ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਮਿੰਟ ਬੀਐੱਫਐੱਸਆਈ ਸਮਾਗਮ ਵਿੱਚ ਕਿਹਾ ਕਿ ਕ੍ਰਿਪਟੋ ’ਤੇ ਆਰਬੀਆਈ ਦਾ ਰੁਖ ਹਾਲੇ ਵੀ ਉਹੀ ਹੈ, ਅਸੀਂ ਨਿਯਮਾਂ ਦੇ ਮਾਮਲੇ ਵਿੱਚ ਦੂਜਿਆਂ ਦੀ ਪਾਲਣਾ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਪਿਛਲੇ ਰਿਕਾਰਡ ਨੂੰ ਦੇਖਦੇ ਹੋਏ ਚੋਣਾਂ ਤੋਂ ਪਹਿਲਾਂ ਦੇ ਬਜਟ ਨਾਲ ਮਹਿੰਗਾਈ ਵਧਣ ਦੀ ਕੋਈ ਸੰਭਾਵਨਾ ਨਹੀਂ ਹੈ।





