Wednesday, June 17, 2026
Google search engine
HomeCrimeLawrence Bishnoi' ਦੇ ਵਕੀਲ ‘ਤੇ ਗੋਲੀ ਚਲਾਉਣ ਵਾਲਾ ਸ਼ੂਟਰ ਗ੍ਰਿਫ਼ਤਾਰ, Rohit Godara...

Lawrence Bishnoi’ ਦੇ ਵਕੀਲ ‘ਤੇ ਗੋਲੀ ਚਲਾਉਣ ਵਾਲਾ ਸ਼ੂਟਰ ਗ੍ਰਿਫ਼ਤਾਰ, Rohit Godara Gang ਨਾਲ ਜੁੜੇ ਸੰਬੰਧ ਬੇਨਕਾਬ

ਦਿੱਲੀ ਪੁਲਿਸ ਨੇ ਲਾਰੈਂਸ ਬਿਸ਼ਨੋਈ ਦੇ ਵਕੀਲ ‘ਤੇ ਗੋਲੀ ਚਲਾਉਣ ਵਾਲੇ ਮੁੱਖ ਸ਼ੂਟਰ ਰੋਹਿਤ ਸੋਲੰਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦਿੱਲੀ ਪੁਲਿਸ ਦੀ ਉੱਤਰੀ ਜ਼ਿਲ੍ਹਾ ਇਕਾਈ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। 25 ਫਰਵਰੀ ਨੂੰ ਕਸ਼ਮੀਰੀ ਗੇਟ ਇਲਾਕੇ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਦੀਪਕ ਖੱਤਰੀ ਤੇ ਉਸ ਦੀ ਟੀਮ ‘ਤੇ ਹੋਏ ਘਾਤਕ ਹਮਲੇ ਦੇ ਮੁੱਖ ਦੋਸ਼ੀ ਰੋਹਿਤ ਸੋਲੰਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਦੇ ਅਨੁਸਾਰ, ਗ੍ਰਿਫ਼ਤਾਰ ਕੀਤਾ ਗਿਆ ਰੋਹਿਤ ਸੋਲੰਕੀ ਬਦਨਾਮ ਗੈਂਗਸਟਰ ਰੋਹਿਤ ਗੋਦਾਰਾ ਦਾ ਸ਼ੂਟਰ ਹੈ ਤੇ ਇਹ ਅਪਰਾਧ ਉਸ ਦੇ ਇਸ਼ਾਰੇ ‘ਤੇ ਕੀਤਾ ਗਿਆ ਸੀ।
ਇੱਕ ਸੂਚਨਾ ‘ਤੇ ਕਾਰਵਾਈ ਕਰਦੇ ਹੋਏ, ਉੱਤਰੀ ਜ਼ਿਲ੍ਹਾ ਪੁਲਿਸ ਨੇ ਇੱਕ ਜਾਲ ਵਿਛਾ ਕੇ ਮਾਜਰਾ ਡੱਬਾਸ ਖੇਤਰ ਦੇ ਨੇੜੇ ਰੋਹਿਤ ਸੋਲੰਕੀ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੀ ਗ੍ਰਿਫ਼ਤਾਰੀ ਸਮੇਂ ਉਸ ਤੋਂ ਇੱਕ ਪਿਸਤੌਲ ਵੀ ਬਰਾਮਦ ਕੀਤੀ ਗਈ ਸੀ। ਪੁਲਿਸ ਜਾਂਚ ‘ਚ ਪਤਾ ਲੱਗਾ ਹੈ ਕਿ ਅਪਰਾਧ ਦੇ ਸਮੇਂ ਰੋਹਿਤ ਸਕੂਟੀ ‘ਤੇ ਸੀ ਤੇ ਉਸਨੇ ਵਕੀਲ ਦੀ ਕਾਰ ‘ਤੇ ਸਿੱਧੀ ਗੋਲੀਬਾਰੀ ਕੀਤੀ।

ਕੀ ਹੈ ਪੂਰਾ ਮਾਮਲਾ?

25 ਫਰਵਰੀ ਦੀ ਰਾਤ ਨੂੰ, ਲਗਭਗ 10:15 ਵਜੇ, ਲਾਰੈਂਸ ਬਿਸ਼ਨੋਈ ਦੇ ਵਕੀਲ, ਦੀਪਕ ਖੱਤਰੀ, ਕਸ਼ਮੀਰੀ ਗੇਟ ‘ਤੇ ਮਰਘਾਟ ਵਾਲੇ ਬਾਬਾ ਮੰਦਰ ਤੋਂ ਆਪਣੀ ਟੀਮ ਨਾਲ ਵਾਪਸ ਆ ਰਹੇ ਸਨ। ਇੱਕ ਸਕੂਟੀ ‘ਤੇ ਸਵਾਰ ਤਿੰਨ ਹਮਲਾਵਰਾਂ ਨੇ ਉਨ੍ਹਾਂ ਦੀ ਕਾਰ ‘ਤੇ ਕਈ ਗੋਲੀਆਂ ਚਲਾਈਆਂ। ਕਾਰ ‘ਚ ਪੰਜ ਲੋਕ ਸਨ। ਡਰਾਈਵਰ ਰਿਸ਼ਭ ਨੇ ਕਾਰ ਨੂੰ ਸਿਵਲ ਲਾਈਨਜ਼ ਵੱਲ ਮੋੜ ਲਿਆ, ਜਿਸ ਨਾਲ ਸਾਰਿਆਂ ਦੀ ਜਾਨ ਬਚ ਗਈ। ਹਾਲਾਂਕਿ, ਪਿਛਲੀ ਸੀਟ ‘ਤੇ ਬੈਠੇ ਸੰਦੀਪ ਨਾਮ ਦੇ ਇੱਕ ਵਿਅਕਤੀ ਦੇ ਮੋਢੇ ‘ਚ ਗੋਲੀ ਲੱਗੀ ਸੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments