Wednesday, June 24, 2026
Google search engine
HomeDeshPunjab Cabinet ਦੀ Meeting ਖ਼ਤਮ, ਬਜਟ ਤੋਂ ਪਹਿਲਾਂ ਕੀਤੀ ਗਈ ਚਰਚਾ

Punjab Cabinet ਦੀ Meeting ਖ਼ਤਮ, ਬਜਟ ਤੋਂ ਪਹਿਲਾਂ ਕੀਤੀ ਗਈ ਚਰਚਾ

Punjab ਦੀਆਂ ਜਿਹੜੀਆਂ-ਜਿਹੜੀਆਂ ਸਿਆਸੀ ਧਿਰਾਂ ਪੰਜਾਬ ਦੀ ਵਿਧਾਨ ਸਭਾ ‘ਚ ਨਮਾਇੰਦਗੀ ਕਰਦੀਆਂ ਹਨ, ਉਹ ਸਾਰੀਆਂ ਆਪਣੇ ਪੱਖ ਰੱਖਣਗੀਆਂ।

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਤੋਂ ਪਹਿਲਾਂ ਹੋਈ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਬਜਟ ਸੈਸ਼ਨ ਸ਼ੁਰੂ ਹੋਣ ਵਾਲਾ ਹੈ। ਇਸ ਸੈਸ਼ਨ ਦੌਰਾਨ, ਪੰਜਾਬ ਦਾ ਸਾਲਾਨਾ ਬਜਟ 2025-26 26 ਮਾਰਚ ਨੂੰ ਪੇਸ਼ ਕੀਤਾ ਜਾਣਾ ਹੈ, ਜਿਸ ‘ਤੇ ਚਰਚਾ ਕੀਤੀ ਗਈ ਹੈ। ਇਸ ਸਬੰਧੀ ਕੈਬਨਿਟ ਮੰਤਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ 26 ਤੇ 27 ਨੂੰ ਜਿੰਨੀਆਂ ਵੀ ਪੰਜਾਬ ਦੀਆਂ ਜਿਹੜੀਆਂ-ਜਿਹੜੀਆਂ ਸਿਆਸੀ ਧਿਰਾਂ ਪੰਜਾਬ ਦੀ ਵਿਧਾਨ ਸਭਾ ‘ਚ ਨਮਾਇੰਦਗੀ ਕਰਦੀਆਂ ਹਨ, ਉਹ ਸਾਰੀਆਂ ਆਪਣੇ ਪੱਖ ਰੱਖਣਗੀਆਂ। ਉਸ ਤੋਂ ਬਾਅਦ ਬਜਟ ਪੰਜਾਬ ਵਿਧਾਨ ਸਭਾ ਦੇ ਅੰਦਰ 27 ਮਾਰਚ ਨੂੰ ਪਾਸ ਕੀਤਾ ਜਾਵੇਗਾ।

ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 21 ਤੋਂ 28 ਮਾਰਚ ਤੱਕ ਹੋਵੇਗਾ। ਪੰਜਾਬ ਕੈਬਨਿਟ ਪਹਿਲਾਂ ਹੀ ਤਰੀਕਾਂ ਨੂੰ ਮਨਜ਼ੂਰੀ ਦੇ ਚੁੱਕੀ ਹੈ। ਇਸ ਵਿੱਚ, ਸਿੱਖਿਆ ਨੂੰ ਬਿਹਤਰ ਬਣਾਉਣ ਲਈ ਤਕਨੀਕੀ ਸਿੱਖਿਆ ਲਈ 40 ਹੁਨਰ ਸਿੱਖਿਆ ਸਕੂਲ ਸਥਾਪਤ ਕੀਤੇ ਜਾਣਗੇ। ਪੰਜਾਬ ਸਰਕਾਰ 26 ਮਾਰਚ ਨੂੰ ਵਿਧਾਨ ਸਭਾ ਵਿੱਚ ਆਪਣਾ ਬਜਟ ਪੇਸ਼ ਕਰੇਗੀ।
ਇਸ ਵਾਰ ਦਾ ਬਜਟ ਸੈਸ਼ਨ 21 ਮਾਰਚ ਨੂੰ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਉਨ੍ਹਾਂ ਦੇ ਭਾਸ਼ਣ ‘ਤੇ ਅਹਿਮ ਚਰਚਾ ਕੀਤੀ ਜਾਵੇਗੀ। ਇਸ ਤੋਂ ਬਾਅਦ ਅਗਲੇ 2 ਦਿਨ ਯਾਨੀ ਕਿ ਸ਼ਨੀਵਾਰ ਤੇ ਐਤਵਾਰ ਦੀਆਂ ਛੁੱਟੀਆਂ ਹੋਣਗੀਆਂ। ਇਸ ਤੋਂ ਬਾਅਦ 24 ਤੇ 25 ਮਾਰਚ ਨੂੰ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਹੋਵੇਗੀ। ਇਸ ਸਮੇਂ ਦੌਰਾਨ ਨਸ਼ਾਖੋਰੀ, ਖੇਤੀਬਾੜੀ ਤੇ ਉਦਯੋਗਾਂ ‘ਤੇ ਚਰਚਾ ਹੋ ਸਕਦੀ ਹੈ। ਇਸ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ 26 ਮਾਰਚ ਨੂੰ ਵਿਧਾਨਸਭਾ ‘ਚ ਬਜਟ ਪੇਸ਼ ਕਰਨਗੇ। ਇਸ ਤੋਂ ਬਾਅਦ 2 ਦਿਨ ਬਜਟ ‘ਤੇ ਚਰਚਾ ਕੀਤੀ ਜਾਵੇਗੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments