ਮਸ਼ੀਨ ਨਾਲ ਸਿਹਤ ਨਾਲ ਜੁੜੇ ਕਈ ਫਾਇਦੇ ਵੀ ਦੱਸੇ ਗਏ ਹਨ।
ਹਾਲੇ ਤੱਕ ਤੁਸੀਂ ਕੱਪੜੇ ਧੋਣ ਵਾਲੀ ਵਾਸ਼ਿੰਗ ਮਸ਼ੀਨ ਨੂੰ ਹੀ ਜਾਣਦੇ ਹੋ ਪਰ ਹੁਣ ਇਕ ਅਜਿਹੀ ਮਸ਼ੀਨ ਤਿਆਰ ਹੋ ਗਈ ਹੈ, ਜੋ ਇਨਸਾਨਾਂ ਨੂੰ ਵੀ ਧੋ ਸਕਦੀ ਹੈ।
ਇਨਸਾਨਾਂ ਲਈ ਤਿਆਰ ਕੀਤੀ ਗਈ ਇਹ ਅਨੋਖੀ ਮਸ਼ੀਨ ਸਿਰਫ਼ 15 ਮਿੰਟਾਂ ’ਚ ਆਪਣੇ ਕੰਮ ਨੂੰ ਅੰਜਾਮ ਦੇ ਸਕਦੀ ਹੈ ਭਾਵ ਇਨਸਾਨ ਨੂੰ ਧੋ ਤੇ ਸੁਕਾ ਸਕਦੀ ਹੈ। ਇਕ ਜਾਪਾਨੀ ਕੰਪਨੀ ਨੇ ਹਿਊਮਨ ਵਾਸ਼ਿੰਗ ਮਸ਼ੀਨ ਵਿਕਸਤ ਕੀਤੀ ਹੈ।
ਜਾਪਾਨੀ ਮੀਡੀਆ ਅਸਾਹੀ ਸ਼ਿੰਬੁਨ ਅਨੁਸਾਰ, ਸਾਇੰਸ ਕੰਪਨੀ ਨੇ ਇਹ ਮਸ਼ੀਨ ਤਿਆਰ ਕੀਤੀ ਹੈ। ਇਹ ਕੰਪਨੀ ਬਾਥਰੂਮ ਸਬੰਧੀ ਵਸਤਾਂ ਤਿਆਰ ਕਰਦੀ ਹੈ। ਕੰਪਨੀ ਦੀ ਆਉਣ ਵਾਲੇ ਸਮੇਂ ’ਚ ਇਸ ਉਤਪਾਦ ਨੂੰ ਲਾਂਚ ਕਰਨ ਦੀ ਯੋਜਨਾ ਹੈ। ਪੌਡ ਵਰਗੀ ਦਿਸਣ ਵਾਲੀ ਹਿਊਮਨ ਵਾਸ਼ਿੰਗ ਮਸ਼ੀਨ ਕਿਸੇ ਜੈੱਟ ਫਾਈਟਰ ਦੇ ਕਾਕਪਿੱਟ ਵਾਂਗ ਲੱਗਦੀ ਹੈ।
ਇਹ ਮਸ਼ੀਨ ਜੋ ਕਿਸੇ ਵਿਅਕਤੀ ਨੂੰ ਸਿਰਫ 15 ਮਿੰਟਾਂ ’ਚ ਧੋ ਕੇ ਸੁਕਾ ਸਕਦੀ ਹੈ। ਇਸ ਵਿਚ ਬਿਹਤਰ ਸਫ਼ਾਈ ’ਚ ਮਦਦ ਲਈ ਛੋਟੇ-ਛੋਟੇ ਬੁਲਬੁਲੇ ਬਣਦੇ ਹਨ। ਮਸ਼ੀਨ ਨਾਲ ਸਿਹਤ ਨਾਲ ਜੁੜੇ ਕਈ ਫਾਇਦੇ ਵੀ ਦੱਸੇ ਗਏ ਹਨ।
ਇਸ ਵਿਚ ਲੱਗੇ ਸੈਂਸਰ ਇਨਸਾਨ ਦੀ ਪਿੱਠ ਦੀ ਮਦਦ ਨਾਲ ਤਣਾਅ ਤੇ ਥਕਾਵਟ ਦਾ ਪਤਾ ਲਗਾ ਸਕਦੇ ਹਨ। ਸਰੀਰਕ ਤੇ ਮਾਨਸਿਕ ਤੌਰ ’ਤੇ ਰਾਹਤ ਵੀ ਮਿਲ ਸਕਦੀ ਹੈ।