Monday, September 7, 2026
Google search engine
HomeDeshਕੈਮੀਕਲ ਫੈਕਟਰੀ ਦੇ ਮਾਲਕਾਂ ਨੂੰ ਪਤਾ ਸੀ, ਅਣਗਹਿਲੀ ਨਾਲ ਹੋ ਸਕਦੈ ਧਮਾਕਾ;...

ਕੈਮੀਕਲ ਫੈਕਟਰੀ ਦੇ ਮਾਲਕਾਂ ਨੂੰ ਪਤਾ ਸੀ, ਅਣਗਹਿਲੀ ਨਾਲ ਹੋ ਸਕਦੈ ਧਮਾਕਾ; ਫੈਕਟਰੀ ਦੇ ਦੋ ਮਾਲਕ ਗ੍ਰਿਫ਼ਤਾਰ

ਜ਼ਿਲ੍ਹੇ ਦੀ ਡੋਂਬੀਵਲੀ ਸਥਿਤ ਕੈਮੀਕਲ ਫੈਕਟਰੀ ’ਚ ਧਮਾਕੇ ਮਾਮਲੇ ’ਚ ਦੋ ਹੋਰ ਲਾਸ਼ਾਂ ਮਿਲਣ ਤੋਂ ਬਾਅਦ ਮਿ੍ਰਤਕਾਂ ਦੀ ਗਿਣਤੀ ਹੁਣ 10 ਹੋ ਗਈ ਹੈ। ਹਾਲੇ ਵੀ ਮਲਬੇ ’ਚ ਹੋਰ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਕਿ ਫੈਕਟਰੀ ਦੇ ਮਾਲਕਾਂ ਨੂੰ ਜਾਣਕਾਰੀ ਸੀ ਕਿ ਕੈਮੀਕਲਾਂ ਦੇ ਮਿਸ਼ਰਣ ਤੇ ਭੰਡਾਰਨ ਦੌਰਾਨ ਕੋਈ ਛੋਟੀ ਜਿਹੀ ਵੀ ਅਣਗਹਿਲੀ ਧਮਾਕੇ ਦਾ ਕਾਰਨ ਬਣ ਸਕਦੀ ਹੈ। ਅਜਿਹੇ ’ਚ ਫੈਕਟਰੀ ਦੇ ਡਾਇਰੈਕਟਰਾਂ, ਸਟਾਫ ਮੈਨੇਜਮੈਂਟ ਤੇ ਫੈਕਟਰੀ ਦੀ ਦੇਖ-ਰੇਖ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਗ਼ੈਰ-ਇਰਾਦਤਨ ਹੱਤਿਆ ਸਮੇਤ ਹੋਰਨਾਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਦੱਸ ਦੇਈਏ ਕਿ ਡੋਂਬੀਵਲੀ ਦੇ ਐੱਮਆਈਡੀਸੀ ਫੇਜ਼-2 ’ਚ ਖ਼ੁਰਾਕੀ ਰੰਗਾਂ ਦਾ ਉਤਪਾਦਨ ਕਰਨ ਵਾਲੀ ਅਮੁਦਾਨ ਫੈਕਟਰੀ ’ਚ ਵੀਰਵਾਰ ਨੂੰ ਬਾਇਲਰ ਫਟਣ ਕਾਰਨ ਭਿਆਨਕ ਅੱਗ ਲੱਗ ਗਈ ਸੀ। ਅੱਗ ਨੇ ਆਲੇ-ਦੁਆਲੇ ਦੀਆਂ ਫੈਕਟਰੀਆਂ ਨੂੰ ਆਪਣੀ ਲਪੇਟ ’ਚ ਲੈ ਲਿਆ ਸੀ। ਹਾਦਸੇ ’ਚ ਦੋ ਔਰਤਾਂ ਸਮੇਤ 10 ਲੋਕਾਂ ਦੀ ਮੌਤ ਗਈ ਤੇ 60 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਦਾ ਇਲਾਜ ਜਾਰੀ ਹੈ। ਲਾਪਰਵਾਹੀ ਸਾਹਮਣੇ ਆਉਣ ਤੋਂ ਬਾਅਦ ਮਨਪਾੜਾ ਥਾਣੇ ’ਚ ਫੈਕਟਰੀ ਦੇ ਡਾਇਰੈਕਟਰਾਂ ਮਾਲਤੀ ਪ੍ਰਦੀਪ ਮਹਿਤਾ, ਮਿਆਲ ਪ੍ਰਦੀਪ ਮਹਿਤਾ ਤੇ ਹੋਰਨਾਂ ਡਾਇਰੈਕਟਰਾਂ, ਸਟਾਫ ਮੈਨੇਜਮੈਂਟ ਦੇ ਖ਼ਿਲਾਫ਼ ਗ਼ੈਰ-ਇਰਾਦਤਨ ਹੱਤਿਆ ਸਮੇਤ ਆਈਪੀਸੀ ਦੀਆਂ ਹੋਰਨਾਂ ਧਾਰਾਵਾਂ, ਜਨਤਕ ਜਾਇਦਾਦ ਨੁਕਸਾਨ ਨਿਵਾਰਣ ਐਕਟ ਤੇ ਧਮਾਕਾਖ਼ੇਜ਼ ਸਮੱਗਰੀ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਅਮੁਦਾਨ ਫੈਕਟਰੀ ’ਚ ਕੰਮ ਕਰਨ ਵਾਲੀ ਮਨਪਾੜਾ ਖੇਤਰ ਦੀ ਰਹਿਣ ਵਾਲੀ 38 ਸਾਲਾ ਰਿੱਧੀ ਖਾਨਵਿਲਕਰ ਦੀ ਵੀ ਹਾਦਸੇ ’ਚ ਮੌਤ ਹੋ ਗਈ। ਹਾਦਸੇ ਤੋਂ ਬਾਅਦ ਲਾਪਤਾ ਰਿੱਧੀ ਦੀ ਪਛਾਣ ਪਤੀ ਅਮਿਤ ਨੇ ਉਸਦੇ ਹੱਥ ਦੀ ਅੰਗੂਠੀ ਤੋਂ ਕੀਤੀ। ਉਥੇ ਹੀ ਰਿੱਧੀ ਨਾਲ ਕੰਮ ਕਰਨ ਵਾਲੀ 23 ਸਾਲਾ ਰੋਹਿਣੀ ਕਦਮ ਦੀ ਪਛਾਣ ਵੀ ਉਸਦੇ ਪਰਿਵਾਰ ਨੇ ਕਰ ਲਈ ਹੈ।

ਕੈਮੀਕਲ ਫੈਕਟਰੀ ਧਮਾਕੇ ਮਾਮਲੇ ’ਚ ਹੁਣ ਸਿਆਸਤ ਸ਼ੁਰੂ ਹੋ ਗਈ ਹੈ। ਹਾਦਸੇ ਲਈ ਮਹਾਰਾਸ਼ਟਰ ਕਾਂਗਰਸ ਪ੍ਰਧਾਨ ਮਾਮਾ ਪਟੋਲੇ ਵੱਲੋਂ ਸਰਕਾਰ ’ਤੇ ਹਮਲਾ ਕਰਦੇ ਹੋਏ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਨੇ ਮੁੱਖ ਮੰਤਰੀ ਰਹਿੰਦੇ ਹੋਏ ਡੋਂਬੀਵਲੀ ਤੋਂ ਫੈਕਟਰੀਆਂ ਨੂੰ ਹਟਾਉਣ ਲਈ ਕੁਝ ਨਹੀਂ ਕੀਤਾ। ਮਹਾਗੱਠਜੋੜ ਸਰਕਾਰ ਇਨ੍ਹਾਂ ਫੈਕਟਰੀਆਂ ਲਈ ਬਦਲਵਾਂ ਸਥਾਨ ਲੱਭੇਗੀ। ਬੀਤੇ ਵੀਰਵਾਰ ਪਟੋਲੇ ਨੇ ਕਿਹਾ ਸੀ ਕਿ ਮਹਾਂਵਿਕਾਸ ਅਘਾੜੀ ਸਰਕਾਰ ਇਨ੍ਹਾਂ ਫੈਕਟਰੀ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਸੀ ਪਰ ਮੌਜੂਦਾ ਸਰਕਾਰ ਨੇ ਇਸ ਨੂੰ ਮੁੜ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments