Thursday, June 11, 2026
Google search engine
HomeDeshਅੱਜ Ludhiana ‘ਚ RSS ਮੁਖੀ ਮੋਹਨ ਭਾਗਵਤ, ‘ਪੰਚ ਪਰਿਵਰਤਨ’ ‘ਤੇ ਕਰਨਗੇ ਚਰਚਾ

ਅੱਜ Ludhiana ‘ਚ RSS ਮੁਖੀ ਮੋਹਨ ਭਾਗਵਤ, ‘ਪੰਚ ਪਰਿਵਰਤਨ’ ‘ਤੇ ਕਰਨਗੇ ਚਰਚਾ

ਆਰਐਸਐਸ ਮੁਖੀ ਦੇਸ਼ ਤੇ ਸਮਾਜ ਨੂੰ ਬਿਹਤਰ ਬਣਾਉਣ ਦੇ ਲਈ ਸੰਘ ਵੱਲੋਂ ਤੈਅ ਕੀਤੇ ਗਏ ‘ਪੰਚ ਪਰਿਵਰਤਨ’ ‘ਤੇ ਚਰਚਾ ਕਰਨਗੇ।

ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਸ਼ਤਾਬਦੀ ਸਾਲ ‘ਚ ਸੰਘ ਮੁਖੀ ਮੋਹਨ ਭਾਗਵਤ ਪੰਜਾਬ ਦੌਰੇ ‘ਤੇ ਹਨ। ਉਹ ਤਿੰਨ ਦਿਨਾਂ ਤੋਂ ਪੰਜਾਬ ‘ਚ ਹਨ ਤੇ ਲੋਕਾਂ ਨਾਲ ਮੀਟਿੰਗ ਕਰ ਰਹੇ ਹਨ। ਅੱਜ ਉਹ ਲੁਧਿਆਣਾ ਦੇ ਅਰਵਿੰਦੋ ਕਾਲਜ ‘ਚ ਬੁੱਧੀਜੀਵੀਆਂ ਨਾਲ ਮੁਲਾਕਾਤ ਕਰਨਗੇ ਤੇ ਸੰਘ ਦੀ 100 ਸਾਲ ਦੀ ਯਾਤਰਾ ਬਾਰੇ ਦੱਸਣਗੇ।

ਆਰਐਸਐਸ ਮੁਖੀ ਦੇਸ਼ ਤੇ ਸਮਾਜ ਨੂੰ ਬਿਹਤਰ ਬਣਾਉਣ ਦੇ ਲਈ ਸੰਘ ਵੱਲੋਂ ਤੈਅ ਕੀਤੇ ਗਏ ‘ਪੰਚ ਪਰਿਵਰਤਨ’ ‘ਤੇ ਚਰਚਾ ਕਰਨਗੇ। ਇਸ ਤੋਂ ਇਲਾਵਾ ਉਹ ਸੂਬੇ ਤੇ ਦੇਸ਼ ਦੀਆਂ ਚੁਣੌਤੀਆਂ ਤੇ ਹੱਲ ‘ਤੇ ਚਰਚਾ ਕਰਨਗੇ। ਇਸ ਸਮਾਰੋਹ ‘ਚ ਸਿਰਫ਼ ਉਨ੍ਹਾਂ ਲੋਕਾਂ ਨੂੰ ਐਂਟਰੀ ਮਿਲੇਗੀ, ਜਿਨ੍ਹਾਂ ਨੂੰ ਸੱਦਾ ਦਿੱਤਾ ਗਿਆ ਹੈ। ਆਓ ਜਾਣੀਏ ਆਰਐਸਐਸ ਦੇ ਪੰਚ ਪਰਿਵਰਤਨ ਕੀ ਹਨ…

ਸਮਾਜਿਕ ਸਦਭਾਵਨਾ

ਆਰਐਸਐਸ ਨੇ ਦੇਸ਼ ਤੇ ਸਮਾਜ ਦੇ ਵਿਕਾਸ ਦੇ ਲਈ ਸਮਾਜਿਕ ਸਦਭਾਵਨਾ ਨੂੰ ਪਹਿਲੇ ਨੰਬਰ ‘ਤੇ ਰੱਖਿਆ ਹੈ। ਇਸ ਤਹਿਤ ‘ਆਪ ਮੈਂ ਇੱਕ ਰਕਤ’ ਨਾਅਰੇ ਦੇ ਤਹਿਤ ਕੰਮ ਕੀਤਾ ਜਾਵੇਗਾ। ਮਹਾਪੁਰਖਾਂ, ਗੁਰੂਆਂ ਤੇ ਦੇਵੀ-ਦੇਵਤਿਆਂ ਦੇ ਦਿਹਾੜਿਆਂ ਨੂੰ ਮਿਲ ਕੇ ਮਨਾਇਆ ਜਾਵੇਗਾ। ਪਰਿਵਾਰ ‘ਚ ਇੱਕ ਸਮੇਂ ਦਾ ਭੋਜਨ ਘਰ ‘ਚ ਜ਼ਰੂਰ ਮਿਲ ਕੇ ਕਰਨਗੇ ਤੇ ਜਾਤ ਦੇ ਆਧਾਰ ‘ਤੇ ਭੇਦ ਭਾਵ ਨਹੀਂ ਕਰਨਗੇ।

ਵਾਤਾਰਵਰਣ ਸੁਰੱਖਿਆ

ਵਾਤਾਰਵਰਣ ਸੁਰੱਖਿਆ ਨੂੰ ਲੈ ਕੇ ਸੰਘ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹੈ। ਇਸ ਸ਼ਤਾਬਦੀ ਸਾਲ ‘ਚ ਗਿਲਾਸ ‘ਚ ਪਾਣੀ ਤੇ ਥਾਲੀ ‘ਚ ਜੂਠਾ ਖਾਣਾ ਨਾ ਛੱਡਣ ਦਾ ਸੰਕਲਪ ਲਵਾਂਗੇ। ਕਮਰੇ ‘ਚ ਬਾਹਰ ਜਾਂਦੇ ਸਮੇਂ ਲਾਈਟ, ਪੱਖਾ ਜਾਂ ਹੋਰ ਬਿਜਲੀ ਦੇ ਉਪਕਰਨ ਬੰਦ ਕਰਕੇ ਨਿਕਲਾਂਗੇ। ਪਲਾਸਟਿਕ ਦਾ ਇਸਤੇਮਾਲ ਨਹੀਂ ਕਰਾਂਗੇ। ਖੇਤੀ ‘ਚ ਰਸਾਇਣ ਦੀ ਜਗ੍ਹਾ ਗਾਂ-ਅਧਾਰਿਤ ਕੁਦਰਤੀ ਚੀਜ਼ਾਂ ਦਾ ਇਸਤੇਮਾਲ ਕਰਾਂਗੇ।

ਪਰਿਵਾਰਕ ਗਿਆਨ

ਹਫ਼ਤੇ ‘ਚ ਇੱਕ ਦਿਨ ਪੂਰਾ ਪਰਿਵਾਰ ਇੱਕ ਨਾਲ ਬੈਠ ਕੇ ਸਤਿਸੰਗ, ਭੋਜਨ ਤੇ ਸੰਵਾਦ ਕਰੇਗਾ। ਪੂਜਾ ਦੇ ਸਮੇਂ ਮੋਬਾਇਲ-ਟੀਵੀ ਬੰਦ ਰੱਖਾਂਗੇ। ਪਰਿਵਾਰ ‘ਚ ਮਹਾ ਪੁਰਖਾਂ ਤੇ ਭਗਵਤ ਚਰਚਾ ਕਰਾਂਗੇ। ਧੀਆਂ ਤੇ ਪੁੱਤਾਂ ਦੀ ਸੰਗਤ ‘ਤੇ ਨਜ਼ਰ ਰੱਖਾਂਗੇ ਤੇ ਪਰਿਵਾਰ-ਮਿੱਤਰ ਦੀ ਭੂਮਿਕਾ ਨਿਭਾਉਣਗੇ।

ਆਤਮ-ਨਿਰਭਰ ਜੀਵਨ

ਜਨਮ ਦਿਨ, ਵਿਆਹ ਵਰ੍ਹੇਗੰਢ ਸਮੇਤ ਹਰ ਤਰ੍ਹਾਂ ਦੇ ਪਲਾਂ ਨੂੰ ਭਾਰਤੀ ਰੀਤੀ-ਰਿਵਾਜ ਦੇ ਨਾਲ ਮਨਾਵਾਂਗੇ। ਸਥਾਨਕ ਤੇ ਸਵਦੇਸ਼ੀ ਉਤਪਾਦਾਂ ਦਾ ਇਸਤੇਮਾਲ ਕਰਾਂਗੇ। ਦਸਤਖ਼ਤ ਭਾਰਤੀ ਭਾਸ਼ਾ ‘ਚ ਕਰਾਂਗੇ। ਕਿਸੇ ਨੂੰ ਬੁਲਾਉਣ ਲਈ ਸਤਿ ਸ੍ਰੀ ਅਕਾਲ, ਰਾਮ ਰਾਮ, ਨਮਸਕਾਰ ਤੇ ਨਮਸਤੇ ਦਾ ਇਸਤੇਮਾਲ ਕਰਾਂਗੇ। ਅਭਿਆਸ ਤੇ ਯੋਗ ਕਰਾਂਗੇ।

ਨਾਗਰਿਕ ਫਰਜ਼

ਦੇਸ਼ ਹਿੱਤ ਲਈ ਦੇ ਲਈ ਹਰ ਕਾਰਜ ਕਰਨਾ। ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨਾ। ਘਰ ਦਾ ਕਚਰਾ, ਗੰਦਾ ਪਾਣੀ ਦੇ ਹੋਰ ਗੰਦਗੀ ਸੜਕ ਜਾਂ ਗਲੀ ‘ਚ ਨਹੀਂ ਸੁੱਟਾਂਗੇ। ਰਾਸ਼ਟਰੀ ਤਿਉਹਾਰਾਂ ‘ਚ ਹਿੱਸਾ ਲਵਾਂਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments