HomeCrimePunjab News : ਨਹਿਰ ਕੰਢੇ ਬਣੇ ਗੁਰਦੁਆਰਾ ਸਾਹਿਬ ਦੇ ਭੋਰੇ 'ਚ ਔਰਤ...
Punjab News : ਨਹਿਰ ਕੰਢੇ ਬਣੇ ਗੁਰਦੁਆਰਾ ਸਾਹਿਬ ਦੇ ਭੋਰੇ ‘ਚ ਔਰਤ ਦੀ ਪੱਤ ਲੁੱਟਣ ਵਾਲੇ ਬਾਬੇ ਖਿਲਾਫ ਪਰਚਾ ਦਰਜ
ਬਾਬੇ ਵੱਲੋਂ ਗੁਰਦੁਆਰਾ ਸਾਹਿਬ ਦੇ ਭੋਰੇ ‘ਚ ਹੋਰਾਂ ਵੀ ਔਰਤਾਂ ਨਾਲ ਸਰੀਰਕ ਸਬੰਧ ਬਣਾਉਣ ਦੇ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਨੇ ਖੁਲਾਸਾ ਕੀਤਾ ਗਿਆ।
ਸਥਾਨਕ ਅਖਾੜਾ ਨਹਿਰ ਕੰਢੇ ਬਣੇ ਗੁਰਦੁਆਰਾ ਚਰਨ ਘਾਟ ਦੇ ਮੁਖੀ ਬਾਬੇ ਵੱਲੋਂ ਆਪਣੀ ਹੀ ਇਕ ਮਹਿਲਾ ਸ਼ਰਧਾਲੂ ਨਾਲ ਭੌਰੇ ‘ਚ ਲਗਾਤਾਰ ਸਰੀਰਕ ਸਬੰਧ ਬਣਾਉਣ ਦੇ ਮਾਮਲੇ ‘ਚ ਜਗਰਾਓਂ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ।
ਬਾਬੇ ਵੱਲੋਂ ਗੁਰਦੁਆਰਾ ਸਾਹਿਬ ਦੇ ਭੋਰੇ ‘ਚ ਹੋਰਾਂ ਵੀ ਔਰਤਾਂ ਨਾਲ ਸਰੀਰਕ ਸਬੰਧ ਬਣਾਉਣ ਦੇ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਨੇ ਖੁਲਾਸਾ ਕੀਤਾ ਗਿਆ।
ਉਸਦੇ ਇਸ ਅਪਰਾਧ ‘ਤੇ ਜਥੇਬੰਦੀ ਨਾਲ ਹੋਈ ਮੀਟਿੰਗ ਦੌਰਾਨ ਬਾਬੇ ਵੱਲੋਂ 10 ਲੱਖ ਰੁਪਏ ਦੀ ਪੇਸ਼ਕਸ਼ ਕਰਨ ਤੇ ਉਸ ਦੀ ਸੇਵਾ ਕਰਨ ਅਤੇ ਸੇਵਾ ਕਰਦਿਆਂ ਦੀ ਜਲਦ ਵੀਡੀਓ ਜਾਰੀ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ।
ਇਸ ਸੰਬੰਧ ‘ਚ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੀੜਤ ਮਹਿਲਾ ਦੀ ਸ਼ਿਕਾਇਤ ‘ਤੇ ਬਾਬੇ ਖਿਲਾਫ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।