Thursday, October 29, 2026
Google search engine
HomeDeshValentine's Day ਮੌਕੇ ਸਸਤਾ ਹੋਇਆ ਸੋਨਾ

Valentine’s Day ਮੌਕੇ ਸਸਤਾ ਹੋਇਆ ਸੋਨਾ

ਹੁਣ ਤੁਹਾਡੇ ਕੋਲ ਸਸਤਾ ਸੋਨਾ ਖਰੀਦਣ (buy gold)  ਦਾ ਮੌਕਾ ਹੈ। ਸਰਕਾਰ ਤੁਹਾਨੂੰ ਅੱਜ (12 ਫਰਵਰੀ) ਤੋਂ ਸੋਨੇ ਵਿੱਚ ਨਿਵੇਸ਼ ਕਰਨ ਦਾ ਇੱਕ ਵਿਸ਼ੇਸ਼ ਮੌਕਾ ਦੇਣ ਜਾ ਰਹੀ ਹੈ। ਸਾਵਰੇਨ ਗੋਲਡ ਬਾਂਡ ਸਕੀਮ 2023-24 ਸੀਰੀਜ਼-4 (Sovereign Gold Bond Scheme 2023-24 Series-4 Investment) 12-16 ਫਰਵਰੀ, 2024 ਦੌਰਾਨ ਨਿਵੇਸ਼ ਲਈ ਖੁੱਲ੍ਹੀ ਰਹੇਗੀ। ਇਸਦੇ ਲਈ, ਇਸ਼ੂ ਦੀ ਕੀਮਤ 6,263 ਰੁਪਏ ਪ੍ਰਤੀ ਗ੍ਰਾਮ ਰੱਖੀ ਗਈ ਹੈ। ਇਸ ਸਕੀਮ ਵਿੱਚ ਨਿਵੇਸ਼ ਕਰਨ ਨਾਲ ਵਿਆਜ ਵੀ ਮਿਲੇਗਾ ਅਤੇ ਜੀਐਸਟੀ ਦੀ ਵੀ ਬੱਚਤ ਹੋਵੇਗੀ।

ਗੋਲਡ ਨਿਵੇਸ਼ ‘ਤੇ ਰਿਟਰਨ ਮਿਲਦੈ ਗਾਰੰਟੀਸ਼ੁਦਾ 

ਦੱਸ ਦੇਈਏ ਕਿ ਸਾਵਰੇਨ ਗੋਲਡ ਬਾਂਡ (Sovereign Gold Bond) ਸਰਕਾਰ ਦੀ ਵੱਲੋਂ ਆਰਬੀਆਈ (RBI Government) ਦੁਆਰਾ ਜਾਰੀ ਕੀਤਾ ਜਾਂਦਾ ਹੈ, ਇਸ ਲਈ ਇਹ ਸਰਕਾਰੀ ਗਾਰੰਟੀ ਹੈ। ਸਰਕਾਰ ਨੇ ਨਵੰਬਰ 2015 ਵਿੱਚ ਸਾਵਰੇਨ ਗੋਲਡ ਬਾਂਡ ਸਕੀਮ (Sovereign Gold Bond Scheme) ਸ਼ੁਰੂ ਕੀਤੀ ਸੀ। ਇਸ ਵਿੱਚ, ਤੁਹਾਨੂੰ ਨਿਵੇਸ਼ ‘ਤੇ ਗਾਰੰਟੀਸ਼ੁਦਾ ਰਿਟਰਨ ਮਿਲਦਾ ਹੈ। ਇਸ ‘ਚ ਨਿਵੇਸ਼ ‘ਤੇ ਸਾਲਾਨਾ 2.5 ਫੀਸਦੀ ਵਿਆਜ ਮਿਲਦਾ ਹੈ। ਇਹ ਪੈਸਾ ਹਰ 6 ਮਹੀਨੇ ਬਾਅਦ ਨਿਵੇਸ਼ਕਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾ ਹੁੰਦਾ ਹੈ।

ਸਰਕਾਰ ਸਾਵਰੇਨ ਗੋਲਡ ਬਾਂਡ ਦੀ ਆਨਲਾਈਨ ਖਰੀਦ ‘ਤੇ ਦੇਵੇਗੀ ਛੋਟ 

ਕੇਂਦਰ ਸਰਕਾਰ (Central government) ਨੇ ਭਾਰਤੀ ਰਿਜ਼ਰਵ ਬੈਂਕ (Reserve Bank of India) ਨਾਲ ਸਲਾਹ-ਮਸ਼ਵਰਾ ਕਰਕੇ ਉਨ੍ਹਾਂ ਨਿਵੇਸ਼ਕਾਂ ਨੂੰ ਇਸ਼ੂ ਕੀਮਤ ‘ਤੇ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਦੇਣ ਦਾ ਫੈਸਲਾ ਕੀਤਾ ਹੈ ਜੋ ਆਨਲਾਈਨ ਅਪਲਾਈ ਕਰਦੇ ਹਨ ਅਤੇ ਭੁਗਤਾਨ ਡਿਜੀਟਲ ਮੋਡ ਰਾਹੀਂ ਕਰਦੇ ਹਨ। ਅਜਿਹੇ ਨਿਵੇਸ਼ਕਾਂ ਲਈ, ਗੋਲਡ ਬਾਂਡ ਦੀ ਜਾਰੀ ਕੀਮਤ 6,213 ਰੁਪਏ ਪ੍ਰਤੀ ਗ੍ਰਾਮ ਸੋਨੇ ਦੀ ਹੋਵੇਗੀ।

ਸਾਵਰੇਨ ਗੋਲਡ ਬਾਂਡ ਖਰੀਦਣ ਦੀ ਲਿਮੀਟ 

ਸਾਵਰੇਨ ਗੋਲਡ ਬਾਂਡ ਸਕੀਮ ਵਿੱਚ, ਇੱਕ ਵਿਅਕਤੀ ਇੱਕ ਵਿੱਤੀ ਸਾਲ ਵਿੱਚ ਵੱਧ ਤੋਂ ਵੱਧ 4 ਕਿਲੋ ਸੋਨੇ ਦੇ ਬਾਂਡ ਖਰੀਦ ਸਕਦਾ ਹੈ। ਘੱਟੋ-ਘੱਟ ਨਿਵੇਸ਼ ਦੀ ਲੋੜ 1 ਗ੍ਰਾਮ ਹੈ। ਇਸ ਦੇ ਨਾਲ ਹੀ ਟਰੱਸਟ ਜਾਂ ਇਸ ਤਰ੍ਹਾਂ ਦੀਆਂ ਸੰਸਥਾਵਾਂ 20 ਕਿਲੋ ਤੱਕ ਦੇ ਬਾਂਡ ਖਰੀਦ ਸਕਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਅਰਜ਼ੀਆਂ ਘੱਟੋ-ਘੱਟ 1 ਗ੍ਰਾਮ ਅਤੇ ਇਸ ਦੇ ਗੁਣਾ ਵਿੱਚ ਜਾਰੀ ਕੀਤੀਆਂ ਜਾਂਦੀਆਂ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments