Wednesday, October 21, 2026
Google search engine
Homelatest NewsTeam India ਦੇ ਨਵੇਂ ਚੀਫ਼ ਸਿਲੈਕਟਰ ਪ੍ਰਗਿਆਨ ਓਝਾ, ਸਾਲਾਨਾ ਮਿਲੇਗੀ 3 ਕਰੋੜ...

Team India ਦੇ ਨਵੇਂ ਚੀਫ਼ ਸਿਲੈਕਟਰ ਪ੍ਰਗਿਆਨ ਓਝਾ, ਸਾਲਾਨਾ ਮਿਲੇਗੀ 3 ਕਰੋੜ ਰੁਪਏ ਤਨਖ਼ਾਹ

 ਭਾਰਤੀ ਕ੍ਰਿਕਟ ਟੀਮ ਦੇ ਨਵੇਂ ਚੀਫ਼ ਸਿਲੈਕਟਰ ਪ੍ਰਗਿਆਨ ਓਝਾ ਬਣ ਗਏ ਹਨ।

ਪ੍ਰਗਿਆਨ ਓਝਾ ਨੂੰ ਟੀਮ ਇੰਡੀਆ ਦਾ ਨਵਾਂ ਚੀਫ਼ ਸਿਲੈਕਟਰ ਨਿਯੁਕਤ ਕੀਤਾ ਗਿਆ ਹੈ। ਰਿਪੋਰਟਾਂ ਮੁਤਾਬਕ, ਉਨ੍ਹਾਂ ਦਾ ਕੰਮ ਸਿਰਫ਼ ਟੀਮ ਦੀ ਚੋਣ ਕਰਨਾ ਹੀ ਨਹੀਂ ਹੋਵੇਗਾ, ਸਗੋਂ ਟੀਮ ਇੰਡੀਆ ਦੇ ਅੰਦਰ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਦੀ ਜ਼ਿੰਮੇਵਾਰੀ ਵੀ ਓਝਾ ਨੂੰ ਦਿੱਤੀ ਗਈ ਹੈ।
ਨਿਊਜ਼ ਰਿਪੋਰਟਾਂ ਮੁਤਾਬਕ, ਪ੍ਰਗਿਆਨ ਓਝਾ ਨੂੰ ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੀ ਅਣਬਣ ਨੂੰ ਸੁਲਝਾਉਣ ਦਾ ਕੰਮ ਵੀ ਸੌਂਪਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਓਝਾ ਪਿਛਲੇ ਕੁਝ ਸਮੇਂ ਤੋਂ ਇਸ ਮਾਮਲੇ ਨੂੰ ਸੁਲਝਾਉਣ ਵਿੱਚ ਲੱਗੇ ਹੋਏ ਹਨ।
BCCI ਨੇ ਪ੍ਰਗਿਆਨ ਓਝਾ ਨੂੰ ਇਹ ਜ਼ਿੰਮੇਵਾਰੀ ਇਸ ਲਈ ਸੌਂਪੀ ਹੈ, ਕਿਉਂਕਿ ਉਨ੍ਹਾਂ ਦੇ ਗੌਤਮ ਗੰਭੀਰ ਅਤੇ ਵਿਰਾਟ ਕੋਹਲੀ ਦੋਵਾਂ ਨਾਲ ਚੰਗੇ ਸਬੰਧ ਹਨ। ਦੋਵਾਂ ਨਾਲ ਚੰਗੀ ਗੱਲਬਾਤ ਹੋਣ ਕਾਰਨ ਉਹ ਇਸ ਮਾਮਲੇ ਨੂੰ ਸੁਲਝਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।
ਦੱਸ ਦੇਈਏ ਕਿ ਪ੍ਰਗਿਆਨ ਓਝਾ ਨੇ ਅਜੀਤ ਅਗਰਕਰ ਦੀ ਜਗ੍ਹਾ ਲਈ ਹੈ। ਹੁਣ ਚੀਫ਼ ਸਿਲੈਕਟਰ ਬਣਨ ਤੋਂ ਬਾਅਦ BCCI ਉਨ੍ਹਾਂ ਨੂੰ ਸਾਲਾਨਾ 3 ਕਰੋੜ ਰੁਪਏ ਤਨਖ਼ਾਹ ਵਜੋਂ ਦੇਵੇਗੀ।ਪ੍ਰਗਿਆਨ ਓਝਾ 'ਤੇ ਭਾਰਤ ਨੂੰ 2027 ਦੇ ਵਨਡੇ ਵਰਲਡ ਕੱਪ ਅਤੇ ਓਲੰਪਿਕ ਵਿੱਚ, ਅਤੇ ਇਸ ਤੋਂ ਬਾਅਦ 2028 ਦੇ T20 ਵਰਲਡ ਕੱਪ ਵਿੱਚ ਜਿੱਤ ਦਿਵਾਉਣ ਦੀ ਵੱਡੀ ਜ਼ਿੰਮੇਵਾਰੀ ਵੀ ਹੋਵੇਗੀ। ਅਜੀਤ ਅਗਰਕਰ ਦੀ ਅਗਵਾਈ ਹੇਠ ਭਾਰਤ ਨੇ ਤਿੰਨ ICC ਖ਼ਿਤਾਬ ਆਪਣੇ ਨਾਂ ਕੀਤੇ ਸਨ। (PC-Instagram)
ਪ੍ਰਗਿਆਨ ਓਝਾ ‘ਤੇ ਭਾਰਤ ਨੂੰ 2027 ਦੇ ਵਨਡੇ ਵਰਲਡ ਕੱਪ ਅਤੇ ਓਲੰਪਿਕ ਵਿੱਚ, ਅਤੇ ਇਸ ਤੋਂ ਬਾਅਦ 2028 ਦੇ T20 ਵਰਲਡ ਕੱਪ ਵਿੱਚ ਜਿੱਤ ਦਿਵਾਉਣ ਦੀ ਵੱਡੀ ਜ਼ਿੰਮੇਵਾਰੀ ਵੀ ਹੋਵੇਗੀ। ਅਜੀਤ ਅਗਰਕਰ ਦੀ ਅਗਵਾਈ ਹੇਠ ਭਾਰਤ ਨੇ ਤਿੰਨ ICC ਖ਼ਿਤਾਬ ਆਪਣੇ ਨਾਂ ਕੀਤੇ ਸਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments