Monday, June 15, 2026
Google search engine
HomeDeshPunjab ‘ਚ ਅੱਜ ਤੋਂ SIR, 2 ਕਰੋੜ ਤੋਂ ਵੱਧ ਵੋਟਰਾਂ ਦੀ ਹੋਵੇਗੀ...

Punjab ‘ਚ ਅੱਜ ਤੋਂ SIR, 2 ਕਰੋੜ ਤੋਂ ਵੱਧ ਵੋਟਰਾਂ ਦੀ ਹੋਵੇਗੀ ਤਸਦੀਕ; 1 ਅਕਤੂਬਰ ਨੂੰ ਜਾਰੀ ਹੋਵੇਗੀ ਫਾਈਨਲ ਲਿਸਟ

ਸਿਖਲਾਈ ਤੇ ਸੋਧ ਨਾਲ ਜੁੜੀਆਂ ਗਤੀਵਿਧੀਆਂ ਨਾਲ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜੋ 24 ਜੂਨ ਤੱਕ ਜਾਰੀ ਰਹੇਗੀ।

ਪੰਜਾਬ ਨੇ ਅੱਜ ਤੋਂ ਵੋਟਰ ਸੂਚੀਆਂ ਦੀ ਸਪੈਸ਼ਨ ਇੰਟੈਂਸਿਵ ਰਿਵਿਜ਼ਨ (SIR) ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਸੂਬੇ ਭਰ ‘ਚ 2 ਕਰੋੜ ਤੋਂ ਵੀ ਵੱਧ ਰਜਿਸਟਰਡ ਵੋਟਰਾਂ ਦੀ ਜਾਂਚ ਕੀਤੀ ਜਾਵੇਗੀ। ਇਸ ਦੌਰਾਨ ਵੋਟਰ ਸੂਚੀਆਂ ‘ਚੋਂ ਜਾਅਲੀ, ਡੁਪਲੀਕੇਟ ਤੇ ਮ੍ਰਿਤਕ ਵੋਟਰਾਂ ਦੇ ਨਾਮ ਹਟਾ ਦਿੱਤੇ ਜਾਣਗੇ ਤੇ ਵੋਟਰ ਰਿਕਾਰਡਾਂ ਦੀ ਸ਼ੁੱਧਤਾ ਨੂੰ ਯਕੀਨੀ ਬਣਾਇਆ ਜਾਵੇਗਾ। ਤਸਦੀਕ ਤੇ ਸੋਧ ਪ੍ਰਕਿਰਿਆ ਦੇ ਪੂਰਾ ਹੋਣ ਤੋਂ ਬਾਅਦ ਅੰਤਿਮ ਵੋਟਰ ਸੂਚੀ 1 ਅਕਤੂਬਰ ਨੂੰ ਜਾਰੀ ਕੀਤੀ ਜਾਵੇਗੀ।

BLO ਸਿਖਲਾਈ ਤੇ ਤਿਆਰੀ ਗਤੀਵਿਧੀਆਂ ਜਾਰੀ

ਸਿਖਲਾਈ ਤੇ ਸੋਧ ਨਾਲ ਜੁੜੀਆਂ ਗਤੀਵਿਧੀਆਂ ਨਾਲ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜੋ 24 ਜੂਨ ਤੱਕ ਜਾਰੀ ਰਹੇਗੀ। 25 ਜੂਨ ਤੋਂ 24 ਜੁਲਾਈ ਤੱਕ, BLOs ਲੋੜੀਂਦੇ ਫਾਰਮ ਭਰਨ ‘ਚ ਵੋਟਰਾਂ ਦੀ ਸਹਾਇਤਾ ਲਈ ਘਰ-ਘਰ ਜਾ ਕੇ ਦੌਰਾ ਕਰਨਗੇ। ਹਰੇਕ BLO ਨੂੰ ਤਸਦੀਕ ਲਈ ਔਸਤਨ 300 ਘਰਾਂ ਤੇ ਲਗਭਗ 1,200 ਵੋਟਰਾਂ ਜਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਅਧਿਕਾਰੀਆਂ ਨੇ ਵੋਟਰਾਂ ਨੂੰ ਤਸਦੀਕ ਪ੍ਰਕਿਰਿਆ ਦੌਰਾਨ BLOs ਨਾਲ ਪੂਰਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

ਡਰਾਫਟ ਵੋਟਰ ਸੂਚੀ 3 ਅਗਸਤ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ

ਡਰਾਫਟ ਵੋਟਰ ਸੂਚੀ 3 ਅਗਸਤ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਇਸ ਦੇ ਪ੍ਰਕਾਸ਼ਨ ਤੋਂ ਬਾਅਦ, ਵੋਟਰ 3 ਅਗਸਤ ਤੋਂ 2 ਸਤੰਬਰ ਦੇ ਵਿਚਕਾਰ ਦਾਅਵੇ ਤੇ ਇਤਰਾਜ਼ ਜਮ੍ਹਾ ਕਰਵਾ ਸਕਣਗੇ। ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਆਧਾਰ ਕਾਰਡਾਂ ਨੂੰ SIR ਦੀ ਪ੍ਰਕਿਰਿਆ ਦੌਰਾਨ ਸਿਰਫ ਪਛਾਣ ਦੇ ਸਰੋਤ ਵਜੋਂ ਮੰਨਿਆ ਜਾਵੇਗਾ ਤੇ ਪਛਾਣ ਦਾ ਅੰਤਿਮ ਸਬੂਤ ਨਹੀਂ ਮੰਨਿਆ ਜਾਵੇਗਾ।
ਫਾਰਮ ਵੰਡਣ ਤੋਂ ਬਾਅਦ, BLO ਪੂਰੇ ਕੀਤੇ ਦਸਤਾਵੇਜ਼ ਇਕੱਠੇ ਕਰਨ ਲਈ ਤਿੰਨ ਵਾਰ ਵੋਟਰਾਂ ਨਾਲ ਸੰਪਰਕ ਕਰਨਗੇ। ਤਸਦੀਕ ਦੌਰਾਨ, ਅਧਿਕਾਰੀ ਵੋਟਰਾਂ ਦੀਆਂ ਜਨਮ ਮਿਤੀਆਂ ਤੇ ਪਰਿਵਾਰਕ ਰਿਕਾਰਡ ਕਰਾਸ ਚੈੱਕ ਕਰਨਗੇ। ਜਿਨ੍ਹਾਂ ਵਿਅਕਤੀਆਂ ਦੇ ਨਾਮ 2003 ਦੀ ਵੋਟਰ ਸੂਚੀ टਚ ਸ਼ਾਮਲ ਨਹੀਂ ਸਨ, ਪਰ ਜਿਨ੍ਹਾਂ ਦੇ ਮਾਪਿਆਂ ਜਾਂ ਦਾਦਾ-ਦਾਦੀ ਦੇ ਨਾਮ ਦਰਜ ਸਨ, ਉਨ੍ਹਾਂ ਨੂੰ ਵੀ ਤਸਦੀਕ ਲਈ ਦਸਤਾਵੇਜ਼ ਪ੍ਰਦਾਨ ਕਰਨ ਦੀ ਲੋੜ ਹੋਵੇਗੀ।

ਪਿਛਲੇ ਰਿਕਾਰਡਾਂ ਤੱਕ ਔਨਲਾਈਨ ਪਹੁੰਚ

ਵੋਟਰ ਚੋਣ ਕਮਿਸ਼ਨ ਦੀ ਵੈੱਬਸਾਈਟ ਰਾਹੀਂ ਆਪਣੇ ਪਿਛਲੇ ਚੋਣ ਰਿਕਾਰਡਾਂ ਦੀ ਜਾਂਚ ਕਰ ਸਕਣਗੇ। ਕਮਿਸ਼ਨ ਦੇ ਅਨੁਸਾਰ, ਵੋਟਰ ਸੂਚੀ ਵਿੱਚੋਂ ਆਪਣੇ ਨਾਮ ਹਟਾਉਣ ਦੀ ਮੰਗ ਕਰਨ ਵਾਲੇ ਵਿਅਕਤੀਆਂ ਨੂੰ ਫਾਰਮ 7 ਜਮ੍ਹਾ ਕਰਨਾ ਪਵੇਗਾ। ਐਨਆਰਆਈ ਜਿਨ੍ਹਾਂ ਨੇ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਪ੍ਰਾਪਤ ਨਹੀਂ ਕੀਤੀ ਹੈ, ਉਹ ਫਾਰਮ 6A ਜਮ੍ਹਾ ਕਰਕੇ ਵੋਟਰ ਸੂਚੀ ‘ਚ ਸ਼ਾਮਲ ਕਰਨ ਲਈ ਅਰਜ਼ੀ ਦੇ ਸਕਦੇ ਹਨ। ਤਸਦੀਕ, ਦਾਅਵਿਆਂ ਤੇ ਇਤਰਾਜ਼ਾਂ ਦੇ ਪੂਰਾ ਹੋਣ ਤੋਂ ਬਾਅਦ, ਪੰਜਾਬ ਲਈ ਅੰਤਿਮ ਵੋਟਰ ਸੂਚੀ 1 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments