ਉਸ ਨੇ ਆਪਣੇ ਸੰਗੀਤ ਵਾਲੀ ਰਾਤ ਲਈ Blue Outfit ਚੁਣਿਆ।
ਟੀਵੀ ਦੀ ਇਕ ਹਸੀਨਾ ਵਿਆਹ ਦੇ ਬੰਧਨ ‘ਚ ਬੰਧ ਚੁੱਕੀ ਹੈ। ਕਬੂਲ ਹੈ ਅਤੇ ਨਾਗਿਨ ਵਰਗੇ ਸ਼ੋਅਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਸੁਰਭੀ ਜੋਤੀ ਨੇ 27 ਅਕਤੂਬਰ ਨੂੰ ਜਿਮ ਕਾਰਬੇਟ ‘ਚ ਅਦਾਕਾਰ ਸੁਮਿਤ ਸੂਰੀ ਨਾਲ ਵਿਆਹ ਕੀਤਾ ਸੀ।
ਸੁਰਭੀ ਦੀਆਂ ਕਈ ਫੋਟੋਆਂ ਇੰਟਰਨੈੱਟ ‘ਤੇ ਵਾਇਰਲ ਹੋਈਆਂ ਸੀ, ਜਿਨ੍ਹਾਂ ਨੂੰ ਫੈਨਜ਼ ਵੱਲੋਂ ਬਹੁਤ ਪਿਆਰ ਮਿਲਿਆ। ਹੁਣ ਹਾਲ ‘ਚ ਅਦਾਕਾਰਾ ਦੀ ਇਕ ਹੋਰ ਫੋਟੋ ਸਾਹਮਣੇ ਆਈ ਹੈ, ਜਿਸ ‘ਚ ਨੀਲੇ ਰੰਗ ਦੇ ਲਹਿੰਗੇ ‘ਚ ਬਹੁਤ ਖੂਬਸੂਰਤ ਲੱਗ ਰਹੀ ਹੈ। ਸੁਰਭੀ ਦੀਆਂ ਇਨ੍ਹਾਂ ਫੋਟੋਆਂ ਨੂੰ ਦੇਖ ਕੇ ਸਾਫ਼ ਪਤਾ ਲੱਗ ਰਿਹਾ ਹੈ ਕਿ ਉਹ ਆਪਣੇ ਪਿਆਰ ਦੇ ਪਲਾਂ ਦਾ ਬਹੁਤ ਆਨੰਦ ਮਾਣ ਰਹੀ ਹੈ।
ਸੁਰਭੀ ਨੇ ਵਿਆਹ ਤੋਂ ਬਾਅਦ ਸ਼ੇਅਰ ਕੀਤੀਆਂ ਤਸਵੀਰਾਂ
ਪੰਜਾਬੀ ਫਿਲਮਾਂ ਤੋਂ ਟੈਲੀਵਿਜ਼ਨ ਤਕ ਦਾ ਸਫ਼ਰ ਤੈਅ ਕਰਨ ਵਾਲੀ ਸੁਰਭੀ ਜੋਤੀ ਨੇ ਹਾਲ ‘ਚ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ‘ਤੇ ਮਹਿੰਦੀ, ਹਲਦੀ ਤੇ ਵਿਆਹ ਦੀਆਂ ਫੋਟੋਆਂ ਤੋਂ ਬਾਅਦ ਹੁਣ ਆਪਣੇ ਸੰਗੀਤ ਦੀਆਂ ਕੁਝ ਖੂਬਸੂਰਤ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ। ਇਨ੍ਹਾਂ ਸਾਰੀਆਂ ਫੋਟੋਆਂ ‘ਚ ਉਹ ਬਹੁਤ ਪਿਆਰੀ ਲੱਗ ਰਹੀ ਹੈ।
ਉਸ ਨੇ ਆਪਣੇ ਸੰਗੀਤ ਵਾਲੀ ਰਾਤ ਲਈ Blue Outfit ਚੁਣਿਆ। ਸੁਰਭੀ ਨੇ ਸਪੈਸ਼ਲ ਮੌਕੇ ‘ਤੇ ਨੀਲੇ ਰੰਗ ਦੀ ਕੁੜਤੀ ਨਾਲ ਸ਼ਰਾਰਾ ਪਾਇਆ, ਜਿਸ ‘ਤੇ ਗੋਲਡਨ ਰੰਗ ਨਾਲ ਵਰਕ ਹੋਇਆ ਹੈ। ਪਹਿਲੀ ਫੋਟੋ ‘ਚ ਜਿੱਥੇ ਸੁਰਭੀ ਡਾਂਸ ਕਰਦੀ ਦਿਖਾਈ ਦੇ ਰਹੀ ਹੈ, ਇਸ ਦੇ ਨਾਲ ਹੀ ਦੂਜੀ ਫੋਟੋ ‘ਚ ਉਹ ਆਪਣੇ ਪਤੀ ਸੁਮਿਤ ਸੂਰੀ ਨਾਲ ਪੋਜ਼ ਕਰ ਰਹੀ ਹੈ।
ਇਸ ਤੋਂ ਇਲਾਵਾ ਜਲੰਧਰ ‘ਚ ਜੰਮੀ ਸੁਰਭੀ ਜੋਤੀ ਸਿਰ ‘ਤੇ ਘੂੰਘਟ ਲੈ ਕੇ ਹੱਥਾਂ ‘ਤੇ ਮਹਿੰਦੀ ਲਾ ਕੇ ਗਿੱਧਾ ਪਾਉਂਦੀ ਨਜ਼ਰ ਆ ਰਹੀ ਹੈ। ਇਕ ਹੋਰ ਫੋਟੋ ਸੁਮਿਤ ਸੂਰੀ ਨੇ ਅਦਾਕਾਰਾ ਨੂੰ ਗੋਦ ‘ਚ ਚੁੱਕਿਆ ਹੋਇਆ ਹੈ। ਆਪਣੀ ਸੰਗੀਤ ਸੈਰੇਮਨੀ ਦੀਆਂ ਇਨ੍ਹਾਂ ਫੋਟੋਆਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ, “Riddham of happiness, beats of love… sangeet night ।”
ਕਦੋਂ ਹੋਈ ਸੀ ਸੁਰਭੀ ਤੇ ਸੁਮਿਤ ਦੀ ਪਹਿਲੀ ਮੁਲਾਕਾਤ
ਸੁਰਭੀ ਜੋਤੀ ਦੀਆਂ ਵਿਆਹ ਵਾਲੀਆਂ ਫੋਟੋਆਂ ‘ਤੇ ਵੀ ਫੈਨਜ਼ ਪਿਆਰ ਦੇਣ ਤੋਂ ਪਿੱਛੇ ਨਹੀਂ ਹਟ ਰਹੇ ਹਨ। ਇਕ ਯੂਜ਼ਰ ਨੇ ਲਿਖਿਆ,”The last one is so cute, friend ।” ਦੂਜੇ ਯੂਜ਼ਰ ਨੇ ਲਿਖਿਆ, “ਤੁਹਾਡੇ ਸਾਰੇ ਲੁੱਕ ਬਹੁਤ ਪਿਆਰੇ ਹਨ, ਬਹੁਤ-ਬਹੁਤ ਵਧਾਈਆਂ ਹੋਣ”।
ਇਕ ਹੋਰ ਯੂਜ਼ਰ ਨੇ ਲਿਖਿਆ,””ਮਾਸ਼ਾਅੱਲ੍ਹਾ, my princess, ਇਹ ਸਾਰੀਆਂ ਫੋਟੋਆਂ ਬਹੁਤ ਪਿਆਰੀਆਂ ਹਨ, ਤੁਸੀ ਤੇ ਸੁਮਿਤ ਬਹੁਤ ਹੀ ਪਿਆਰੇ ਲੱਗ ਰਹੇ ਹੋ। ਤੁਸੀਂ ਦੁਨੀਆਂ ਦੀ ਸਭ ਤੋਂ ਖੂਬਸੂਰਤ ਦੁਲਹਨ ਹੋ। ਵਿਆਹ ਦੀਆਂ ਬਹੁਤ-ਬਹੁਤ ਵਧਾਈਆਂ, ਪ੍ਰਮਾਤਮਾ ਤੁਹਾਨੂੰ ਸਾਰੀਆਂ ਕਾਲੀਆਂ ਨਜ਼ਰਾਂ ਤੋਂ ਬਚਾ ਕੇ ਰੱਖਣ ਤੇ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਦੇਣ”। ਸੁਰਭੀ ਜੋਤੀ ਤੇ ਸਮਿਤ ਦੀ ਮੁਲਾਕਾਤ ਇਕ wedding music video ਦੀ ਸ਼ੂਟਿੰਗ ਦੌਰਾਨ ਹੋਈ ਸੀ। ਇੱਥੋ ਹੀ ਦੋਵਾਂ ਦੀ ਦੋਸਤੀ ਵਧੀ ਤੇ ਹੌਲੀ-ਹੌਲੀ ਪਿਆਰ ‘ਚ ਬਦਲ ਗਈ।