Thursday, June 18, 2026
Google search engine
HomeDeshਹੁਣ ਟਰੈਕਟਰ-ਟਰਾਲੀ ਨਾਲ ਨਹੀਂ ਕਰ ਸਕਦੇ ਇਹ ਕੰਮ

ਹੁਣ ਟਰੈਕਟਰ-ਟਰਾਲੀ ਨਾਲ ਨਹੀਂ ਕਰ ਸਕਦੇ ਇਹ ਕੰਮ

ਇਲਾਹਾਬਾਦ ਹਾਈ ਕੋਰਟ ਨੇ ਇੱਟਾਂ, ਰੇਤਾ ਆਦਿ ਦੀ ਢੋਆ-ਢੁਆਈ ਲਈ ਖੇਤੀਬਾੜੀ ਦੇ ਕੰਮ ਲਈ ਬਣੇ ਟਰੈਕਟਰ-ਟਰਾਲੀਆਂ ਦੀ ਵਰਤੋਂ ਕਾਰਨ ਹਾਦਸਿਆਂ ਵਿੱਚ ਹੋ ਰਹੀਆਂ ਮੌਤਾਂ ਨੂੰ ਗੰਭੀਰਤਾ ਨਾਲ ਲਿਆ ਹੈ। ਸਰਕਾਰ ਨੂੰ ਇਸ ‘ਤੇ ਕਾਬੂ ਪਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਟ੍ਰੈਕਟਰ-ਟਰਾਲੀ ਨੂੰ ਖੇਤੀਬਾੜੀ ਦੇ ਕੰਮਾਂ ਲਈ ਹੀ ਵਰਤਣ ਦੀ ਸਲਾਹ ਦਿੰਦੇ ਹੋਏ ਅਦਾਲਤ ਨੇ ਉੱਤਰ ਪ੍ਰਦੇਸ਼ ਟਰਾਂਸਪੋਰਟ ਵਿਭਾਗ ਨੂੰ ਲੋੜ ਪੈਣ ‘ਤੇ ਇਸ ਲਈ ਕਾਨੂੰਨ ਬਣਾਉਣ ਲਈ ਵੀ ਕਿਹਾ ਹੈ। ਇਹ ਹੁਕਮ ਜਸਟਿਸ ਸ਼ੇਖਰ ਕੁਮਾਰ ਯਾਦਵ ਦੀ ਸਿੰਗਲ ਬੈਂਚ ਨੇ ਯੂਪੀ ਦੇ ਫ਼ਿਰੋਜ਼ਾਬਾਦ ਜ਼ਿਲ੍ਹੇ ਦੇ ਅਰਾਓਂ ਥਾਣਾ ਖੇਤਰ ਵਿੱਚ ਟਰੈਕਟਰ ਟਰਾਲੀ ਨਾਲ ਵਾਪਰੇ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਦੇ ਦੋਸ਼ੀ ਸੰਜੈ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰਦਿਆਂ ਦਿੱਤਾ ਹੈ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਟਰੈਕਟਰ ਜਿਨ੍ਹਾਂ ਦਾ ਕੰਮ ਖੇਤੀ ਨਾਲ ਸਬੰਧਤ ਹੈ। ਉਨ੍ਹਾਂ ਵਾਹਨਾਂ ‘ਤੇ ਇੱਟਾਂ, ਰੇਤਾ, ਬਜਰੀ ਆਦਿ ਦੀ ਗੈਰ-ਕਾਨੂੰਨੀ ਢੰਗ ਨਾਲ ਢੋਆ-ਢੁਆਈ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਵਰਤੋਂ ਵਾਹੁਣ, ਬਿਜਾਈ, ਵਾਢੀ ਤੇ ਖੇਤੀ ਲਈ ਫ਼ਸਲਾਂ ਅਤੇ ਬੀਜਾਂ ਦੀ ਢੋਆ-ਢੁਆਈ ਲਈ ਕੀਤੀ ਜਾਂਦੀ ਹੈ।

ਖੇਤੀਬਾੜੀ ਦੇ ਕੰਮਾਂ ‘ਚ ਕਰਨੀ ਚਾਹੀਦੀ ਟਰੈਕਟਰਾਂ ਦੀ ਵਰਤੋ

ਅਦਾਲਤ ਨੇ ਕਿਹਾ ਹੈ ਕਿ ਹੋਰ ਵਪਾਰਕ ਕੰਮਾਂ ਲਈ ਵਰਤੇ ਜਾਣ ਕਾਰਨ ਟਰੈਕਟਰ ਟਰਾਲੀਆਂ ਮੁੱਖ ਸੜਕਾਂ, ਭੀੜ-ਭੜੱਕੇ ਵਾਲੀਆਂ ਗਲੀਆਂ ਤੇ ਬਾਜ਼ਾਰਾਂ ਵਿੱਚ ਚਲਾਈਆਂ ਜਾਂਦੀਆਂ ਹਨ। ਟਰੈਕਟਰ ਦੀ ਟਰਾਲੀ ਬਹੁਤ ਵੱਡੀ ਹੁੰਦੀ ਹੈ, ਜਿਸ ਕਾਰਨ ਨਾ ਸਿਰਫ ਅਕਸਰ ਟ੍ਰੈਫਿਕ ਜਾਮ ਹੁੰਦਾ ਹੈ, ਸਗੋਂ ਹਾਦਸਿਆਂ ਦਾ ਕਾਰਨ ਵੀ ਬਣ ਜਾਂਦਾ ਹੈ ਤੇ ਕਈ ਵਾਰ ਹਾਦਸਿਆਂ ਵਿੱਚ ਲੋਕ ਆਪਣੀ ਜਾਨ ਵੀ ਗੁਆ ਲੈਂਦੇ ਹਨ। ਅਦਾਲਤ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਖੇਤੀ ਵਿੱਚ ਵਰਤੇ ਜਾਂਦੇ ਟਰੈਕਟਰ-ਟਰਾਲੀਆਂ ਦੀ ਵਰਤੋਂ ਅਨਾਜ ਢੋਣ ਲਈ ਨਾਂ ਕੀਤੀ ਜਾਵੇ, ਸਗੋਂ ਕਿਸਾਨਾਂ ਨੂੰ ਹੋਰ ਮਾਲ ਢੋਣ ਵਾਲੇ ਵਾਹਨਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾਵੇ।

ਫਿਰ ਵੀ ਬਗੈਰ ਲਾਇਸੈਂਸ ਤੋਂ ਟਰੈਕਟਰ ਚਲਾ ਰਹੇ

ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਟਰੈਕਟਰ ਟਰਾਲੀ ਦਾ ਡਿਜ਼ਾਈਨ ਅਜਿਹਾ ਹੈ ਕਿ ਇਸ ਨੂੰ ਖੇਤਾਂ ਵਿੱਚ ਹੀ ਚਲਾਇਆ ਜਾ ਸਕਦਾ ਹੈ। ਟਰੈਕਟਰ ਅੱਗੇ ਬਹੁਤ ਛੋਟਾ ਹੈ ਤੇ ਇਸ ਦੇ ਪਿੱਛੇ ਲੱਗੀ ਟਰਾਲੀ ਟਰੈਕਟਰ ਨਾਲੋਂ ਚਾਰ ਗੁਣਾ ਵੱਡੀ ਹੈ। ਰਾਤ ਸਮੇਂ ਪਿੱਛੇ ਤੋਂ ਵਿਜ਼ੀਬਿਲਟੀ ਨਾਂ ਹੋਣ ਕਾਰਨ ਅਕਸਰ ਹਾਦਸੇ ਵਾਪਰਦੇ ਹਨ ਤੇ ਜਾਨੀ ਨੁਕਸਾਨ ਵੀ ਹੁੰਦਾ ਹੈ। ਜ਼ਿਆਦਾਤਰ ਲੋਕ ਜਿਨ੍ਹਾਂ ਕੋਲ ਡਰਾਈਵਿੰਗ ਲਾਇਸੈਂਸ ਵੀ ਨਹੀਂ ਹੈ ਟਰੈਕਟਰ ਟਰਾਲੀ ਚਲਾਉਂਦੇ ਹਨ। ਅਦਾਲਤ ਨੇ ਕਿਹਾ ਹੈ ਕਿ ਗੈਰ-ਖੇਤੀ ਕੰਮਾਂ ਲਈ ਰਜਿਸਟਰਡ ਟਰੈਕਟਰ-ਟਰਾਲੀ ਦੀ ਵਰਤੋਂ ਕਰਨਾ ਕੇਂਦਰੀ ਮੋਟਰ ਵਹੀਕਲ ਐਕਟ 1988 ਤੇ ਉੱਤਰ ਪ੍ਰਦੇਸ਼ ਮੋਟਰ ਵਹੀਕਲ ਟੈਕਸੇਸ਼ਨ ਐਕਟ 1998 ਦੀ ਉਲੰਘਣਾ ਹੈ। ਟਰਾਂਸਪੋਰਟ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਇਹ ਵੀ ਕਿਹਾ ਜਾਂਦਾ ਹੈ ਕਿ ਮੁੱਖ ਸੜਕਾਂ ’ਤੇ ਟਰੈਕਟਰ-ਟਰਾਲੀਆਂ ਨੂੰ ਬਿਨਾਂ ਵਜ੍ਹਾ ਨਾ ਚਲਾਇਆ ਜਾਵੇ। ਅਜਿਹੇ ‘ਚ ਟਰਾਂਸਪੋਰਟ ਵਿਭਾਗ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਅਜਿਹੀਆਂ ਅਣ-ਅਧਿਕਾਰਤ ਟਰੈਕਟਰ ਟਰਾਲੀਆਂ ‘ਤੇ ਨੱਥ ਪਾਈ ਜਾਵੇ, ਤਾਂ ਜੋ ਇਨ੍ਹਾਂ ਕਾਰਨ ਹੋਣ ਵਾਲੇ ਹਾਦਸਿਆਂ ਅਤੇ ਮੌਤਾਂ ‘ਤੇ ਰੋਕ ਲਗਾਈ ਜਾ ਸਕੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments