Thursday, June 11, 2026
Google search engine
HomeDeshJammu ਤੋਂ Pathankot ਆ ਰਹੀ ਟ੍ਰੇਨ ਡੀਰੇਲ, ਇੰਜਣ ਸਮੇਤ 3 ਡੱਬੇ...

Jammu ਤੋਂ Pathankot ਆ ਰਹੀ ਟ੍ਰੇਨ ਡੀਰੇਲ, ਇੰਜਣ ਸਮੇਤ 3 ਡੱਬੇ ਪਟਰੀ ਤੋਂ ਉਤਰੇ, ਬਾਰਿਸ਼ ਕਾਰਨ ਹੋਇਆ ਹਾਦਸਾ

ਹਾਦਸਾ ਉਸ ਸਮੇਂ ਹੋਇਆ ਜਦੋਂ ਮਾਲ ਗੱਡੀ ਜੰਮੂ ਤੋਂ ਰਵਾਨਾ ਹੋ ਕੇ ਮਾਧੋਪੁਰ ਸਟੇਸ਼ਨ ਕੋਲ ਪਹੁੰਚ ਰਹੀ ਸੀ।

ਜੰਮੂ-ਕਸ਼ਮੀਰ ਤੋਂ ਪਠਾਨਕੋਟ ਵੱਲ ਨੂੰ ਆ ਰਹੀ ਮਾਲ ਗੱਡੀ ਅੱਜ ਯਾਨੀ ਵੀਰਵਾਰ ਨੂੰ ਮਾਧੋਪੁਰ ਰੇਲਵੇ ਸਟੇਸ਼ਨ ਨੇੜੇ ਪਟਰੀ ਤੋਂ ਉਤਰ ਗਈ। ਹਾਦਸੇ ‘ਚ ਟ੍ਰੇਨ ਦे ਇੰਜਣ ਸਮੇਤ ਤਿੰਨ ਡੱਬੇ ਪਟਰੀ ਤੋਂ ਉਤਰ ਗਏ। ਬਚਾਅ ਰਿਹਾ ਕਿ ਮਾਲ ਗੱਡੀ ਪਲਟੀ ਨਹੀਂ, ਜਿਸ ਕਾਰਨ ਵੱਡਾ ਹਾਦਸਾ ਟੱਲ ਗਿਆ ਤੇ ਕਿਸੇ ਜਾਨ ਦਾ ਨੁਕਸਾਨ ਨਹੀਂ ਹੋਇਆ।
ਜਾਣਕਾਰੀ ਮੁਤਾਬਕ ਹਾਦਸਾ ਉਸ ਸਮੇਂ ਹੋਇਆ ਜਦੋਂ ਮਾਲ ਗੱਡੀ ਜੰਮੂ ਤੋਂ ਰਵਾਨਾ ਹੋ ਕੇ ਮਾਧੋਪੁਰ ਸਟੇਸ਼ਨ ਕੋਲ ਪਹੁੰਚ ਰਹੀ ਸੀ। ਇਸ ਦੌਰਾਨ ਭਾਰੀ ਬਾਰਿਸ਼ ਕਰਕੇ ਟ੍ਰੈਕ ਦੇ ਥੱਲੇ ਮਿੱਟੀ ਤੇ ਪੱਥਰ ਖਿਸਕ ਗਏ, ਜਿਸ ਨਾਲ ਟ੍ਰੇਨ ਦਾ ਸੰਤੁਲਨ ਵਿਗੜ ਗਿਆ ਤੇ ਪਟਰੀ ਤੋਂ ਥੱਲੇ ਉਤਰ ਗਈ ਤੇ ਇਹ ਹਾਦਸਾ ਵਾਪਰ ਗਿਆ।
ਘਟਨਾ ਦੀ ਜਾਣਕਾਰੀ ਤੋਂ ਬਾਅਦ ਰੇਲ ਅਧਿਕਾਰ ਆਪਣੀ ਟੀਮਾਂ ਨਾਲ ਮੌਕੇ ‘ਤੇ ਪਹੁੰਚ ਗਏ ਤੇ ਰਾਹਤ ਕਾਰਜ਼ ਸ਼ੁਰੂ ਕੀਤਾ। ਆਧਿਕਾਰੀਆਂ ਨੇ ਦੱਸਿਆ ਕਿ ਟ੍ਰੈਕ ਦੀ ਮੁਰੰਮਤ ਚੱਲ ਰਹੀ ਹੈ ਤੇ ਸ਼ਾਮ ਤੱਕ ਰੂਟ ਨੂੰ ਸਹੀ ਕਰ ਦਿੱਤਾ ਜਾਵੇਗਾ। ਇਸ ਹਾਦਸੇ ਤੋਂ ਬਾਅਦ ਇਸ ਰੂਟ ‘ਤੇ ਚੱਲਣ ਵਾਲੀਆਂ ਕਈ ਟ੍ਰੇਨਾਂ ਨੂੰ ਅਸਥਾਈ ਤੌਰ ‘ਤੇ ਰੱਦ ਕਰ ਦਿੱਤਾ ਗਿਆ ਹੈ, ਜਦਕਿ ਕਈ ਟ੍ਰੇਨਾਂ ਦਾ ਰੂਟ ਬਦਲ ਦਿੱਤਾ ਗਿਆ ਹੈ। ਯਾਤਰੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਆਪਣੀ ਯਾਤਰਾ ਤੋਂ ਪਹਿਲੇ ਸਬੰਧਤ ਰੇਲਵੇ ਸਟੇਸ਼ਨ ਜਾਂ ਵੈੱਬਸਾਈਟ ਤੋਂ ਸਥਿਤੀ ਦੀ ਜਾਣਕਾਰੀ ਪ੍ਰਾਪਤ ਕਰ ਲੈਣ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments