Sunday, October 25, 2026
Google search engine
HomeDesh‘ਸਾਨੂੰ ਘਰ ‘ਚ ਲੜਾਈ ਨਹੀਂ ਕਰਨੀ ਚਾਹੀਦੀ’… ਜਸਬੀਰ ਜੱਸੀ ਬੋਲੇ- ਜਥੇਦਾਰ ਦੀ...

‘ਸਾਨੂੰ ਘਰ ‘ਚ ਲੜਾਈ ਨਹੀਂ ਕਰਨੀ ਚਾਹੀਦੀ’… ਜਸਬੀਰ ਜੱਸੀ ਬੋਲੇ- ਜਥੇਦਾਰ ਦੀ ਗੱਲ ਨਾਲ ਸਹਿਮਤ

ਇਸ ਪੂਰੇ ਮਾਮਲੇ ‘ਤੇ ਜਸਬੀਰ ਜੱਸੀ ਦਾ ਬਿਆਨ ਸਾਹਮਣੇ ਆਇਆ ਹੈ।

ਪੰਜਾਬੀ ਸਿੰਗਰ ਜਸਬੀਰ ਜੱਸੀ ਵੱਲੋਂ ਸਾਹਿਬਜ਼ਾਦਿਆਂ ਜੀ ਯਾਦ ‘ਚ ਕਰਵਾਏ ਜਾ ਰਹੇ ਸਮਾਗਮ ਦੌਰਾਨ ਸ਼ਬਦ ਗਾਇਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਇਸ ਮੁੱਦੇ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੋਂ ਵੀ ਸਵਾਲ ਪੁੱਛਿਆ ਗਿਆ ਸੀ। ਇਸ ‘ਤੇ ਉਨ੍ਹਾਂ ਨੇ ਕਿਹਾ ਸੀ ਕਿ ਸਿੱਖ ਰਹਿਤ ਮਰਿਆਦਾ ‘ਚ ਇੱਕ ਸਿੱਖ ਹੀ ਗੁਰਬਾਣੀ ਦਾ ਪਾਠ ਜਾਂ ਕੀਰਤਨ ਕਰ ਸਕਦਾ ਹੈ। ਜੇਕਰ ਕੋਈ ਗੈਰ ਸਿੱਖ (ਗੈਰ ਅੰਮ੍ਰਿਤਧਾਰੀ) ਅਜਿਹਾ ਕਰਦਾ ਹੈ ਤਾਂ ਉਹ ਸਿੱਖ ਮਰਿਆਦਾ ਦੇ ਉਲਟ ਹੈ।
ਹੁਣ ਇਸ ਪੂਰੇ ਮਾਮਲੇ ‘ਤੇ ਜਸਬੀਰ ਜੱਸੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜਥੇਦਾਰ ਗੜਗੱਜ ਦੀ ਗੱਲ ਤੋਂ ਸਹਿਮਤ ਹਨ। ਉਨ੍ਹਾਂ ਨੇ ਕਿਹਾ ਕਿ ਜਥੇਦਾਰ ਸਾਹਿਬ ਨੇ ਜੋ ਕਿਹਾ ਉਹ ਬਿਲਕੁਲ ਸਹੀ ਹੈ। ਜੱਸੀ ਨੇ ਕਿਹਾ ਕਿ ਉਹ ਧਾਰਮਿਕ ਤੇ ਰਾਜਨੀਤਿਕ ਮਾਮਲਿਆਂ ‘ਤੇ ਨਹੀਂ ਬੋਲਦੇ ਹਨ, ਕਿਉਂਕਿ ਸਾਰਿਆਂ ਦੀ ਆਪਣੇ ਅਲੱਗ ਰਾਏ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਭਾਈ ਹਰਜਿੰਦਰ ਸਿੰਘ ਜੀ (ਸ਼੍ਰੀਨਗਰ ਵਾਲੇ) ਦੀ ਵੀਡੀਓ ਦੇਖੀ ਤਾਂ ਮੈਨੂੰ ਲੱਗਿਆ ਕਿ ਮੈਨੂੰ ਬੋਲਣਾ ਚਾਹੀਦਾ ਹੈ।

ਸਾਨੂੰ ਘਰ ‘ਚ ਲੜਾਈ ਨਹੀਂ ਕਰਨੀ ਚਾਹੀਦੀ: ਜੱਸੀ

ਜੱਸੀ ਨੇ ਕਿਹਾ ਕਿ ਭਾਈ ਸਾਹਿਬ ਨੇ ਸਾਰੀ ਗੱਲ ਆਪਣੇ ‘ਤੇ ਲੈ ਲਈ। ਉਨ੍ਹਾਂ ਨੇ ਵੀ ਵੀਡੀਓ ‘ਚ ਕਿਹਾ ਕਿ ਸਾਨੂੰ ਜਥੇਦਾਰ ਦੀ ਗੱਲ ਦਾ ਸਨਮਾਨ ਕਰਨਾ ਚਾਹੀਦਾ ਹੈ। ਜੱਸੀ ਨੇ ਜਥੇਦਾਰ ਦਾ ਵਿਰੋਧ ਕਰਨ ਵਾਲਿਆਂ ਨੂੰ ਨਸੀਹਤ ਦਿੱਤੀ ਹੈ ਕਿ ਉਹ ਅਜਿਹਾ ਨਾ ਬੋਲਣ। ਉਨ੍ਹਾਂ ਨੇ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਦਾ ਆਦੇਸ਼ ਸਾਨੂੰ ਮੰਨਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਘਰ ‘ਚ ਲੜਾਈ ਨਹੀਂ ਕਰਨੀ ਚਾਹੀਦੀ, ਜਿਸ ਨਾਲ ਬਾਹਰੀ ਲੋਕਾਂ ਨੂੰ ਸਾਡੇ ‘ਤੇ ਉਂਗਲੀ ਚੁੱਕਣ ਦਾ ਮੌਕਾ ਮਿਲੇ।

ਗਾਇਕ ਜੱਸੀ ਨੇ ਇੱਕ ਕਮੈਂਟ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਕਿਸੇ ਹੋਰ ਧਰਮ ਲਈ, ਕਬਰਾਂ ਲਈ, ਚਮਤਕਾਰਾਂ ਲਈ ਜਾਂ ਹੋਰ ਕਿਸੇ ਚੀਜ਼ ਦੀ ਉਮੀਦ ‘ਚ ਧਰਮ ਨਹੀਂ ਬਦਲਣਗੇ। ਦੱਸ ਦੇਈਏ ਕਿ ਕਿਸੇ ਨੇ ਕਮੈਂਟ ਕੀਤਾ ਸੀ- ਜੱਸੀ ਦਾ ਵਿਰੋਧ ਨਾ ਕਰੋ ਨਹੀਂ ਤਾਂ ਉਹ ਚਰਚ ‘ਚ ਚਲਾ ਜਾਵੇਗਾ। ਇਸ ਕਮੈਂਟ ਦੇ ਜਵਾਬ ‘ਚ ਜੱਸੀ ਨੇ ਕਿਹਾ ਕਿ ਸਿੱਖ ਧਰਮ ਉਨ੍ਹਾਂ ਲਈ ਸਭ ਤੋਂ ਵੱਡਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਅਸਥਾਨ ਹੈ। ਸਾਡਾ ਇੰਨਾ ਅਮੀਰ ਇਤਿਹਾਸ ਹੈ, ਸਾਨੂੰ ਗੁਰੂ ਸਾਹਿਬ ਨੇ ਇੰਨਾ ਵੱਡਾ ਖਜ਼ਾਨਾ ਬਖ਼ਸ਼ਿਆ ਹੈ। ਬਾਕੀ ਧਰਮ ਦੇ ਲੋਕ ਵੀ ਗੁਰੂ ਗ੍ਰੰਥ ਸਾਹਿਬ ਵੱਲ ਆਸਾਂ ਦੀਆਂ ਨਿਗਾਹਾਂ ਨਾਲ ਦੇਖਦੇ ਹਨ। ਸਾਨੂੰ ਸਿੱਖ ਧਰਮ ਸਭ ਤੱਕ ਪਹੁਚਾਉਣਾ ਚਾਹੀਦਾ ਹੈ।

ਭਾਈ ਹਰਜਿੰਦਰ ਸਿੰਘ ਨੇ ਕੀ ਕਿਹਾ ਸੀ?

ਦੱਸ ਦੇਈਏ ਕਿ ਇਸ ਮੁੱਦੇ ‘ਤੇ ਵਿਵਾਦ ਹੋਣ ਤੋਂ ਬਾਅਦ ਭਾਈ ਹਰਜਿੰਦਰ ਸਿੰਘ ਨੇ ਕਿਹਾ ਸੀ ਕਿ ਇਹ ਸਮਾਗਮ ਗੁਰਦਾਸਪੁਰ ‘ਚ ਉਨ੍ਹਾਂ ਦੇ ਪਿੰਡ ਹੋ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਹੀ ਜੱਸੀ ਨੂੰ ਗੀਤ ਗਾਉਣ ਲਈ ਮਜ਼ਬੂਰ ਕੀਤਾ ਸੀ। ਉਹ ਗਾਣਾ ਨਹੀਂ ਚਾਹੁੰਦੇ ਸਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕਾਂ ਨੂੰ ਇਸ ਮੁੱਦੇ ‘ਤੇ ਜ਼ਿਆਦਾ ਵਿਵਾਦ ਨਹੀਂ ਕਰਨਾ ਚਾਹੀਦਾ ਹੈ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਸੀ ਕਿ ਸਾਨੂੰ ਜਥੇਦਾਰ ਜੀ ਦਾ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸਿੱਖ ਮਰਿਆਦਾ ਦਾ ਹਵਾਲਾ ਦਿੰਦੇ ਹੋਏ ਸਹੀ ਗੱਲ ਕਹੀ ਸੀ। ਸਾਨੂੰ ਉਨ੍ਹਾਂ ਦੇ ਰੁਤਬੇ ਨੂੰ ਛੋਟਾ ਨਹੀਂ ਕਰਨਾ ਚਾਹੀਦਾ। ਇਸ ਨੂੰ ਹੋਰ ਮੁੱਦੇ ਨਾਲ ਨਾ ਜੋੜਿਆ ਜਾਵੇ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments