Sunday, April 19, 2026
Google search engine
HomeDeshPunjab Police ਦਾ ਆਪ੍ਰੇਸ਼ਨ ਪ੍ਰਹਾਰ-2.0 ਅੱਜ ਤੋਂ ਸ਼ੁਰੂ, ਫੀਲਡ ‘ਤੇ ਉਤਰੇ 12...

Punjab Police ਦਾ ਆਪ੍ਰੇਸ਼ਨ ਪ੍ਰਹਾਰ-2.0 ਅੱਜ ਤੋਂ ਸ਼ੁਰੂ, ਫੀਲਡ ‘ਤੇ ਉਤਰੇ 12 ਹਜ਼ਾਰ ਮੁਲਾਜ਼ਮ

ਡੀਜਪੀ ਗੌਰਵ ਯਾਦਵ ਦਾ ਕਹਿਣਾ ਹੈ ਕਿ ਪੰਜਾਬ ‘ਚ ਅਪਰਾਧੀਆਂ ਲਈ ਕੋਈ ਜਗ੍ਹਾ ਨਹੀਂ ਹੈ।

ਪੰਜਾਬ ਪੁਲਿਸ ਵੱਲੋਂ ਅੱਜ ਤੋਂ ਅਪਰਾਧੀਆਂ ਖਿਲਾਫ਼ ਆਪ੍ਰੇਸ਼ਨ ਪ੍ਰਹਾਰ 2.0 ਸ਼ੁਰੂ ਕੀਤਾ ਜਾਵੇਗਾ। ਇਹ ਆਪ੍ਰੇਸ਼ਨ ਅੱਜ ਸਵੇਰ 8 ਵਜੇ ਤੋਂ ਲੈ ਕੇ ਅਗਲੇ 72 ਘੰਟਿਆਂ ਤੱਕ ਚਲੇਗਾ। ਇਸ ਵਾਰ ਫੋਕਸ ਮੋਸਟ ਵਾਂਟਡ ਅਪਰਾਧੀਆਂ ‘ਤੇ ਹੈ। ਇਸ ਵਾਰ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਜ਼ਿਲ੍ਹੇ ਅਲਾਟ ਕੀਤੇ ਗਏ ਹਨ। ਉਹ ਆਪ੍ਰੇਸ਼ਨ ਦੌਰਾਨ ਫੀਲਡ ‘ਚ ਮੌਜੂਦ ਰਹਿਣਗੇ। 12 ਹਜ਼ਾਰ ਪੁਲਿਸ ਮੁਲਾਜ਼ਮਾਂ ਦੀਆਂ 2 ਹਜ਼ਾਰ ਟੀਮਾਂ ਬਣਾਈਆਂ ਗਈਆਂ ਹਨ।
ਡੀਜਪੀ ਗੌਰਵ ਯਾਦਵ ਦਾ ਕਹਿਣਾ ਹੈ ਕਿ ਪੰਜਾਬ ‘ਚ ਅਪਰਾਧੀਆਂ ਲਈ ਕੋਈ ਜਗ੍ਹਾ ਨਹੀਂ ਹੈ। ਜੋ ਨੌਜਵਾਨ ਗਲਤ ਰਸਤੇ ‘ਤੇ ਨਿਕਲ ਗਏ ਹਨ, ਜੇਕਰ ਉਹ ਸਰੇਂਡਰ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪੂਰਾ ਮੌਕਾ ਦਿੱਤਾ ਜਾਵੇਗਾ।
ਆਪ੍ਰੇਸ਼ਨ ਪ੍ਰਹਾਰ 2.0 ਦੇ ਲਈ ਪੁਲਿਸ ਵੱਲੋਂ ਸਪੈਸ਼ਲਸ ਸਟ੍ਰੈਟਜੀ ਬਣਾਈ ਗਈ ਹੈ। ਸਾਰੇ ਜ਼ਿਲ੍ਹਿਆਂ ‘ਚ ਅਪਰਾਧੀਆਂ ਦੀ ਸੂਚੀ, ਹਾਟ-ਸਪਾਟ ਇਲਾਕੇ, ਅਪਰਾਧੀਆਂ ਦੇ ਕਰੀਬੀ ਤੇ ਮਦਦਗਾਰਾਂ ਦੀ ਲਿਸਟ ਤਿਆਰ ਕੀਤੀ ਗਈ ਹੈ। ਉਸ ਦੇ ਆਧਾਰ ‘ਤੇ ਹੀ ਇਹ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਡੀਜੀਪੀ ਦਾ ਕਹਿਣਾ ਹੈ ਕਿ ਅਪਰਾਧੀਆਂ ਨੂੰ ਗਲੋਰੀਫਾਈ ਨਹੀਂ ਹੋਣ ਦਿੱਤਾ ਜਾਵੇਗਾ।
ਅਪਰਾਧੀਆਂ ਨੇ ਜੋ ਕੰਮ ਕੀਤੇ ਹਨ, ਉਸ ਦੇ ਲਈ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ। ਹਾਲਾਂਕਿ, ਜਦੋਂ ਪਹਿਲਾ ਆਪ੍ਰੇਸ਼ਨ ਪ੍ਰਹਾਰ ਚਲਾਇਆ ਗਿਆ ਸੀ, ਉਸ ਸਮੇਂ ਸ਼ਾਤਿਰ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਗਲਤ ਜਾਣਕਾਰੀ ਵਾਲੀਆਂ ਪੋਸਟਾਂ ਪਾ ਕੇ ਇਸ ਆਪ੍ਰੇਸ਼ਨ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਆਪ੍ਰੇਸ਼ਨ ਕਾਫ਼ੀ ਕਾਮਯਾਬ ਰਿਹਾ ਸੀ।
ਆਪ੍ਰੇਸ਼ਨ ਪ੍ਰਹਾਰ ਦੇ ਪਹਿਲਾ ਚਰਨ 20 ਜਨਵਰੀ ਨੂੰ ਸ਼ੁਰੂ ਹੋਇਆ ਸੀ। ਇਸ ਦੌਰਾਨ ਕੁੱਲ 12 ਹਜ਼ਾਰ ਤੋਂ ਵੱਧ ਲੋਕਾਂ ‘ਤੇ ਕਾਰਵਾਈ ਕੀਤੀ ਗਈ ਸੀ। ਇਸ ‘ਚ 5, 290 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦਕਿ 2,973 ਪ੍ਰਿਵੈਂਟਿਵ ਡਿਟੈਂਸ਼ਨ ‘ਚ ਲਏ ਗਏ ਸਨ। 5,413 ਲੋਕਾਂ ਨੂੰ ਪੁੱਛ-ਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ। ਡੀਜੀਪੀ ਦੇ ਹੁਕਮਾਂ ਅਨੁਸਾਰ ਲੁਧਿਆਣਾ ‘ਚ ਵੀ ਆਪ੍ਰੇਸ਼ਨ ਪ੍ਰਹਾਰ ਦੀ ਸ਼ੁਰੂਆਤ ਕੀਤੀ ਗਈ। ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਤੋਂ ਇਹ ਆਪ੍ਰੇਸ਼ਨ ਸ਼ੁਰੂ ਹੋਇਆ। ਲੁਧਿਆਣਾ ਦੇ ਡੀਸੀਪੀ ਦਿਹਾਤੀ ਜਸਕਰਨਜੀਤ ਸਿੰਘ ਤੇਜਾ ਨੇ ਕਿਹਾ ਕਿ ਅੱਜ ਸ਼ਾਮ ਨੂੰ ਕਾਰਵਾਈ ਦੇ ਵੇਰਵੇ ਜਾਰੀ ਕੀਤੇ ਜਾਣਗੇ। ਪੁਲਿਸ ਵੱਲੋਂ ਪ੍ਰੈੱਸ ਰਿਲੀਜ਼ ਜਾਰੀ ਕੀਤੀ ਜਾਵੇਗੀ, ਇਸ ‘ਚ ਮੁਲਜ਼ਮਾਂ ਤੇ ਗੈਂਗਸਟਰਾਂ ਦੇ ਖਿਲਾਫ ਚਲਾਈ ਮੁਹਿੰਮ ਦੇ ਪੂਰੇ ਵੇਰਵੇ ਦਿੱਤੇ ਜਾਣਗੇ। ਡੀਸੀਪੀ ਨੇ ਕਿਹਾ ਦੱਸਿਆ ਕਿ ਇਸ ਵਾਰ 500 ਦੇ ਕਰੀਬ ਮੁਲਜ਼ਮਾਂ ਨੂੰ ਰਾਉਂਡ ਅਪ ਕਰਨ ਦਾ ਟੀਚਾ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments