Monday, June 15, 2026
Google search engine
HomeDeshਹੜ੍ਹ ਵਰਗੇ ਹਾਲਾਤਾਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਜਾਰੀ ਕੀਤੇ ਕੰਟਰੋਲ...

ਹੜ੍ਹ ਵਰਗੇ ਹਾਲਾਤਾਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਜਾਰੀ ਕੀਤੇ ਕੰਟਰੋਲ ਰੂਮ ਨੰਬਰ, ਦੇਖੋ ਲਿਸਟ

 ਡੈਮ ਤੋਂ ਪਾਣੀ ਛੱਡਣ ਤੋਂ ਬਾਅਦ ਬਿਆਸ ਦਰਿਆ ‘ਚ ਪਾਣੀ ਦਾ ਪੱਧਰ ਵੀ ਵੱਧ ਗਿਆ ਹੈ।

ਪੰਜਾਬ ਤੇ ਹਿਮਾਚਲ ਪ੍ਰਦੇਸ਼ ‘ਚ ਬਾਰਿਸ਼ ਦੇ ਚੱਲਦੇ ਨਦੀਆਂ ਤੇ ਡੈਮਾਂ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਭਾਖੜਾ ਤੇ ਪੌਂਗ ਡੈਮ ‘ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨਾ ਨੇੜੇ ਪਹੁੰਚ ਗਿਆ ਸੀ, ਇਸ ਦੇ ਹੀ ਮੱਦੇਨਜ਼ਰ ਬੀਤੀ ਸ਼ਾਮ 5 ਵਜੇ ਪੌਂਗ ਡੈਮ ਤੋਂ ਪਾਣੀ ਛੱਡਿਆ ਗਿਆ। ਪਾਣੀ ਛੱਡਣ ਤੋਂ ਪਹਿਲਾਂ ਡੈਮ ਪ੍ਰਸ਼ਾਸਨ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਸੂਚੇਤ ਵੀ ਕਰ ਦਿੱਤਾ ਸੀ।
ਪਾਣੀ ਛੱਡਣ ਤੋਂ ਬਾਅਦ ਬਿਆਸ ਦਰਿਆ ‘ਚ ਪਾਣੀ ਦਾ ਪੱਧਰ ਵੀ ਵੱਧ ਗਿਆ ਹੈ ਤੇ ਖ਼ਤਰਾ ਹੈ ਕਿ ਇਹ ਪਾਣੀ ਦਰਿਆ ਤੋਂ ਬਾਹਰ ਖੇਤਾਂ, ਰਿਹਾਇਸ਼ੀ ਇਲਾਕਿਆਂ ‘ਚ ਵੀ ਵੜ੍ਹ ਸਕਦਾ ਹੈ, ਜਿਸ ਕਾਰਨ ਹੜ੍ਹ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ। ਹੁਣ ਇਸ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਜ਼ਿਲ੍ਹਾ ਵਾਰ ਕੰਟਰੋਲ ਫ਼ੋਨ ਨੰਬਰ ਜਾਰੀ ਕਰ ਦਿੱਤੇ ਹਨ।

24 ਘੰਟੇ ਐਕਟਿਵ ਰਹਿਣਗੇ ਕੰਟਰੋਲ ਰੂਮ

ਇਹ ਕੰਟਰੋਲ ਰੂਮ 24 ਘੰਟੇ ਐਕਟਿਵ ਰਹਿਣਗੇ। ਇਸ ਰਾਹੀਂ ਸੰਭਾਵਿਤ ਹੜ੍ਹ ਖੇਤਰਾਂ ‘ਚ ਨਦੀਆਂ ਤੇ ਡ੍ਰੇਨੇਜ ਦੀ ਰਿਅਲ-ਟਾਈਮ ਨਿਗਰਾਨੀ ਰੱਖੀ ਜਾਵੇਗੀ। ਸੰਵੇਦਨਸ਼ੀਲ ਇਲਾਕਿਆਂ ‘ਚ 24 ਘੰਟੇ ਨਿਗਰਾਨੀ ਰੱਖੀ ਜਾਵੇਗੀ। ਹਰ ਜ਼ਿਲ੍ਹੇ ‘ਚ ਜੂਨੀਅਰ ਇੰਜੀਨਿਅਰਾਂ ਦੀ ਨਿਗਰਾਨੀ ‘ਚ ਕੰਟਰੋਲ ਰੂਮ ਕਰ ਰਹੇ ਹਨ।

ਸੁਰੱਖਿਅਤ ਸੀਮਾ ਅੰਦਰ ਡੈਮਾਂ ਦੇ ਪਾਣੀ ਦਾ ਪੱਧਰ

ਉੱਥੇ ਹੀ ਪੰਜਾਬ ਦੇ ਤਿੰਨ ਪ੍ਰਮੁੱਖ ਡੈਮਾਂ- ਭਾਖੜਾ, ਪੌਂਗ ਤੇ ਰਣਜੀਤ ਸਾਗਰ ਡੈਮ ਦੇ ਪਾਣੀ ਦਾ ਪੱਧਰ ਸੁਰੱਖਿਅਤ ਸੀਮਾ ਦੇ ਅੰਦਰ ਹੈ। ਬੀਤੇ ਦਿਨ ਪੌਂਗ ਡੈਮ ‘ਚੋਂ ਪਾਣੀ ਛੱਡਿਆ ਗਿਆ ਸੀ। ਇੱਥੇ ਹੁਣ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ 17 ਫੁੱਟ ਥੱਲੇ ਆ ਗਿਆ ਹੈ।
ਭਾਖੜਾ ਡੈਮ ‘ਚ ਪਾਣੀ ਦਾ ਪੱਧਰ 1637.40 ਫੁੱਟ ਹੈ, ਇਸ ‘ਚ ਪਾਣੀ ਭਰਨ ਸਮਰੱਥਾ 1680 ਫੁੱਟ ਤੱਕ ਹੈ। ਪੌਂਗ ਡੈਮ ‘ਚ ਪਾਣੀ ਦਾ ਪੱਧਰ 1373.08 ਫੁੱਟ ਹੈ। ਇੱਥੇ ਵੱਧ ਤੋਂ ਵੱਧ ਪਾਣੀ ਭਰਨ ਦੀ ਸਮਰੱਥਾ 1390 ਫੁੱਟ ਹੈ। ਰਣਜੀਤ ਸਾਗਰ ਡੈਮ ‘ਚ ਪਾਣੀ ਦਾ ਪੱਧਰ 1694.64 ਫੁੱਟ ਹੈ, ਇੱਥੇ ਪਾਣੀ ਭਰਨ ਦੀ ਸਮਰੱਥਾ 1731.55 ਫੁੱਟ ਹੈ।
ਜ਼ਿਲ੍ਹਾ ਵਾਰ ਕੰਟਰੋਲ ਰੂਮ ਦੇ ਫ਼ੋਨ ਨੰਬਰ ਇਸ ਪ੍ਰਕਾਰ ਹਨ:
  • ਰੋਪੜ: 01881-221157
  • ਗੁਰਦਾਸਪੁਰ: 01874-266376 / 1800-180-1852
  • ਪਠਾਨਕੋਟ: 01862-346944
  • ਅੰਮ੍ਰਿਤਸਰ: 01832-229125
  • ਤਰਨਤਾਰਨ: 01852-224107
  • ਹੁਸ਼ਿਆਰਪੁਰ: 01882-220412
  • ਲੁਧਿਆਣਾ: 0161-2520232
  • ਜਲੰਧਰ: 0181-2224417 / 94176-57802
  • ਐਸ.ਬੀ.ਐਸ. ਨਗਰ: 01823-220645
  • ਮਾਨਸਾ: 01652-229082
  • ਸੰਗਰੂਰ: 01672-234196
  • ਪਟਿਆਲਾ: 0175-2350550 / 0175-2358550
  • ਮੋਹਾਲੀ: 0172-2219506
  • ਸ੍ਰੀ ਮੁਕਤਸਰ ਸਾਹਿਬ : 01633-260341
  • ਫਰੀਦਕੋਟ: 01639-250338
  • ਫਾਜ਼ਿਲਕਾ: 01638-262153/01638-260555
  • ਫਿਰੋਜ਼ਪੁਰ: 01632-245366
  • ਬਰਨਾਲਾ: 01679-233031
  • ਬਠਿੰਡਾ: 0164-2862100/ 0164-2862101
  • ਕਪੂਰਥਲਾ: 01822-231990
  • ਫਤਹਿਗੜ੍ਹ ਸਾਹਿਬ : 01763-232838
  • ਮੋਗਾ: 01636-235206
  • ਮਲੇਰਕੋਟਲਾ: 01675-252003
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments