Saturday, October 24, 2026
Google search engine
HomeDeshਭਾਰ ਘਟਾਉਣ ਦੇ ਨਾਲ-ਨਾਲ ਇਮਿਊਨਿਟੀ ਨੂੰ ਵੀ ਮਜ਼ਬੂਤ ਬਣਾਉਂਦੈ 'ਚੀਕੂ'

ਭਾਰ ਘਟਾਉਣ ਦੇ ਨਾਲ-ਨਾਲ ਇਮਿਊਨਿਟੀ ਨੂੰ ਵੀ ਮਜ਼ਬੂਤ ਬਣਾਉਂਦੈ ‘ਚੀਕੂ’

ਚੀਕੂ ਅਜਿਹਾ ਫਲ ਹੈ, ਜਿਸ ਨੂੰ ਗਰਮੀ ਅਤੇ ਸਰਦੀ ਦੋਹਾਂ ਮੌਸਮਾਂ ‘ਚ ਅਸੀਂ ਖਾ ਸਕਦੇ ਹਾਂ। ਚੀਕੂ ਸੁਆਦ ਹੋਣ ਦੇ ਨਾਲ-ਨਾਲ ਸਰੀਰ ਲਈ ਫਾਇਦੇਮੰਦ ਵੀ ਹੈ। ਇਸ ‘ਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਵਿਟਾਮਿਨ-ਏ, ਵਿਟਾਮਿਨ-ਸੀ ਅਤੇ ਆਇਰਨ ਵਰਗੇ ਪੋਸ਼ਟਿਕ ਤੱਤ ਪਾਏ ਜਾਂਦੇ ਹਨ। ਇਹ ਇਕ ਕੁਦਰਤੀ ਐਂਟੀ-ਆਕਸੀਡੈਂਟ ਫਲ ਵੀ ਹੈ। ਇਸ ’ਚ ਗਲੂਕੋਜ਼ ਵੀ ਹੁੰਦਾ ਹੈ। ਗਰਭਵਤੀ ਔਰਤਾਂ ਲਈ ਚੀਕੂ ਬਹੁਤ ਫਾਇਦੇਮੰਦ ਹੈ। ਦਿਲ ਦੀ ਬੀਮਾਰੀ ਅਤੇ ਕੈਂਸਰ ਤੋਂ ਬਚਣ ਲਈ ਚੀਕੂ ਦੀ ਵਰਤੋਂ ਕਰਨਾ ਲਾਭਦਾਇਕ ਹੈ। ਇਹ ਫਲ ਆਸਾਨੀ ਨਾਲ ਪਚਣ ਵਾਲਾ ਫ਼ਲ ਹੈ। ਇਸ ‘ਚ ਪ੍ਰੋਟੀਨ, ਆਇਰਨ, ਕੈਲਸ਼ੀਅਮ, ਵਿਟਾਮਿਨ ਬੀ, ਵਿਟਾਮਿਨ ਸੀ, ਪੋਟਾਸ਼ੀਅਮ ਅਤੇ ਫਾਈਬਰ ਪਾਏ ਜਾਂਦੇ ਹਨ। ਚੀਕੂ ’ਚ ਵਿਟਾਮਿਨਜ਼ ਤੋਂ ਲੈ ਕੇ ਐਂਟੀ-ਆਕਸੀਡੈਂਟ ਹੁੰਦੇ ਹਨ, ਜੋ ਚਮੜੀ ਨੂੰ ਸਾਫ, ਖੂਬਸੂਰਤ ਅਤੇ ਤੰਦਰੁਸਤ ਰੱਖਦੇ ਹਨ। ਇਸ ਦਾ ਸੇਵਨ ਕਰਨ ਨਾਲ ਮੌਸਮੀ ਬੀਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਤਾਂ ਆਓ ਅੱਜ ਤੁਹਾਨੂੰ ਇਸ ਆਰਟੀਕਲ ਦੇ ਜ਼ਰੀਏ ਦੱਸਦੇ ਹਾਂ ਕਿ ਚੀਕੂ ਖਾਣ ਦੇ ਕੀ-ਕੀ ਫ਼ਾਇਦੇ ਹਨ –

ਭਾਰ ਘਟਾਉਣ ‘ਚ ਮਦਦਗਾਰ

ਇਸ ‘ਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ। ਸਾਪੋਤੇ ਦਾ ਸੇਵਨ ਕਰਨ ਨਾਲ ਢਿੱਡ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਸਪੋਟਾ ਖਾਣ ਨਾਲ ਮੈਟਾਬੋਲਿਜ਼ਮ ਦਾ ਪੱਧਰ ਵਧਦਾ ਹੈ ਅਤੇ ਭਾਰ ਘੱਟ ਕਰਨ ‘ਚ ਮਦਦ ਮਿਲਦੀ ਹੈ।

ਗਰਭ ਅਵਸਥਾ ਦੌਰਾਨ ਲਾਭਕਾਰੀ

ਚੀਕੂ ‘ਚ ਕਾਰਬੋਹਾਈਡ੍ਰੇਟਸ ਅਤੇ ਹੋਰ ਲੋੜੀਂਦੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜਿਸ ਕਾਰਨ ਇਹ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਲਾਭਕਾਰੀ ਹੁੰਦਾ ਹੈ।

ਦਸਤ ਤੋਂ ਰਾਹਤ

ਚੀਕੂ ‘ਚ ਐਂਟੀ-ਡਾਇਰੀਅਲ ਗੁਣ ਹੁੰਦੇ ਹਨ। ਪਾਣੀ ‘ਚ ਚੀਕੂ ਨੂੰ ਉਬਾਲ ਕੇ ਬਣਾਏ ਗਏ ਕਾੜ੍ਹੇ ਨੂੰ ਪੀਣ ਨਾਲ ਦਸਤ ਤੋਂ ਰਾਹਤ ਮਿਲਦੀ ਹੈ। ਇਹ ਬਵਾਸੀਰ ਅਤੇ ਪੇਚਿਸ਼ ਤੋਂ ਵੀ ਰਾਹਤ ਦਿੰਦਾ ਹੈ।

ਗੁਰਦੇ ਦੀ ਪੱਥਰੀ

ਚੀਕੂ ਦੇ ਬੀਜ ਨੂੰ ਪੀਸ ਕੇ ਖਾਣ ਨਾਲ ਗੁਰਦੇ ਦੀ ਪੱਥਰੀ ਪੇਸ਼ਾਬ ਰਾਹੀਂ ਬਾਹਰ ਨਿਕਲ ਜਾਂਦੀ ਹੈ। ਇਸ ਦੇ ਨਾਲ ਹੀ ਇਹ ਗੁਰਦੇ ਦੀਆਂ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ।

ਦਿਮਾਗ ਨੂੰ ਸ਼ਾਂਤ ਰੱਖੇ

ਚੀਕੂ ਦਿਮਾਗ ਨੂੰ ਸ਼ਾਂਤ ਰੱਖਣ ‘ਚ ਮਦਦ ਕਰਦਾ ਹੈ। ਇਹ ਦਿਮਾਗ ਦੀਆਂ ਨਾੜੀਆਂ ਨੂੰ ਸ਼ਾਂਤ ਅਤੇ ਤਣਾਅ ਨੂੰ ਘੱਟ ਕਰਦਾ ਹੈ। ਇਸ ਤੋਂ ਇਲਾਵਾ ਚੀਕੂ ਅਨੀਂਦਰਾ, ਚਿੰਤਾ ਅਤੇ ਅਵਸਾਦ ਤੋਂ ਪੀੜਤ ਵਿਅਕਤੀਆਂ ਲਈ ਵੀ ਲਾਭਕਾਰੀ ਹੁੰਦਾ ਹੈ।

ਵਾਲਾਂ ਨੂੰ ਮਜ਼ਬੂਤ

ਚੀਕੂ ਖਾਣ ਨਾਲ ਵਾਲ ਮਜ਼ਬੂਤ ਹੁੰਦੇ ਹਨ। ਇਸ ਨਾਲ ਵਾਲਾਂ ਦਾ ਟੁੱਟਣਾ ਅਤੇ ਝੜਨਾ ਬੰਦ ਹੋ ਜਾਂਦਾ ਹੈ। ਇਸ ਤੋਂ ਇਲਾਵਾ ਚੀਕੂ ਦੇ ਬੀਜ਼ਾਂ ਤੋਂ ਕੱਢਿਆ ਤੇਲ ਸਿਰ ”ਤੇ ਲਗਾਉਣ ਨਾਲ ਵਾਲ ਨਰਮ ਅਤੇ ਖੂਬਸੂਰਤ ਹੋ ਜਾਂਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments