Monday, June 15, 2026
Google search engine
HomeDeshਸ੍ਰੀ ਦਰਬਾਰ ਸਾਹਿਬ ਧਮਕੀ ਮਾਮਲੇ ‘ਚ ਦੋ ਮੁਲਜ਼ਮ ਗ੍ਰਿਫ਼ਤਾਰ, ਤਾਮਿਲਨਾਡੂ ‘ਚ ਕੀਤੀ...

ਸ੍ਰੀ ਦਰਬਾਰ ਸਾਹਿਬ ਧਮਕੀ ਮਾਮਲੇ ‘ਚ ਦੋ ਮੁਲਜ਼ਮ ਗ੍ਰਿਫ਼ਤਾਰ, ਤਾਮਿਲਨਾਡੂ ‘ਚ ਕੀਤੀ ਗਈ ਕਾਰਵਾਈ

ਲਗਾਤਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਸਨ।

ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ, ਅੰਮ੍ਰਿਤਸਰ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀ ਰਹੀਆਂ ਸਨ। ਇਹ ਧਮਕੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਈਮੇਲ ‘ਤੇ ਭੇਜੀਆਂ ਜਾ ਰਹੀਆਂ ਸਨ। ਹੁਣ ਇਸ ਮਾਮਲੇ ‘ਚ ਪ੍ਰਸ਼ਾਸਨ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਤਾਮਿਲਨਾਡੂ ਤੋਂ ਦੋ ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ। ਧਮਕੀ ਭਰੇ ਈਮੇਲ ਭੇਜਣ ਪਿੱਛੇ ਇਨ੍ਹਾਂ ਦਾ ਹੱਥ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਪੰਜਾਬ ਸਰਕਾਰ ਜਾਂ ਪੁਲਿਸ ਵੱਲੋਂ ਇਸ ਨੂੰ ਲੈ ਕੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦੋ ਦਿਨਾਂ ਤੋਂ ਜਾਂਚ ਟੀਮਾਂ ਐਕਟਿਵ ਸਨ।
ਦੱਸ ਦੇਈਏ ਕਿ 14 ਤੋਂ 16 ਜੁਲਾਈ ਤੱਕ ਐਸਜੀਪੀਸੀ ਦੀ ਈਮੇਲ ‘ਤੇ ਲਗਾਤਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਸਨ। ਈਮੇਲ ‘ਚ ਦਾਅਵਾ ਕੀਤਾ ਗਿਆ ਸੀ ਕਿ ਪਾਈਪਾਂ ‘ਚ ਆਰਡੀਐਕਸ ਭਰ ਕੇ ਸ੍ਰੀ ਦਰਬਾਰ ਸਾਹਿਬ ‘ਚ ਧਮਾਕੇ ਕੀਤੇ ਜਾਣਗੇ। ਧਮਕੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ‘ਤੇ ਸਨ ਤੇ ਸ੍ਰੀ ਦਰਬਾਰ ਸਾਹਿਬ ਨੇੜੇ ਸਖ਼ਤ ਸੁਰੱਖਿਆ ਕਰ ਦਿੱਤੀ ਗਈ। ਡਾਗ ਸੁਕਾਅਡ ਤੇ ਬੰਬ ਨਿਰੋਧਕ ਟੀਮਾਂ ਮਾਮਲੇ ਦੀ ਜਾਂਚ ‘ਚ ਜੁੱਟ ਗਈਆਂ ਸਨ। ਸ੍ਰੀ ਦਰਬਾਰ ਸਾਹਿਬ ਦੇ ਨੇੜੇ ਦੇ ਇਲਾਕਿਆਂ ‘ਚ ਵੀ ਜਾਂਚ ਕੀਤੀ ਗਈ।

ਐਸਜੀਪੀਸੀ ਪ੍ਰਧਾਨ ਨੇ ਕੀਤੀ ਸੀ ਜਾਂਚ ਦੀ ਮੰਗ

ਇਸ ਮਾਮਲੇ ‘ਚ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰੈੱਸ ਕਾਨਫਰੰਸ ਕੀਤੀ ਸੀ ਤੇ ਕਾਰਵਾਈ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਪਿਛਲੇ ਲੰਬੇ ਸਮੇਂ ਤੋਂ ਸਾਡੀ ਸਮੁੱਚੀ ਮਨੁੱਖਤਾ ਤੇ ਆਸਥਾ ਦਾ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ‘ਤੇ ਸਮੇਂ-ਸਮੇਂ ‘ਤੇ ਬ੍ਰਿਟਿਸ਼ ਕਾਲ ਤੇ ਮੁਗਲ ਕਾਲ ‘ਚ ਹਮਲੇ ਹੁੰਦੇ ਰਹੇ ਤੇ ਨੁਕਸਾਨ ਵੀ ਪਹੁੰਚਿਆ ਜਾਂਦਾ ਰਿਹਾ ਹੈ। ਇਹ ਮਨੁੱਖਤਾ ਦੇ ਆਸਥਾ ਦੇ ਕੇਂਦਰ ਦੀਆਂ ਗੱਲਾਂ ਕੁੱਝ ਜੀਵਾਂ ਨੂੰ ਚੰਗੀਆਂ ਨਹੀਂ ਲੱਗਦੀਆਂ। ਹੁਣ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਧਮਕੀਆਂ ਮਿਲ ਰਹੀਆਂ ਹਨ।
ਐਸਜੀਪੀਸੀ ਪ੍ਰਧਾਨ ਨੇ ਕਿਹਾ ਸੀ ਕਿ ਅਸੀਂ ਪੁਲਿਸ ਨੂੰ ਬੇਨਤੀ ਕਰਦੇ ਹਾਂ ਕਿ ਇਸਦੀ ਜਾਂਚ ਕੀਤੀ ਜਾਵੇ। ਇਨ੍ਹਾਂ ਧਮਕੀਆਂ ਨਾਲ ਕੀ ਸੰਗਤਾਂ ਦੇ ਦਿਲ ‘ਚ ਡਰ ਪੈਦਾ ਕੀਤਾ ਜਾ ਰਿਹਾ ਤਾਂ ਕਿ ਉਨ੍ਹਾਂ ਦੀ ਗਿਣਤੀ ਘੱਟ ਜਾਵੇ। ਅਸੀਂ ਲਗਾਤਾਰ ਮੰਗ ਕਰ ਰਹੇ ਹਾਂ ਕਿ ਮੁਲਜ਼ਮਾਂ ਦਾ ਪਤਾ ਕਰੋ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਾਰੀਆਂ ਸਰਕਾਰਾਂ ਤੋਂ ਉੱਚਾ ਹੈ, ਇਹ ਗੁਰੂ ਸਾਹਿਬ ਦੀ ਸਰਕਾਰ ਹੈ। ਅਸੀਂ ਆਪਣਾ ਸਟਾਫ਼ ਵੀ ਜਾਂਚ ਲਈ ਲਗਾਇਆ ਹੋਇਆ ਹੈ। ਇਹ ਸਾਜ਼ਿਸ਼ ਲੱਗ ਰਹੀ ਹੈ ਤੇ ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸੱਚ ਸਾਹਮਣੇ ਆ ਸਕੇ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments