Tuesday, October 27, 2026
Google search engine
Homelatest Newsਪੰਜਾਬੀ ਅਦਾਕਾਰਾ ਤਾਨੀਆ ਨੇ ਸ਼ਾਹੀ ਅੰਦਾਜ਼ ਨਾਲ ਜਿੱਤਿਆ ਦਿਲ

ਪੰਜਾਬੀ ਅਦਾਕਾਰਾ ਤਾਨੀਆ ਨੇ ਸ਼ਾਹੀ ਅੰਦਾਜ਼ ਨਾਲ ਜਿੱਤਿਆ ਦਿਲ

ਪੰਜਾਬੀ ਅਦਾਕਾਰਾ ਤਾਨੀਆ ਕਿਸੇ ਵੱਖਰੀ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਪੰਜਾਬੀ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਹੈ। ਉਸ ਨੇ ਹਾਲ ਹੀ ‘ਚ ਆਪਣੀਆਂ ਫਿਲਮਾਂ ‘ਚ ਦਮਦਾਰ ਐਕਟਿੰਗ ਕਰਕੇ ਇਸ ਦਾ ਸਬੂਤ ਦਿੱਤਾ ਹੈ।

ਇਸ ਦੇ ਨਾਲ ਨਾਲ ਤਾਨੀਆ ਨੂੰ ਉਸ ਦੀ ਖੂਬਸੂਰਤੀ ਤੇ ਕਿਊਟ ਅੰਦਾਜ਼ ਲਈ ਵੀ ਜਾਣਿਆ ਜਾਂਦਾ ਹੈ। ਹਾਲ ਹੀ ‘ਚ ਅਦਾਕਾਰਾ ਨੇ ਆਪਣੀ ਬੇਹੱਦ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਤਾਨੀਆ ਦਾ ਸ਼ਾਹੀ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ।  ਤਾਨੀਆ ਬਿਲਕੁਲ ਕਿਸੇ ਬੇਗਮ ਵਾਂਗ ਸਜੀ ਹੋਈ ਹੈ। ਉਸ ਨੇ ਪੁਰਾਣੇ ਜ਼ਮਾਨੇ ਵਾਲੀ ਐਥਨਿਕ ਮੁਸਲਿਮ ਲੁੱਕ ਨੂੰ ਕੈਰੀ ਕੀਤਾ ਹੈ। ਇਹ ਲੁੱਕ ਅਦਾਕਾਰਾ ‘ਤੇ ਕਾਫੀ ਜੱਚ ਵੀ ਰਹੀ ਹੈ। ਤਸਵੀਰਾਂ ‘ਚ ਤਾਨੀਆ ਲਹਿੰਗਾ ਪਹਿਨੇ ਨਜ਼ਰ ਆ ਰਹੀ ਹੈ। ਉਸ ਨੇ ਲਹਿੰਗੇ ਦੇ ਨਾਲ ਹੈਵੀ ਜਿਊਲਰੀ ਕੈਰੀ ਕੀਤੀ ਹੈ। ਉਸ ਨੇ ਹੈਵੀ ਮੇਕਅੱਪ ਤੇ ਕਰਲੀ ਵਾਲਾਂ ਦੇ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਉਸ ਦੀਆ ਇਹ ਤਸਵੀਰਾਂ ਦੇਖ ਕੇ ਫੈਨਜ਼ ਦੀਵਾਨੇ ਹੋ ਰਹੇ ਹਨ। ਉਹ ਕਮੈਂਟ ਕਰਕੇ ਅਦਾਕਾਰਾ ‘ਤੇ ਪਿਆਰ ਦੀ ਖੂਬ ਬਰਸਾਤ ਕਰ ਰਹੇ ਹਨ।

ਕਾਬਿਲੇਗ਼ੌਰ ਹੈ ਕਿ ਤਾਨੀਆ ਇੰਨੀਂ ਦਿਨੀਂ ਆਪਣੀ ਫਿਲਮ ‘ਮਿੱਠੜੇ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ਫਿਲਮ ਨੂੰ ਅੰਬਰਦੀਪ ਸਿੰਘ ਡਾਇਰੈਕਟ ਕਰ ਰਹੇ ਹਨ। ਇਹ ਫਿਲਮ ਇਸੇ ਸਾਲ ਰਿਲੀਜ਼ ਹੋਣ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments