ਰੂਪਾਲੀ ਗਾਂਗੁਲੀ ਨੂੰ ਦਾਦਾ ਸਾਹਿਬ ਫਾਲਕੇ ਅੰਤਰਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਅਦਾਕਾਰਾ ਨੂੰ ਤੀਜੀ ਵਾਰ ਇਹ ਐਵਾਰਡ ਮਿਲਿਆ ਹੈ। ਰੂਪਾਲੀ ਗਾਂਗੁਲੀ ਨੂੰ ਟੀਵੀ ਦੀ ਦੁਨੀਆ ਦੀ ਸਰਵੋਤਮ ਅਭਿਨੇਤਰੀ ਲਈ ਚੁਣਿਆ ਗਿਆ ਹੈ। ਟੀਵੀ ਸੀਰੀਅਲ ਅਨੁਪਮਾ ਵਿੱਚ ਰੂਪਾਲੀ ਗਾਂਗੁਲੀ ਮੁੱਖ ਭੂਮਿਕਾ ਵਿੱਚ ਨਜ਼ਰ ਆ ਰਹੀ ਹੈ। ਅਦਾਕਾਰਾ ਦੇ ਕਿਰਦਾਰ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਟੀਵੀ ਦੀ ਅਨੁਪਮਾ ਨੂੰ ਤੀਜੀ ਵਾਰ ਇਹ ਐਵਾਰਡ ਦਿੱਤਾ ਗਿਆ ਹੈ। ਰੁਪਾਲੀ ਗਾਂਗੁਲੀ ਨੇ ਵੀ ਐਵਾਰਡ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਰੁਪਾਲੀ ਗਾਂਗੁਲੀ ਤੀਜੀ ਵਾਰ ਇਹ ਪੁਰਸਕਾਰ ਹਾਸਲ ਕਰਕੇ ਬਹੁਤ ਖੁਸ਼ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ। ਰੂਪਾਲੀ ਗਾਂਗੁਲੀ ਆਪਣੇ ਪਤੀ ਅਸ਼ਵਿਨ ਵਰਮਾ ਨਾਲ ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ‘ਚ ਪਹੁੰਚੀ। ਅਦਾਕਾਰਾ ਦੇ ਨਾਲ ਉਨ੍ਹਾਂ ਦਾ ਬੇਟਾ ਰੁਦਰਾਂਸ਼ ਵੀ ਆਪਣੀ ਮਾਂ ਨਾਲ ਆਇਆ। ਰੂਪਾਲੀ ਗਾਂਗੁਲੀ ਨੇ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਤਸਵੀਰਾਂ ਪੋਸਟ ਕੀਤੀਆਂ ਹਨ। ਇਸ ਪੋਸਟ ‘ਚ ਅਦਾਕਾਰਾ ਨੇ ਆਪਣੇ ਪਤੀ ਅਤੇ ਬੇਟੇ ਨੂੰ ਆਪਣੀ ਤਾਕਤ ਦੱਸਿਆ ਹੈ। ਟੀਵੀ ਦੀ ਅਨੁਪਮਾ ਨੇ ਲਿਖਿਆ ਕਿ ਮੇਰੀ ਕੀਮਤੀ ਟਰਾਫੀ, ਮੇਰੇ ਥੰਮ੍ਹ, ਮੇਰੇ ਪਤੀ ਅਤੇ ਮੇਰਾ ਬੇਟਾ ਰੁਦਰਾਂਸ਼ ਹਨ। ਇਹ ਦੋਵੇਂ ਮੇਰੀ ਤਾਕਤ ਅਤੇ ਮੇਰਾ ਮਾਣ ਹਨ। ਰੁਪਾਲੀ ਗਾਂਗੁਲੀ ਐਵਾਰਡ ਫੰਕਸ਼ਨ ‘ਚ ਆਪਣੇ ਮਸ਼ਹੂਰ ਕਿਰਦਾਰ ਅਨੁਪਮਾ ਦੀ ਤਰ੍ਹਾਂ ਸਾੜੀ ਪਾ ਕੇ ਪਹੁੰਚੀ। ਅਭਿਨੇਤਰੀ ਨੇ ਆਪਣੀ ਪੋਸਟ ਨਾਲ ਦੱਸਿਆ ਕਿ ਇਹ ਉਸਦਾ ਤੀਜਾ ਪੁਰਸਕਾਰ ਹੈ।