Sunday, April 26, 2026
Google search engine
HomeDeshPunjab News: ਮੈਰੀਟੋਰੀਅਸ ਸਕੂਲਾਂ ’ਚ ਦਾਖਲੇ ਲਈ ਕਾਊਂਸਲਿੰਗ ਅੱਜ ਤੋਂ, ਖਾਲੀ ਰਹਿ...

Punjab News: ਮੈਰੀਟੋਰੀਅਸ ਸਕੂਲਾਂ ’ਚ ਦਾਖਲੇ ਲਈ ਕਾਊਂਸਲਿੰਗ ਅੱਜ ਤੋਂ, ਖਾਲੀ ਰਹਿ ਗਈਆਂ ਸੀਟਾਂ ਨੂੰ ਭਰਨ ਲਈ ਹੋਵੇਗੀ ਪੰਜਵੀਂ ਅੰਤਿਮ ਕਾਉਂਸਲਿੰਗ

ਮੈਰੀਟੋਰੀਅਸ ਸੁਸਾਇਟੀ ਵੱਲੋਂ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਸਬੰਧੀ ਕਰਵਾਈਆਂ ਗਈਆਂ

ਮੈਰੀਟੋਰੀਅਸ ਸੁਸਾਇਟੀ ਵੱਲੋਂ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਸਬੰਧੀ ਕਰਵਾਈਆਂ ਗਈਆਂ ਚਾਰ ਕੌਂਸਲਿੰਗਾਂ ਉਪਰੰਤ ਖਾਲੀ ਰਹਿ ਗਈਆਂ ਸੀਟਾਂ ਨੂੰ ਭਰਨ ਲਈ ਪੰਜਵੀਂ ਅਤੇ ਅੰਤਿਮ ਕਾਉਂਸਲਿੰਗ ਮਿਤੀ 18 ਤੋਂ 20 ਜੁਲਾਈ ਨੂੰ ਨਾਲ ਨੱਥੀ ਲਿਸਟ ਵਿੱਚ ਦਰਸਾਏ ਗਏ ਸਕੂਲ/ਸੰਸਥਾ ਵਿੱਚ ਕਰਵਾਈ ਜਾਵੇਗੀ। ਮੈਰੀਟੋਰੀਅਸ ਸੁਸਾਇਟੀ ਵੱਲੋਂ ਉਮੀਦਵਾਰਾਂ ਲਈ ਮੈਰਿਟ ਲਿਸਟਾਂ ਉਨ੍ਹਾਂ ਦੇ ਜੈਂਡਰ ਅਨੁਸਾਰ ਹੈ।

ਕਾਉਂਸਲਿੰਗ ਲਈ ਸਮਾਂ ਸਾਰਣੀ ਇਸ ਪ੍ਰਕਾਰ ਹੈ। 18 ਜੁਲਾਈ, ਲੜਕੀਆਂ ਲਈ ਕਾਉਂਸਲਿੰਗ ਸ਼ਡਿਊਲ (ਲੜੀ ਨੰਬਰ 1 ਤੋਂ 850), ਲੜਕਿਆਂ ਲਈ ਕਾਉਂਸਲਿੰਗ ਸ਼ਡਿਊਲ (ਲੜੀ ਨੰਬਰ 1 ਤੋਂ 335)

19 ਜੁਲਾਈ-ਲੜਕੀਆਂ ਲਈ ਕਾਉਂਸਲਿੰਗ ਸ਼ਡਿਊਲ, (ਲੜੀ ਨੰਬਰ 851 ਤੋਂ 1800), ਲੜਕਿਆਂ ਲਈ ਕਾਉਂਸਲਿੰਗ ਸ਼ਡਿਊਲ (ਲੜੀ ਨੰਬਰ 336 ਤੋਂ 785)

20 ਜੁਲਾਈ- ਲੜਕੀਆਂ ਲਈ ਕਾਉਂਸਲਿੰਗ ਸ਼ਡਿਊਲ (ਲੜੀ ਨੰਬਰ 1801 ਤੋਂ 2750), ਲੜਕਿਆਂ ਲਈ ਕਾਉਂਸਲਿੰਗ ਸ਼ਡਿਊਲ, (ਲੜੀ ਨੰਬਰ 786 ਤੋਂ 1234)

ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਕੈਟਾਗਰੀ ਅਨੁਸਾਰ ਰਾਖਵੀਆਂ ਸੀਟਾਂ ਦੇ ਉਮੀਦਵਾਰਾਂ ਲਈ ਇਹ ਆਖਰੀ ਮੌਕਾ ਹੋਵੇਗਾ। ਇਸ ਤੋਂ ਇਲਾਵਾ ਮੈਰੀਟੋਰੀਅਸ ਸੁਸਾਇਟੀ ਵੱਲੋਂ ਮੈਰੀਟੋਰੀਅਸ ਸਕੂਲਾਂ ’ਚ ਦਾਖ਼ਲਾ ਲੈਣ ਲਈ ਵੱਖ-ਵੱਖ ਸ਼ਰਤਾਂ ਅਤੇ ਨਿਯਮ ਲਾਗੂ ਕੀਤੇ ਗਏ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments