Friday, October 23, 2026
Google search engine
Homelatest NewsPSEB ਦਾ ਵੱਡਾ ਫੈਸਲਾ !!

PSEB ਦਾ ਵੱਡਾ ਫੈਸਲਾ !!

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਨਵੇਂ ਸਾਲ ਮੌਕੇ ਸੂਬੇ ਭਰ ਦੇ ਹਜ਼ਾਰਾਂ ਅਧਿਆਪਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਹੁਣ ਉਨ੍ਹਾਂ ਨੂੰ 10ਵੀਂ ਅਤੇ 12ਵੀਂ ਜਮਾਤ ਦੇ ਪੇਪਰ ਚੈੱਕ ਕਰਨ ਦੇ ਬਦਲੇ 33 ਫੀਸਦੀ ਵੱਧ ਭੁਗਤਾਨ ਹੋਵੇਗਾ। ਇਸ ਦੇ ਨਾਲ ਹੀ, ਇਸ ਸਾਲ ਤੋਂ ਬੋਰਡ ਕਲਾਸਾਂ ਦੇ ਵਿਦਿਆਰਥੀਆਂ ਨੂੰ PSEB ਦੇ ਰੀਵੇਲਿਏਸ਼ਨ ਦੀ ਸਹੂਲਤ ਪ੍ਰਦਾਨ ਨਹੀਂ ਕਰੇਗਾ। ਇਹ ਫੈਸਲਾ ਬੋਰਡ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਬੋਰਡ ਦੀ ਚੇਅਰਪਰਸਨ ਡਾ. ਸਤਬੀਰ ਕੌਰ ਨੇ ਦੱਸਿਆ ਕਿ ਪਹਿਲਾਂ ਅਧਿਆਪਕਾਂ ਨੂੰ 10ਵੀਂ ਜਮਾਤ ਦੇ ਪੇਪਰ ਚੈੱਕ ਕਰਨ ਲਈ 6.25 ਰੁਪਏ ਪ੍ਰਤੀ ਪੇਪਰ ਮਿਲਦਾ ਸੀ, ਹੁਣ ਉਨ੍ਹਾਂ ਨੂੰ 8.25 ਰੁਪਏ ਦਿੱਤੇ ਜਾਣਗੇ। ਇਸੇ ਤਰ੍ਹਾਂ 10ਵੀਂ ਜਮਾਤ ਦੇ ਪੇਪਰ ਚੈੱਕ ਕਰਨ ‘ਤੇ ਹੁਣ ਉਨ੍ਹਾਂ ਨੂੰ ਸਿੱਧੇ 10 ਰੁਪਏ ਮਿਲਣਗੇ, ਜਦੋਂ ਕਿ ਪਹਿਲਾਂ ਉਹ 7.50 ਰੁਪਏ ਦਿੰਦੇ ਸਨ।

ਬੋਰਡ ਮੁਤਾਬਕ ਪ੍ਰੀਖਿਆ ਵਿੱਚ ਬੈਠਣ ਵਾਲੇ ਵਿਦਿਆਰਥੀਆਂ ਨੂੰ ਬੋਰਡ ਵੱਲੋਂ ਮੁੜ ਮੁਲਾਂਕਣ ਦੀ ਸਹੂਲਤ ਦਿੱਤੀ ਗਈ ਸੀ। ਇਸ ਵਿਧੀ ਕਾਰਨ ਨਤੀਜਾ ਐਲਾਨਣ ਵਿੱਚ ਦੇਰੀ ਹੋਣ ਕਾਰਨ ਉਮੀਦਵਾਰਾਂ ਨੂੰ ਮੁਸ਼ਕਲਾਂ ਹੁੰਦੀਆਂ ਸਨ। ਇਸ ਦੇ ਨਾਲ ਹੀ ਕੁਝ ਹੋਰ ਤਕਨੀਕੀ ਕਾਰਨਾਂ ਕਰਕੇ ਬੋਰਡ ਨੇ ਮਾਰਚ 2024 ਤੋਂ ਇਸ ਫੈਸਲੇ ਨੂੰ ਟਾਲਣ ਦਾ ਫੈਸਲਾ ਕੀਤਾ ਹੈ। ਆਂਸਰਸ਼ੀਟਾਂ ਦੀ ਮੁੜ ਜਾਂਚ ਦੀ ਸਹੂਲਤ ਪਹਿਲਾਂ ਵਾਂਗ ਹੀ ਜਾਰੀ ਰਹੇਗੀ।

ਬੋਰਡ ਵੱਲੋਂ ਚਲਾਏ ਜਾ ਰਹੇ 11 ਮਾਡਲ ਸੀਨੀਅਰ ਸੈਕੰਡਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਦਾ ਵੀ ਫੈਸਲਾ ਲਿਆ ਗਿਆ ਹੈ। ਇਹ ਵੀ ਫੈਸਲਾ ਕੀਤਾ ਗਿਆ ਕਿ ਇਨ੍ਹਾਂ ਵਿੱਚ ਤਾਇਨਾਤ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਸਕੂਲਾਂ ਦੀ ਕਾਰਜ ਪ੍ਰਣਾਲੀ ਵ ਵਿਚ ਇਕਸਾਰਤਾ ਲਿਆਉਣ ਲਈ ਕੀਤੀ ਜਾਣ ਵਾਲੀ ਪ੍ਰਾਰਥਨਾ, ਸਕੂਲ ਗੀਤ ਤੇ ਲੋਗੋ ਵੀ ਇੱਕੋ ਜਿਹੇ ਰਹਿਣਗੇ। ਇਨ੍ਹਾਂ ਸਕੂਲਾਂ ਵਿੱਚ ਸਮੂਹ ਸ਼੍ਰੇਣੀਆਂ ਦੇ ਟਾਈਮ ਟੇਬਲ ਵੀ ਇੱਕੋ ਚਿਹੇ ਕੀਤੇ ਜਾਣਗੇ। ਤਾਂਕਿ ਜੇ ਕਿਸੇ ਜਗ੍ਹਾ ਟੀਚਰਾਂ ਦੀ ਕਮੀ ਰਹਿੰਦੀ ਹੈ ਤਾਂ ਹੋਰ ਸਕੂਲਾਂ ਵਿੱਚ ਮੌਜੂਦ ਅਧਿਆਪਕਾਂ ਵੱਲੋਂ ਪੜ੍ਹਾਇਆ ਜਾ ਸਕੇ। ਸਮੂਹ ਆਦਰਸ਼ ਸਕੂਲਾਂ ਲਈ ਵੱਖਰੇ ਤੌਰ ‘ਤੇ ਵੈੱਬਸਾਈਟ ਬਣੇਗੀ, ਜੋਕਿ ਸਕੂਲ ਦੀ ਵੈੱਬਸਾਈਟ ਨਾਲ ਜੁੜੀ ਰਹੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments