Wednesday, October 28, 2026
Google search engine
HomeDeshTarn Taran ਦੇ ਪਿੰਡ ਛੋਟਾ ਝਬਾਲ ਵਿੱਚ ਬੇਅਦਬੀ: ਫਿਰਨੀ ਨੇੜੇ ਮਿਲੇ ਗੁਟਕਾ...

Tarn Taran ਦੇ ਪਿੰਡ ਛੋਟਾ ਝਬਾਲ ਵਿੱਚ ਬੇਅਦਬੀ: ਫਿਰਨੀ ਨੇੜੇ ਮਿਲੇ ਗੁਟਕਾ ਸਾਹਿਬ ਦੇ ਅੰਗ, ਪਿੰਡ ਵਾਸੀਆਂ ਵਿੱਚ ਰੋਸ

ਤਰਨਤਾਰਨ ਦੇ ਪਿੰਡ ਛੋਟਾ ਝਬਾਲ ਵਿੱਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ।

ਤਰਨਤਾਰਨ ਦੇ ਪਿੰਡ ਛੋਟਾ ਝਬਾਲ ਵਿਖੇ ਮੁੜ ਬੇਅਦਬੀ ਦੀ ਘਟਨਾ ਦੇਖਣ ਨੂੰ ਮਿਲੀ ਹੈ। ਦੱਸ ਦਈਏ ਕਿ ਪਿੰਡ ਦੇ ਗੰਦੇ ਪਾਣੀ ਵਾਲੇ ਛੱਪੜ ਦੇ ਨੇੜੇ ਕੂੜੇ ਦੇ ਢੇਰ ਅਤੇ ਸੜਕ ਦੇ ਆਸਪਾਸ ਤੋਂ ਗੁੱਟਕਾ ਸਾਹਿਬ ਦੇ ਅੰਗ ਮਿਲੇ ਹਨ। ਘਟਨਾ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਉਧਰ ਪਿੰਡ ਵਾਸੀਆਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਐਸ ਪੀ ਇਨਵੈਸਟੀਗੇਸ਼ਨ ਅਜੈ ਰਾਜ ਸਿੰਘ ਮੋਕੇ ‘ਤੇ ਪਹੁੰਚ ਗਏ। ਜਿਸ ਤੋਂ ਬਾਅਦ ਪੁਲਿਸ ਟੀਮ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਐਸ ਪੀ ਇਨਵੈਸਟੀਗੇਸ਼ਨ ਅਜੈ ਰਾਜ ਸਿੰਘ ਨੇ ਦੱਸਿਆ ਕਿ ਉਹ ਮੌਕੇ ‘ਤੇ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਕਿ ਗੁੱਟਕਾ ਸਾਹਿਬ ਦੇ ਅੰਗਾਂ ਨੂੰ ਬੜੇ ਅਦਬ ਨਾਲ ਸਮੇਟ ਕੇ ਸਿਰੋਪਾ ਸਾਹਿਬ ਵਿਖੇ ਰੱਖਿਆ ਗਿਆ ਹੈ। ਜਿਸ ਤਰ੍ਹਾਂ ਪਿੰਡ ਵਾਲੇ ਕਹਿਣਗੇ ਉਸ ਹਿਸਾਬ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਤਰਨਤਾਰਨ ਦੇ ਨਾਨਕਸਰ ਵਿੱਚ ਹੋਈ ਸੀ ਬੇਅਦਬੀ

ਇਸ ਘਟਨਾ ਤੋਂ ਪਹਿਲਾਂ ਤਰਨਤਾਰਨ ਦੇ ਨਾਨਕਸਰ ਤੋਂ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ। ਜਿੱਥੇ ਗੁਰਦੁਆਰਾ ਸਾਹਿਬ ਸਾਂਝੀ ਦੀਵਾਰ ਦੇ ਅੰਦਰੋਂ ਗੁਟਕਾ ਸਾਹਿਬ ਦੇ ਸੜੇ ਹੋਏ ਅੰਗ ਮਿਲੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਵੱਖ-ਵੱਖ ਸੰਗਠਨਾਂ ਦੇ ਆਗੂਆਂ ਦੇ ਨੇੜਲੇ ਲੋਕਾਂ ਨੇ ਦੱਸਿਆ ਸੀ ਕਿ ਅਜਿਹਾ ਘਿਣਾਉਣਾ ਕੰਮ ਬਹੁਤ ਹੀ ਨਿੰਦਣਯੋਗ ਹੈ ਅਤੇ ਉਨ੍ਹਾਂ ਨੇ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ।

ਜਾਣੋ ਕੀ ਹੁੰਦੀ ਹੈ ਬੇਅਦਬੀ?

ਸਿੱਖ ਧਰਮ ਦੀ ਬੇਅਦਬੀ ਦਾ ਅਰਥ ਹੈ ਕਿ ਕਿਸੇ ਧਾਰਮਿਕ ਵਸਤੂ ਜਾਂ ਕਿਸੇ ਧਾਰਮਿਕ ਗ੍ਰੰਥ ਦਾ ਅਪਮਾਨ ਕਰਨਾ, ਉਸ ਨਾਲ ਛੇੜਛਾੜ ਕਰਨਾ, ਜਾਂ ਉਸ ਵਿਰੁੱਧ ਅਪਮਾਨਜਨਕ ਸ਼ਬਦ ਬੋਲਣਾ। ਸਿੱਖ ਧਰਮ ਵਿੱਚ ਧਾਰਮਿਕ ਗੁਰੂ ਗ੍ਰੰਥ ਸਾਹਿਬ, ਨਿਸ਼ਾਨ ਸਾਹਿਬ ਦੇ ਨਾਲ-ਨਾਲ ਦਸਤਾਰ ਅਤੇ ਤਲਵਾਰ ਵੀ ਹੈ। ਉਨ੍ਹਾਂ ਦੇ ਅਪਮਾਨ ਕਰਨਾ ਨੂੰ ਬੇਅਦਬੀ ਕਿਹਾ ਜਾਂਦਾ ਹੈ। ਸਿੱਖ ਇਸ ਬਾਰੇ ਬਹੁਤ ਸੰਵੇਦਨਸ਼ੀਲ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments