Friday, September 4, 2026
Google search engine
HomeDeshਚਾਂਦੀ 2.6 ਲੱਖ ਦੇ ਪਾਰ, ਬਾਜ਼ਾਰ ਖੁੱਲ੍ਹਦੇ ਹੀ ₹10 ਹਜ਼ਾਰ ਤੋਂ ਵੱਧ...

ਚਾਂਦੀ 2.6 ਲੱਖ ਦੇ ਪਾਰ, ਬਾਜ਼ਾਰ ਖੁੱਲ੍ਹਦੇ ਹੀ ₹10 ਹਜ਼ਾਰ ਤੋਂ ਵੱਧ ਦੀ ਤੇਜ਼ੀ; ਜਾਣੋ ਆਪਣੇ ਸ਼ਹਿਰ ਦਾ ਰੇਟ

ਸੋਮਵਾਰ ਨੂੰ ਚਾਂਦੀ ਦੀਆਂ ਕੀਮਤਾਂ ਵਿੱਚ ਪ੍ਰਤੀ ਕਿੱਲੋ 11,000 ਰੁਪਏ ਦਾ ਵੱਡਾ ਵਾਧਾ ਦੇਖਿਆ ਜਾ ਰਿਹਾ ਹੈ।

ਅੱਜ 9 ਫਰਵਰੀ, ਸੋਮਵਾਰ ਨੂੰ ਚਾਂਦੀ ਦੀਆਂ ਕੀਮਤਾਂ ਵਿੱਚ ਪ੍ਰਤੀ ਕਿੱਲੋ 11,000 ਰੁਪਏ ਦਾ ਵੱਡਾ ਵਾਧਾ ਦੇਖਿਆ ਜਾ ਰਿਹਾ ਹੈ। ਇਸ ਵੇਲੇ 1 ਕਿੱਲੋ ਚਾਂਦੀ ਦੀ ਕੀਮਤ 2,61,600 ਰੁਪਏ ਦੇ ਕਰੀਬ ਚੱਲ ਰਹੀ ਹੈ। ਸੋਨੇ ਦੀਆਂ ਕੀਮਤਾਂ ਵਿੱਚ ਵੀ ਤੇਜ਼ੀ ਦਰਜ ਕੀਤੀ ਗਈ ਹੈ, ਹਾਲਾਂਕਿ ਇਹ ਚਾਂਦੀ ਦੇ ਮੁਕਾਬਲੇ ਘੱਟ ਹੈ।
ਚਾਂਦੀ ਦੀਆਂ ਕੀਮਤਾਂ ਵਿੱਚ ਆਏ ਉਛਾਲ ਤੋਂ ਬਾਅਦ ਵੱਖ-ਵੱਖ ਸ਼ਹਿਰਾਂ ਵਿੱਚ ਤਾਜ਼ਾ ਰੇਟ ਹੇਠਾਂ ਦਿੱਤੀ ਸੂਚੀ ਅਨੁਸਾਰ ਹਨ:
ਚਾਂਦੀ ਦੀ ਕੀਮਤ (ਪ੍ਰਤੀ ਕਿੱਲੋ)
ਪਟਨਾ ₹2,61,740
ਜੈਪੁਰ ₹2,61,840
ਕਾਨਪੁਰ ₹2,62,280
ਲਖਨਊ ₹2,62,280
ਚੰਡੀਗੜ੍ਹ ₹2,61,880
ਭੋਪਾਲ ₹2,62,490
ਇੰਦੌਰ ₹2,62,490
ਰਾਏਪੁਰ ₹2,62,111
Silver ETF ਵਿੱਚ ਨਿਵੇਸ਼ ਕਿਵੇਂ ਕਰੀਏ?
ਜੇਕਰ ਤੁਸੀਂ ਚਾਂਦੀ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਸਿਲਵਰ ਈਟੀਐਫ (Silver ETF) ਇਸ ਲਈ ਸਭ ਤੋਂ ਵਧੀਆ ਬਦਲ ਹੈ। ਸਿਲਵਰ ਈਟੀਐਫ ਰਾਹੀਂ ਤੁਸੀਂ ਚਾਂਦੀ ਵਿੱਚ ਆਨਲਾਈਨ ਨਿਵੇਸ਼ ਕਰ ਸਕਦੇ ਹੋ। ਹਾਲਾਂਕਿ, ਜਿਸ ਤਰ੍ਹਾਂ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ, ਤੁਹਾਨੂੰ ਇਸ ਸਮੇਂ SIP (Systeamtic Investment Plan) ਰਾਹੀਂ ਨਿਵੇਸ਼ ਕਰਨਾ ਚਾਹੀਦਾ ਹੈ। ਕਮੋਡਿਟੀ ਮਾਹਿਰ ਅਜੈ ਕੇਡੀਆ ਨੇ ਵੀ ਚਾਂਦੀ ਵਿੱਚ ਐਸਆਈਪੀ (SIP) ਰਾਹੀਂ ਨਿਵੇਸ਼ ਕਰਨ ਦੀ ਸਲਾਹ ਦਿੱਤੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments