ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 69ਵਾਂ ਫਿਲਮਫੇਅਰ ਅਵਾਰਡਜ਼ 2024 ਐਤਵਾਰ ਨੂੰ ਸ਼ੁਰੂ ਹੋਇਆ। ਇਹ ਰੈੱਡ ਕਾਰਪੇਟ ਨਾਈਟ ਗੁਜਰਾਤ ਦੇ ਗਾਂਧੀਨਗਰ ‘ਚ ਆਯੋਜਿਤ ਕੀਤੀ ਗਈ ਸੀ। ਇਹ 27 ਜਨਵਰੀ ਤੋਂ ਸ਼ੁਰੂ ਹੋਇਆ ਸੀ ਅਤੇ 28 ਜਨਵਰੀ ਨੂੰ ਮੁੱਖ ਸ਼੍ਰੇਣੀਆਂ ਵਿੱਚ ਇਨਾਮਾਂ ਦੀ ਵੰਡ ਕੀਤੀ ਗਈ ਸੀ।
ਇਸ ਦੌਰਾਨ ’12ਵੀਂ ਫੇਲ’, ‘ਐਨੀਮਲ’ ਅਤੇ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਵਰਗੀਆਂ ਕਈ ਫਿਲਮਾਂ ਦਾ ਦਬਦਬਾ ਰਿਹਾ। ਬਾਲੀਵੁੱਡ ਦੀ ਹਿੱਟ ਜੋੜੀ ਰਣਬੀਰ ਕਪੂਰ ਅਤੇ ਆਲੀਆ ਭੱਟ ਨੂੰ 69ਵੇਂ ਫਿਲਮਫੇਅਰ ਅਵਾਰਡ ਵਿੱਚ ਸਰਵੋਤਮ ਅਦਾਕਾਰ ਅਤੇ ਸਰਵੋਤਮ ਅਦਾਕਾਰਾ ਦੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇੱਕ ਜੋੜੇ ਦੇ ਤੌਰ ‘ਤੇ ਦੋਵਾਂ ਲਈ ਇਹ ਖਾਸ ਪਲ ਰਿਹਾ ਹੈ। ਆਲੀਆ ਭੱਟ ਨੂੰ ਸਾਲ 2023 ਵਿੱਚ ਰਿਲੀਜ਼ ਹੋਈ ਫਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਲਈ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਮਿਲਿਆ। ਦਿੱਗਜ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਸਟੇਜ ‘ਤੇ ਆਲੀਆ ਭੱਟ ਨੂੰ ਇਹ ਅਵਾਰਡ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਸ਼ਬਾਨਾ ਆਜ਼ਮੀ ਨੂੰ ਫਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਲਈ ਮਹਿਲਾ ਵਰਗ ‘ਚ ਸਹਾਇਕ ਅਦਾਕਾਰਾ ਦਾ ਅਵਾਰਡ ਵੀ ਮਿਲ ਚੁੱਕਾ ਹੈ।
ਇੱਕ ਤਰ੍ਹਾਂ ਨਾਲ ਜਿੱਥੇ ਆਲੀਆ ਬਿਹਤਰੀਨ ਅਦਾਕਾਰਾ ਬਣੀ, ਉੱਥੇ ਹੀ ਉਨ੍ਹਾਂ ਦੇ ਪਤੀ ਰਣਬੀਰ ਕਪੂਰ ਵੀ ਜੇਤੂ ਰਹੇ। ਰਣਬੀਰ ਕਪੂਰ ਨੂੰ ਬਲਾਕਬਸਟਰ ਫਿਲਮ ਐਨੀਮਲ ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਮਿਲਿਆ। ਆਲੀਆ ਅਤੇ ਰਣਬੀਰ ਦੀ ਇਸ ਜਿੱਤ ਤੋਂ ਕਪੂਰ ਪਰਿਵਾਰ ਕਾਫੀ ਖੁਸ਼ ਹੈ । ਜੇਕਰ ਦੇਖਿਆ ਜਾਵੇ ਤਾਂ ਇੱਕੋ ਪਰਿਵਾਰ ਵਿੱਚ ਦੋਹਰੇ ਜਸ਼ਨ ਦਾ ਮਾਹੌਲ ਹੈ। ਤੁਹਾਨੂੰ ਦੱਸ ਦੇਈਏ ਕਿ ਸਾਲ 2019 ਵਿੱਚ ਵੀ ਇਸ ਜੋੜੀ ਨੇ ਬੈਸਟ ਅਦਾਕਾਰ ਅਤੇ ਬੈਸਟ ਅਦਾਕਾਰਾ ਦਾ ਅਵਾਰਡ ਜਿੱਤਿਆ ਸੀ। ਆਲੀਆ ਨੂੰ ਇਹ ਅਵਾਰਡ ਫਿਲਮ ਰਾਜ਼ੀ ਲਈ ਅਤੇ ਰਣਬੀਰ ਕਪੂਰ ਨੂੰ ਫਿਲਮ ਸੰਜੂ ਲਈ ਇਹ ਅਵਾਰਡ ਮਿਲਿਆ ਸੀ।