Monday, October 26, 2026
Google search engine
HomeDeshਦਾਲਾਂ, ਸਬਜ਼ੀਆਂ ਨੇ ਦਿੱਤਾ ਆਮ ਲੋਕਾਂ ਨੂੰ ਝਟਕਾ

ਦਾਲਾਂ, ਸਬਜ਼ੀਆਂ ਨੇ ਦਿੱਤਾ ਆਮ ਲੋਕਾਂ ਨੂੰ ਝਟਕਾ

ਪ੍ਰਚੂਨ ਤੋਂ ਬਾਅਦ ਹੁਣ ਥੋਕ ਮਹਿੰਗਾਈ (inflation) ਨੇ ਸਰਕਾਰ ਅਤੇ ਆਮ ਲੋਕਾਂ ਨੂੰ ਮੁਸੀਬਤ ਵਿੱਚ ਪਾ ਦਿੱਤਾ ਹੈ। ਦਸੰਬਰ ਮਹੀਨੇ ‘ਚ ਥੋਕ ਮਹਿੰਗਾਈ ਦਰ 0.73 ਫੀਸਦੀ ‘ਤੇ ਆ ਗਈ ਹੈ। ਇਹ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਥੋਕ ਮਹਿੰਗਾਈ ਜ਼ੀਰੋ ਤੋਂ ਉਪਰ ਹੈ। ਇਸ ਤੋਂ ਪਹਿਲਾਂ, ਅਪ੍ਰੈਲ ਅਤੇ ਅਕਤੂਬਰ ਦੇ ਵਿਚਕਾਰ, ਥੋਕ ਮਹਿੰਗਾਈ ਦੇ ਅੰਕੜੇ ਜ਼ੀਰੋ ਤੋਂ ਹੇਠਾਂ ਸਨ ਅਤੇ ਮਾਇਨਸ ਵਿੱਚ ਦੇਖੇ ਗਏ ਸਨ। ਮਾਹਿਰਾਂ ਅਨੁਸਾਰ ਖੁਰਾਕੀ ਵਸਤਾਂ ਖਾਸ ਕਰਕੇ ਦਾਲਾਂ ਤੇ ਸਬਜ਼ੀਆਂ ਦੀਆਂ ਕੀਮਤਾਂ ਵਧਣ ਕਾਰਨ ਥੋਕ ਮਹਿੰਗਾਈ ਦਰ ਵਧੀ ਹੈ। ਆਓ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਸਰਕਾਰ ਵੱਲੋਂ ਥੋਕ ਮਹਿੰਗਾਈ ਦੇ ਅੰਕੜੇ ਕਿਸ ਤਰ੍ਹਾਂ ਦੇ ਸਾਹਮਣੇ ਆ ਰਹੇ ਹਨ।

ਥੋਕ ਮਹਿੰਗਾਈ ਕਿਉਂ ਵਧੀ?

ਦਸੰਬਰ ‘ਚ ਥੋਕ ਮਹਿੰਗਾਈ ਦਰ 0.73 ਫੀਸਦੀ ਹੋ ਗਈ ਹੈ। ਇਹ ਵਾਧਾ ਖਾਣ-ਪੀਣ ਦੀਆਂ ਵਸਤੂਆਂ ਖਾਸ ਕਰਕੇ ਸਬਜ਼ੀਆਂ ਅਤੇ ਦਾਲਾਂ ਦੀਆਂ ਕੀਮਤਾਂ ‘ਚ ਤੇਜ਼ੀ ਕਾਰਨ ਹੋਇਆ ਹੈ। ਥੋਕ ਮੁੱਲ ਸੂਚਕ ਅੰਕ (WPI) ਆਧਾਰਿਤ ਮਹਿੰਗਾਈ ਅਪ੍ਰੈਲ ਤੋਂ ਅਕਤੂਬਰ ਤੱਕ ਲਗਾਤਾਰ ਜ਼ੀਰੋ ਤੋਂ ਹੇਠਾਂ ਰਹੀ। ਨਵੰਬਰ ‘ਚ ਇਹ ਅੰਕੜਾ 0.26 ਫੀਸਦੀ ਸੀ। ਵਣਜ ਅਤੇ ਉਦਯੋਗ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਇਕ ਬਿਆਨ ਮੁਤਾਬਕ ਦਸੰਬਰ 2023 ‘ਚ ਥੋਕ ਮਹਿੰਗਾਈ ਵਧਣ ਦਾ ਕਾਰਨ ਵਸਤੂਆਂ, ਮਸ਼ੀਨਰੀ ਅਤੇ ਪੁਰਜ਼ਿਆਂ, ਨਿਰਮਾਣ, ਆਵਾਜਾਈ, ਕੰਪਿਊਟਰ, ਇਲੈਕਟ੍ਰਾਨਿਕ ਅਤੇ ਆਪਟੀਕਲ ਉਤਪਾਦਾਂ ਆਦਿ ਦੀਆਂ ਕੀਮਤਾਂ ‘ਚ ਵਾਧਾ ਸੀ। .

ਖੁਰਾਕੀ ਵਸਤਾਂ ਦੀ ਮਹਿੰਗਾਈ ਦਸੰਬਰ ‘ਚ ਵਧ ਕੇ 9.38 ਫੀਸਦੀ ਹੋ ਗਈ, ਜੋ ਨਵੰਬਰ ‘ਚ 8.18 ਫੀਸਦੀ ਸੀ। ਦਸੰਬਰ ‘ਚ ਸਬਜ਼ੀਆਂ ਦੀ ਮਹਿੰਗਾਈ ਦਰ 26.30 ਫੀਸਦੀ ਸੀ, ਜਦਕਿ ਦਾਲਾਂ ਦੀ ਮਹਿੰਗਾਈ ਦਰ 19.60 ਫੀਸਦੀ ਸੀ। ਪਿਛਲੇ ਹਫ਼ਤੇ ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ ਮੁਤਾਬਕ ਦਸੰਬਰ ਲਈ ਪ੍ਰਚੂਨ ਜਾਂ ਖਪਤਕਾਰ ਮੁੱਲ ਸੂਚਕ ਅੰਕ (ਸੀਪੀਆਈ) ਆਧਾਰਿਤ ਮਹਿੰਗਾਈ ਦਰ ਚਾਰ ਮਹੀਨਿਆਂ ਦੇ ਉੱਚੇ ਪੱਧਰ 5.69 ਫੀਸਦੀ ‘ਤੇ ਪਹੁੰਚ ਗਈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਪਿਛਲੇ ਮਹੀਨੇ ਆਪਣੀ ਦੋ-ਮਾਸਿਕ ਮੁਦਰਾ ਨੀਤੀ ਵਿੱਚ ਵਿਆਜ ਦਰਾਂ ਨੂੰ ਸਥਿਰ ਰੱਖਿਆ ਸੀ। ਨਾਲ ਹੀ, ਨਵੰਬਰ ਅਤੇ ਦਸੰਬਰ ਵਿੱਚ ਖੁਰਾਕੀ ਮਹਿੰਗਾਈ ਵਧਣ ਦੇ ਜੋਖਮਾਂ ਦੀ ਪਛਾਣ ਕੀਤੀ ਗਈ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments