Thursday, April 10, 2025
Google search engine
HomeDeshਤੀਜੇ ਵਿਸ਼ਵ ਯੁੱਧ ਦੀ ਸ਼ੁਰੂਆਤ! ਰੂਸ ਨੇ America ਅਤੇ ਯੂਰਪ ਵਿਰੁੱਧ...

ਤੀਜੇ ਵਿਸ਼ਵ ਯੁੱਧ ਦੀ ਸ਼ੁਰੂਆਤ! ਰੂਸ ਨੇ America ਅਤੇ ਯੂਰਪ ਵਿਰੁੱਧ ਛੇੜੀ ‘ਸ਼ੈਡੋ ਵਾਰ’, ਰਿਪੋਰਟ ‘ਚ ਕੀਤਾ ਦਾਅਵਾ

ਰੂਸ ਇਸ ਵੇਲੇ ਯੂਕਰੇਨ ਨੂੰ ਮਿਲ ਰਹੇ ਪੱਛਮੀ ਸਮਰਥਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਅਮਰੀਕਾ ਸਥਿਤ ਸੈਂਟਰ ਫਾਰ ਸਟ੍ਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ (CSIS) ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਦੁਨੀਆ ਦਾ ਇੱਕ ਵੱਡਾ ਹਿੱਸਾ ਇਸ ਸਮੇਂ ਕਿਸੇ ਨਾ ਕਿਸੇ ਰੂਪ ਵਿੱਚ ਯੁੱਧ ਵਿੱਚ ਸ਼ਾਮਲ ਹੈ। ਰਿਪੋਰਟ ਦੇ ਅਨੁਸਾਰ, ਰੂਸ ਨੇ ਅਮਰੀਕਾ ਅਤੇ ਯੂਰਪ ਦੇ ਖਿਲਾਫ “ਸ਼ੈਡੋ ਵਾਰ” ਛੇੜ ਦਿੱਤੀ ਹੈ, ਜਿਸ ਵਿੱਚ ਸਾਈਬਰ ਹਮਲੇ, ਤੋੜ-ਫੋੜ ਅਤੇ ਜਾਸੂਸੀ ਵਰਗੀਆਂ ਗਤੀਵਿਧੀਆਂ ਸ਼ਾਮਲ ਹਨ। ਇਸ ਦਾ ਉਦੇਸ਼ ਯੂਕਰੇਨ ਨੂੰ ਪੱਛਮੀ ਦੇਸ਼ਾਂ ਤੋਂ ਮਿਲਣ ਵਾਲੀ ਸਹਾਇਤਾ ਨੂੰ ਕਮਜ਼ੋਰ ਕਰਨਾ ਹੈ।
CSIS ਦੇ ਇਸ ਦਾਅਵੇ ਤੋਂ ਬਾਅਦ ਮਾਹਿਰਾਂ ਨੇ ਇਹ ਸਵਾਲ ਚੁੱਕਿਆ ਹੈ ਕਿ ਕੀ ਇਸ ਨੂੰ ਤੀਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਮੰਨਿਆ ਜਾਣਾ ਚਾਹੀਦਾ ਹੈ, ਜਿੱਥੇ ਇੱਕ ਪਾਸੇ ਸਿੱਧੀ ਜੰਗ ਚੱਲ ਰਹੀ ਹੈ ਅਤੇ ਦੂਜੇ ਪਾਸੇ ਸ਼ੈਡੋ ਵਾਰ ਚੱਲ ਰਹੀ ਹੈ।
ਯੂਰਪ ਵਿੱਚ ਵੱਧ ਗਏ ਹਮਲੇ
ਰਿਪੋਰਟ ਦੇ ਅਨੁਸਾਰ ਹਾਲ ਹੀ ਦੇ ਸਮੇਂ ਵਿੱਚ ਯੂਰਪ ਵਿੱਚ ਫੌਜੀ ਠਿਕਾਣਿਆਂ ‘ਤੇ ਧਮਾਕੇ, ਸਰਕਾਰੀ ਈਮੇਲਾਂ ਦੀ ਹੈਕਿੰਗ ਅਤੇ ਸਮੁੰਦਰ ਦੇ ਹੇਠਾਂ ਕੇਬਲ ਕੱਟਣ ਵਰਗੀਆਂ ਘਟਨਾਵਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਖਾਸ ਕਰਕੇ 2022 ਵਿੱਚ ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਯੂਰਪ ਵਿੱਚ ਅਜਿਹੇ ਹਮਲਿਆਂ ਦੀ ਗਿਣਤੀ ਤਿੰਨ ਗੁਣਾ ਵੱਧ ਗਈ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਰੂਸ ਦਾ ਇਹ ਕਦਮ ਯੂਕਰੇਨ ਦੇ ਸਹਿਯੋਗੀਆਂ ਨੂੰ ਡਰਾਉਣ ਦੀ ਰਣਨੀਤੀ ਦਾ ਹਿੱਸਾ ਹਨ। ਜੇਕਰ ਯੂਕਰੇਨ ਵਿੱਚ ਰੂਸ ਦੀ ਸਥਿਤੀ ਮਜ਼ਬੂਤ ​​ਹੋ ਜਾਂਦੀ ਹੈ ਤਾਂ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ।
ਨਾਟੋ ਸਹਿਯੋਗੀਆਂ ਲਈ ਖਤਰੇ ਦੀ ਚੇਤਾਵਨੀ
ਸੈਂਟਰ ਫਾਰ ਸਟ੍ਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ (CSIS) ਦੇ ਅਨੁਸਾਰ ਰੂਸ ਦਾ ਸ਼ੈਡੋ ਯੁੱਧ ਨਾਟੋ ਸਹਿਯੋਗੀਆਂ ਅਤੇ ਵਿਸ਼ਵ ਸੁਰੱਖਿਆ ਲਈ ਇੱਕ ਗੰਭੀਰ ਖ਼ਤਰਾ ਬਣਿਆ ਹੋਇਆ ਹੈ।
ਰੂਸ ਖਾਸ ਤੌਰ ‘ਤੇ ਊਰਜਾ ਗਰਿੱਡਾਂ ਅਤੇ ਆਵਾਜਾਈ ਨੈੱਟਵਰਕਾਂ ਵਰਗੇ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਰਿਹਾ ਹੈ, ਜੋ ਉੱਤਰੀ ਅਮਰੀਕਾ ਨਾਲ ਜੁੜੇ ਸਿਸਟਮਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੋਜ਼ੀ ਬੀਅਰ ਵਰਗੇ ਸਾਈਬਰ ਹਮਲੇ ਵਾਲੇ ਸਮੂਹਾਂ ਨੇ ਅਮਰੀਕੀ ਏਜੰਸੀਆਂ ਨੂੰ ਨਿਸ਼ਾਨਾ ਬਣਾਇਆ ਹੈ, ਜੋ ਕੈਨੇਡੀਅਨ ਸੰਸਥਾਵਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।
ਕਿਉਂਕਿ ਕੈਨੇਡਾ ਯੂਕਰੇਨ ਨੂੰ ਫੌਜੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ, ਇਸ ਲਈ ਇਸਨੂੰ ਸੰਭਾਵੀ ਸਾਈਬਰ ਹਮਲਿਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਹਮਲੇ ਕੈਨੇਡਾ ਦੀ ਚੋਣ ਪ੍ਰਕਿਰਿਆ ਅਤੇ ਬੁਨਿਆਦੀ ਢਾਂਚੇ ਨੂੰ ਪ੍ਰਭਾਵਿਤ ਕਰ ਸਕਦੇ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments