Wednesday, October 28, 2026
Google search engine
HomeDeshਜਾਮਨੀ ਗਾਜਰ ਬਾਰੇ ਕਦੇ ਸੁਣਿਆ!

ਜਾਮਨੀ ਗਾਜਰ ਬਾਰੇ ਕਦੇ ਸੁਣਿਆ!

ਗਾਜਰ ਨੂੰ ਇੱਕ ਸੁਪਰਫੂਡ ਸਬਜ਼ੀ ਮੰਨਿਆ ਜਾਂਦਾ ਹੈ, ਕਿਉਂਕਿ ਇਸ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ। ਸੰਤਰੀ, ਲਾਲ ਤੇ ਜਾਮਨੀ ਗਾਜਰ ਦੀਆਂ ਕਈ ਕਿਸਮਾਂ ਹਨ। ਪਰ ਜਾਮਨੀ ਗਾਜਰ ਸਭ ਤੋਂ ਵੱਧ ਪੌਸ਼ਟਿਕ ਮੰਨੀ ਜਾਂਦੀ ਹੈ। ਬਹੁਤ ਸਾਰੇ ਲੋਕ ਅਜਿਹੇ ਹੋਣਗੇ ਜਿਨ੍ਹਾਂ ਨੇ ਜਾਮਨੀ ਗਾਜਰ ਬਾਰੇ ਪਹਿਲੀ ਵਾਰ ਹੀ ਸੁਣਿਆ ਹੋਵੇਗਾ, ਕਿਉਂਕਿ ਬਾਜ਼ਾਰਾਂ ਦੇ ਵਿੱਚ ਲਾਲ ਅਤੇ ਸੰਤਰੀ ਗਾਜਰਾਂ ਜ਼ਿਆਦਾ ਨਜ਼ਰ ਆਉਂਦੀਆਂ ਹਨ। ਦੱਸ ਦਈਏ ਜਾਮਨੀ ਗਾਜਰ ਵਿਟਾਮਿਨਾਂ ਨਾਲ ਭਰਪੂਰ ਹੁੰਦੀ ਹੈ। ਜਾਮਨੀ ਗਾਜਰ ਖਾਸ ਤੌਰ ‘ਤੇ ਉਨ੍ਹਾਂ ਲਈ ਵਰਦਾਨ ਹੈ ਜੋ ਜਿਨ੍ਹਾਂ ਦੀ ਨਜ਼ਰ ਸਹੀ ਨਹੀਂ ਹੈ ਜਾਂ ਫਿਰ ਘੱਟ ਨਜ਼ਰ ਤੋਂ ਪੀੜਤ ਹਨ। ਜਾਮਨੀ ਗਾਜਰ ‘ਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਪੂਰੇ ਸਰੀਰ ਨੂੰ ਡੀਟੌਕਸ ਕਰਨ ਦਾ ਕੰਮ ਕਰਦੇ (Works to detox the entire body) ਹਨ। ਜਾਮਨੀ ਗਾਜਰ ਵਿੱਚ ਭਰਪੂਰ ਮਾਤਰਾ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ (Carrots are rich in antioxidants) ਜੋ ਸਰੀਰ ਵਿੱਚ ਸੋਜ ਅਤੇ ਦਰਦ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਜਾਮਨੀ ਗਾਜਰ ਖੂਨ ਨੂੰ ਸ਼ੁੱਧ ਕਰਨ ਦਾ ਕੰਮ ਕਰਦੀ ਹੈ। ਇਸ ਤੋਂ ਇਲਾਵਾ ਇਸ ਵਿਚ ਫਾਈਬਰ, ਪੋਟਾਸ਼ੀਅਮ, ਵਿਟਾਮਿਨ ਸੀ, ਮੈਂਗਨੀਜ਼, ਵਿਟਾਮਿਨ ਏ ਅਤੇ ਵਿਟਾਮਿਨ ਬੀ ਅਤੇ ਹੋਰ ਕਈ ਤੱਤ ਮੌਜੂਦ ਹੁੰਦੇ ਹਨ।

ਜਾਮਨੀ ਗਾਜਰ ਦੇ ਫਾਇਦੇ (Purple carrots benefits)

ਸਰੀਰ ਨੂੰ ਡੀਟੌਕਸ ਕਰਦੀ ਹੈ

ਹੈਲਥਲਾਈਨ ਦੀ ਰਿਪੋਰਟ ਮੁਤਾਬਕ ਜਾਮਨੀ ਗਾਜਰ ‘ਚ ਐਂਥੋਸਾਈਨਿਨ ਨਾਂ ਦਾ ਕੰਪਾਊਂਡ ਹੁੰਦਾ ਹੈ ਜੋ ਪੌਲੀਫੇਨੋਲ ਐਂਟੀਆਕਸੀਡੈਂਟ ਹੁੰਦਾ ਹੈ। ਐਂਥੋਸਾਈਨਿਨ ਇੱਕ ਜਲਨ ਵਿਰੋਧੀ ਏਜੰਟ ਵਜੋਂ ਕੰਮ ਕਰਦਾ ਹੈ। ਐਂਥੋਸਾਈਨਿਨ ਵਿੱਚ ਕਈ ਕਿਸਮ ਦੇ ਜ਼ਹਿਰੀਲੇ ਮਿਸ਼ਰਣ ਹੁੰਦੇ ਹਨ ਜੋ ਪ੍ਰੋ-ਇਨਫਲੇਮੇਟਰੀ ਸਾਈਟੋਕਾਈਨਜ਼ ਨਾਮਕ ਮਿਸ਼ਰਣਾਂ ਨੂੰ ਖਤਮ ਕਰਦੇ ਹਨ। ਜੋ ਸਰੀਰ ਵਿੱਚੋਂ ਜ਼ਹਿਰ ਕੱਢਣ ਦਾ ਕੰਮ ਕਰਦਾ ਹੈ।

ਦਿਲ ਲਈ ਫਾਇਦੇਮੰਦ ਹੁੰਦਾ ਹੈ

ਇਨਫਲਾਮੇਟਰੀ ਮਿਸ਼ਰਣ ਬਹੁਤ ਸਾਰੀਆਂ ਬਿਮਾਰੀਆਂ ਲਈ ਜ਼ਿੰਮੇਵਾਰ ਹਨ। ਇਹ ਜੋੜਾਂ ਦੇ ਦਰਦ ਅਤੇ ਦਿਲ ਦੀਆਂ ਮਾਸਪੇਸ਼ੀਆਂ ਦੀ ਸੋਜ ਨੂੰ ਘਟਾਉਂਦਾ ਹੈ। ਪਰ ਜਾਮਨੀ ਗਾਜਰ ਵਿੱਚ ਐਂਥੋਸਾਈਨਿਨ ਹੁੰਦਾ ਹੈ ਜੋ ਪ੍ਰੋ-ਇਨਫਲੇਮੇਟਰੀ ਮਿਸ਼ਰਣ ਸਾਈਟੋਕਾਈਨ ਨੂੰ ਖਤਮ ਕਰਦਾ ਹੈ। ਜਾਮਨੀ ਗਾਜਰ ਦਿਲ ਲਈ ਫਾਇਦੇਮੰਦ ਹੁੰਦੀ ਹੈ।

ਪੇਟ ਦੀਆਂ ਬਿਮਾਰੀਆਂ ਲਈ ਰਾਮਬਾਣ

ਜੋ ਲੋਕ ਪੇਟ ਦੀਆਂ ਕਈ ਬਿਮਾਰੀਆਂ ਜਿਵੇਂ ਕੋਲਾਇਟਿਸ ਤੋਂ ਪੀੜਤ ਹਨ, ਉਨ੍ਹਾਂ ਨੂੰ ਜਾਮਨੀ ਗਾਜਰ ਖਾਣੀ ਚਾਹੀਦੀ ਹੈ। ਕੋਲਾਈਟਿਸ ਦੇ ਮਰੀਜ਼ ਸੋਜ ਤੋਂ ਪੀੜਤ ਹੁੰਦੇ ਹਨ। ਇਸ ਲਈ ਉਨ੍ਹਾਂ ਨੂੰ ਜਾਮਨੀ ਗਾਜਰ ਖਾਣੀ ਚਾਹੀਦੀ ਹੈ। ਚੂਹੇ ਅਕਸਰ ਕੋਲਾਈਟਿਸ ਤੋਂ ਪੀੜਤ ਹੁੰਦੇ ਹਨ। ਜਾਮਨੀ ਗਾਜਰ ਵਿੱਚ ਮੌਜੂਦ ਮਿਸ਼ਰਣ ਖੂਨ ਦੇ ਪ੍ਰਵਾਹ ਨੂੰ ਘਟਾਉਂਦਾ ਹੈ ਜੋ ਪ੍ਰੋ-ਇਨਫਲੇਮੇਟਰੀ ਪ੍ਰੋਟੀਨ ਦੀ ਸਪਲਾਈ ਕਰਦਾ ਹੈ। ਜਿਸ ਵਿੱਚ ਕੋਲਾਈਟਿਸ ਦੀ ਬਿਮਾਰੀ ਵਿੱਚ ਰਾਹਤ ਮਿਲਦੀ ਹੈ।

ਕੈਂਸਰ ਵਿਰੋਧੀ ਗੁਣ

ਜਾਮਨੀ ਰੰਗ ਦੀ ਗਾਜਰ ਵਿੱਚ ਕੈਂਸਰ ਵਿਰੋਧੀ ਗੁਣ ਹੁੰਦੇ ਹਨ। 12 ਹਫਤਿਆਂ ਦੀ ਖੋਜ ‘ਚ ਪਤਾ ਲੱਗਾ ਹੈ ਕਿ ਬੈਂਗਣੀ ਗਾਜਰ ਬ੍ਰੈਸਟ, ਲੀਵਰ, ਸਕਿਨ, ਬਲੱਡ ਅਤੇ ਕੋਲਨ ਕੈਂਸਰ ‘ਚ ਬਹੁਤ ਫਾਇਦੇਮੰਦ ਹੈ।

Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments