Friday, June 12, 2026
Google search engine
HomeDeshAttari ਸਮੇਤ ਤਿੰਨ ਸਰਹੱਦਾਂ 'ਤੇ ਰਿਟਰੀਟ ਸੈਰੇਮਨੀ ਦਾ ਸਮਾਂ ਬਦਲਿਆ; ਹੁਣ ਸ਼ਾਮ...

Attari ਸਮੇਤ ਤਿੰਨ ਸਰਹੱਦਾਂ ‘ਤੇ ਰਿਟਰੀਟ ਸੈਰੇਮਨੀ ਦਾ ਸਮਾਂ ਬਦਲਿਆ; ਹੁਣ ਸ਼ਾਮ ਸਾਢੇ ਪੰਜ ਵਜੇ ਸ਼ੁਰੂ ਹੋ ਕੇ ਛੇ ਵਜੇ ਤੱਕ ਹੋਵੇਗੀ ਸਮਾਪਤ

ਅਧਿਕਾਰੀਆਂ ਅਨੁਸਾਰ ਮੌਸਮ ਵਿੱਚ ਬਦਲਾਅ ਕਾਰਨ ਇਹ ਫੈਸਲਾ ਲਿਆ ਗਿਆ ਹੈ।

ਪੰਜਾਬ ਦੀਆਂ ਤਿੰਨ ਸਰਹੱਦਾਂ ਅਟਾਰੀ, ਹੁਸੈਨੀਵਾਲਾ ਅਤੇ ਸਾਦਕੀ ਸਰਹੱਦ ‘ਤੇ ਹੋਣ ਵਾਲੀ ਪ੍ਰਸਿੱਧ ਰਿਟਰੀਟ ਸੈਰੇਮਨੀ ਦੇ ਸਮੇਂ ਵਿੱਚ ਬਦਲਾਅ ਕਰ ਦਿੱਤਾ ਗਿਆ ਹੈ। ਹੁਣ ਇਹ ਸਮਾਗਮ ਸ਼ਾਮ ਸਾਢੇ ਪੰਜ ਵਜੇ ਸ਼ੁਰੂ ਹੋ ਕੇ ਛੇ ਵਜੇ ਤੱਕ ਚੱਲੇਗਾ। ਇਸ ਤੋਂ ਪਹਿਲਾਂ ਇਹ ਪ੍ਰੋਗਰਾਮ ਸ਼ਾਮ ਪੰਜ ਵਜੇ ਸ਼ੁਰੂ ਹੋ ਕੇ ਸਾਢੇ ਪੰਜ ਵਜੇ ਸਮਾਪਤ ਹੁੰਦਾ ਸੀ। ਪ੍ਰਸ਼ਾਸਨ ਨੇ ਇਹ ਨਵਾਂ ਸਮਾਂ ਅੱਜ ਤੋਂ ਲਾਗੂ ਕਰ ਦਿੱਤਾ ਹੈ।
ਅਧਿਕਾਰੀਆਂ ਅਨੁਸਾਰ ਮੌਸਮ ਵਿੱਚ ਬਦਲਾਅ ਕਾਰਨ ਇਹ ਫੈਸਲਾ ਲਿਆ ਗਿਆ ਹੈ। ਦਿਨ ਲੰਬੇ ਹੋਣ ਅਤੇ ਸੂਰਜ ਦੇਰ ਨਾਲ ਡੁੱਬਣ ਦੇ ਚਲਦਿਆਂ ਦਰਸ਼ਕਾਂ ਨੂੰ ਪੂਰਾ ਪ੍ਰੋਗਰਾਮ ਦੇਖਣ ਵਿੱਚ ਸਹੂਲਤ ਹੋਵੇ, ਇਸ ਲਈ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਉੱਥੇ ਹੀ ਸੁਰੱਖਿਆ ਦੇ ਲਿਹਾਜ਼ ਨਾਲ ਵੀ ਇਸ ਸੈਰੇਮਨੀ ਵਿੱਚ ਮਹੱਤਵਪੂਰਨ ਬਦਲਾਅ ਕੀਤਾ ਗਿਆ ਹੈ।
ਅਟਾਰੀ ਸਰਹੱਦ ‘ਤੇ ਹਰ ਦਿਨ ਵੱਡੀ ਸੰਖਿਆ ਵਿੱਚ ਲੋਕ ਇਸ ਸਮਾਗਮ ਨੂੰ ਦੇਖਣ ਪਹੁੰਚਦੇ ਹਨ। ਇੱਥੇ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਵੱਲੋਂ ਜੋਸ਼ ਅਤੇ ਅਨੁਸ਼ਾਸਨ ਦੇ ਨਾਲ ਪਰੇਡ ਕੀਤੀ ਜਾਂਦੀ ਹੈ, ਜੋ ਦੇਸ਼ ਭਗਤੀ ਦੀ ਅਨੋਖੀ ਮਿਸਾਲ ਮੰਨੀ ਜਾਂਦੀ ਹੈ। ਸਮੇਂ ਅਤੇ ਵਿਵਸਥਾ ਵਿੱਚ ਬਦਲਾਅ ਤੋਂ ਬਾਅਦ ਹੁਣ ਦਰਸ਼ਕਾਂ ਨੂੰ ਪਹਿਲਾਂ ਤੋਂ ਯੋਜਨਾ ਬਣਾ ਕੇ ਸਮੇਂ ਸਿਰ ਪਹੁੰਚਣਾ ਹੋਵੇਗਾ।
ਹੁਣ ਬੰਦ ਗੇਟਾਂ ਵਿੱਚ ਹੁੰਦੀ ਹੈ ਰਿਟਰੀਟ ਸੈਰੇਮਨੀ
ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਰਿਟਰੀਟ ਸੈਰੇਮਨੀ ਹੁਣ ਬੰਦ ਗੇਟਾਂ ਦੇ ਨਾਲ ਹੀ ਪੂਰੀ ਕੀਤੀ ਜਾ ਰਹੀ ਹੈ। ਪਹਿਲਾਂ ਸਮਾਗਮ ਦੌਰਾਨ ਦੋਵਾਂ ਦੇਸ਼ਾਂ ਦੇ ਗੇਟ ਖੁੱਲ੍ਹੇ ਰਹਿੰਦੇ ਸਨ ਅਤੇ ਸਮਾਪਤੀ ਦੇ ਸਮੇਂ ਵਿਸ਼ੇਸ਼ ਖਿੱਚ ਰਹਿੰਦੀ ਸੀ, ਪਰ ਹੁਣ ਸੁਰੱਖਿਆ ਕਾਰਨਾਂ ਕਰਕੇ ਗੇਟ ਬੰਦ ਰੱਖੇ ਜਾਂਦੇ ਹਨ ਅਤੇ ਉਸੇ ਸਥਿਤੀ ਵਿੱਚ ਪੂਰਾ ਪ੍ਰੋਗਰਾਮ ਸੰਪੰਨ ਹੁੰਦਾ ਹੈ।
ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਮੇਂ ਤੋਂ ਪਹਿਲਾਂ ਪਹੁੰਚਣ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ। ਆਉਣ ਵਾਲੇ ਦਿਨਾਂ ਵਿੱਚ ਮੌਸਮ ਅਤੇ ਸੁਰੱਖਿਆ ਸਥਿਤੀ ਅਨੁਸਾਰ ਸਮੇਂ ਵਿੱਚ ਹੋਰ ਬਦਲਾਅ ਵੀ ਕੀਤਾ ਜਾ ਸਕਦਾ ਹੈ।
ਤਿੰਨ ਸਰਹੱਦਾਂ ‘ਤੇ ਹੁੰਦੀ ਹੈ ਰਿਟਰੀਟ
ਪੰਜਾਬ ਵਿੱਚ ਅਟਾਰੀ ਸਰਹੱਦ ਤੋਂ ਇਲਾਵਾ ਵੀ ਕੁਝ ਸਥਾਨਾਂ ‘ਤੇ ਇਸ ਪ੍ਰਕਾਰ ਦੀ ਰਿਟਰੀਟ ਸੈਰੇਮਨੀ ਕਰਵਾਈ ਕੀਤੀ ਜਾਂਦੀ ਹੈ। ਜ਼ਿਲ੍ਹਾ ਫਿਰੋਜ਼ਪੁਰ ਦੀ ਹੁਸੈਨੀਵਾਲਾ ਸਰਹੱਦ ‘ਤੇ ਵੀ ਰੋਜ਼ਾਨਾ ਸ਼ਾਮ ਨੂੰ ਰਿਟਰੀਟ ਸੈਰੇਮਨੀ ਹੁੰਦੀ ਹੈ, ਜਿੱਥੇ ਵੱਡੀ ਸੰਖਿਆ ਵਿੱਚ ਸਥਾਨਕ ਲੋਕ ਅਤੇ ਸੈਲਾਨੀ ਪਹੁੰਚਦੇ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਫਾਜ਼ਿਲਕਾ ਵਿੱਚ ਆਉਣ ਵਾਲੀ ਸਾਦਕੀ ਸਰਹੱਦ ‘ਤੇ ਵੀ ਸਮੇਂ-ਸਮੇਂ ‘ਤੇ ਇਸੇ ਤਰ੍ਹਾਂ ਦਾ ਸਮਾਗਮ ਕਰਵਾਏ ਜਾਂਦੇ ਹਨ, ਜੋ ਹੌਲੀ-ਹੌਲੀ ਲੋਕਾਂ ਵਿੱਚ ਹਰਮਨ ਪਿਆਰਾ ਹੋ ਰਿਹਾ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments