange alert) ਜਾਰੀ ਕੀਤਾ ਹੈ। ਇਸ ਅਨੁਸਾਰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਛਾਈ ਰਹੇਗੀ। ਕਈ ਥਾਈਂ ਕੜਾਕੇ ਦੀ ਠੰਢ ਰਹੇਗੀ ਅਤੇ ਇਸ ਦੇ ਨਾਲ ਹੀ ਸੀਤ ਲਹਿਰ ਵੀ ਜਾਰੀ ਰਹੇਗੀ।

3-7 ਡਿਗਰੀ ਸੈਲਸੀਅਸ ਦੇ ਵਿਚਕਾਰ ਤਾਪਮਾਨ ਦਰਜ

ਭਾਰਤ ਮੌਸਮ ਵਿਭਾਗ (IMD) ਦੀ ਸਾਈਟ ‘ਤੇ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਸਮੇਤ ਉੱਤਰੀ ਭਾਰਤ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਸ਼ਨੀਵਾਰ ਸਵੇਰੇ 3-7 ਡਿਗਰੀ ਸੈਲਸੀਅਸ ਦੇ ਵਿਚਕਾਰ ਤਾਪਮਾਨ ਦਰਜ ਕੀਤਾ ਗਿਆ। ਹਰਿਆਣਾ ਵਿਚ ਸਭ ਤੋਂ ਘੱਟ ਤਾਪਮਾਨ ਨਾਰਨੌਲ ਵਿਚ 3 ਡਿਗਰੀ ਅਤੇ ਪੰਜਾਬ ਵਿਚ 3.8 ਡਿਗਰੀ ਗੁਰਦਾਸਪੁਰ ਵਿਚ ਦਰਜ ਕੀਤਾ ਗਿਆ।

ਘੱਟੋ-ਘੱਟ ਪਾਰਾ ਆਮ ਨਾਲੋਂ ਰਿਹਾ ਹੇਠਾਂ 

ਦੇਰੀ ਨਾਲ ਚੱਲੀਆਂ 30 ਤੋਂ ਵੱਧ ਟਰੇਨਾਂ 

ਰੇਲਵੇ ਮੁਤਾਬਕ ਸਵੇਰੇ ਸੰਘਣੀ ਧੁੰਦ ਕਾਰਨ ਪੰਜਾਬ ਨੂੰ ਆਉਣ-ਜਾਣ ਵਾਲੀਆਂ 30 ਤੋਂ ਵੱਧ ਟਰੇਨਾਂ ਆਪਣੇ ਨਿਰਧਾਰਤ ਸਮੇਂ ਤੋਂ 2 ਤੋਂ 6 ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਹਨ। ਇਹਨਾਂ ਵਿੱਚੋਂ ਪ੍ਰਮੁੱਖ ਹਨ ਮੁੰਬਈ CSMT-ਅੰਮ੍ਰਿਤਸਰ ਐਕਸਪ੍ਰੈਸ, ਮਾਲਵਾ ਐਕਸਪ੍ਰੈਸ, ਸਵਰਾਜ ਐਕਸਪ੍ਰੈੱਸ।

ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਆਰੇਂਜ ਅਲਰਟ

ਪੰਜਾਬ ਤੋਂ ਉੱਤਰ-ਪੂਰਬ ਦੇ ਰਾਜਾਂ ਲਈ ਐਤਵਾਰ ਅਤੇ ਸੋਮਵਾਰ ਨੂੰ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਲਈ ਪੀਲੇ ਅਤੇ ਸੰਤਰੀ ਅਲਰਟ ਜਾਰੀ ਕੀਤੇ ਗਏ ਹਨ। ਪੰਜਾਬ, ਹਰਿਆਣਾ, ਚੰਡੀਗੜ੍ਹ, ਪੱਛਮੀ ਮੱਧ ਪ੍ਰਦੇਸ਼ ਅਤੇ ਪੱਛਮੀ ਅਤੇ ਪੂਰਬੀ ਯੂਪੀ ਵਿੱਚ ਸੰਘਣੀ ਧੁੰਦ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments