Thursday, July 16, 2026
Google search engine
HomeDeshPartap Singh Bajwa ਬਣ ਸਕਦੇ ਨੇ ਪੰਜਾਬ ਕਾਂਗਰਸ ਦੇ ਨਵੇਂ ਸੂਬਾ...

Partap Singh Bajwa ਬਣ ਸਕਦੇ ਨੇ ਪੰਜਾਬ ਕਾਂਗਰਸ ਦੇ ਨਵੇਂ ਸੂਬਾ ਪ੍ਰਧਾਨ, ਅਚਾਨਕ ਦਿੱਲੀ ਤਲਬ

ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕਲੇਸ਼ ਦੇ ਵਿਚਾਲੇ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨਵੇਂ ਸੂਬਾ ਪ੍ਰਧਾਨ ਬਣ ਸਕਦੇ ਹਨ।

ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੇ ਤਿੱਖੇ ਸਿਆਸੀ ਕਲੇਸ਼ ਦੇ ਵਿਚਾਲੇ ਇੱਕ ਬਹੁਤ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪਾਰਟੀ ਦੇ ਅੰਦਰੂਨੀ ਵਿਵਾਦ ਦਰਮਿਆਨ ਹੁਣ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੇ ਨਵੇਂ ਸੂਬਾ ਪ੍ਰਧਾਨ ਬਣ ਸਕਦੇ ਹਨ। ਬੀਤੇ ਦਿਨੀਂ (14 ਜੁਲਾਈ ਨੂੰ) ਰਾਹੁਲ ਗਾਂਧੀ ਅਤੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਹੋਈ ਅਹਿਮ ਮੀਟਿੰਗ ਤੋਂ ਬਾਅਦ, ਬੁੱਧਵਾਰ ਨੂੰ ਅਚਾਨਕ ਪ੍ਰਤਾਪ ਸਿੰਘ ਬਾਜਵਾ ਨੂੰ ਦਿੱਲੀ ਬੁਲਾਇਆ ਗਿਆ। ਦਿੱਲੀ ਪਹੁੰਚਣ ‘ਤੇ ਬਾਜਵਾ ਦੀ ਮੁਲਾਕਾਤ ਕਾਂਗਰਸ ਦੇ ਸੀਨੀਅਰ ਆਗੂ ਕੇ.ਸੀ. ਵੇਣੂਗੋਪਾਲ ਦੇ ਨਾਲ ਹੋਈ ਹੈ, ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ।

ਇਨ੍ਹਾਂ 2 ਮੁੱਖ ਕਾਰਨਾਂ ਕਰਕੇ ਮਜ਼ਬੂਤ ਹੋਇਆ ਪ੍ਰਤਾਪ ਸਿੰਘ ਬਾਜਵਾ ਦਾ ਦਾਅਵਾ

ਗੁੱਟਬਾਜ਼ੀ ਤੋਂ ਦੂਰ ਅਤੇ ਨਿਰਪੱਖ ਰਹਿਣਾ

ਇਸ ਪੂਰੀ ਬਗਾਵਤ ਅਤੇ ਕਲੇਸ਼ ਦੌਰਾਨ ਪ੍ਰਤਾਪ ਸਿੰਘ ਬਾਜਵਾ ਪੂਰੀ ਤਰ੍ਹਾਂ ਨਿਊਟ੍ਰਲ (ਨਿਰਪੱਖ) ਹੋ ਕੇ ਚੱਲੇ ਹਨ। ਜਦੋਂ ਪੰਜਾਬ ਪ੍ਰਭਾਰੀ ਭੂਪੇਸ਼ ਬਘੇਲ ਪੰਜਾਬ ਦੌਰੇ ‘ਤੇ ਆਏ ਸਨ, ਤਾਂ ਬਾਜਵਾ ਉਨ੍ਹਾਂ ਨੂੰ ਮਿਲੇ ਸਨ ਅਤੇ ਇਸ ਦੇ ਨਾਲ ਹੀ ਉਹ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੀ ਨਾਲ ਖੜ੍ਹੇ ਰਹੇ। ਇਸ ਤੋਂ ਇਲਾਵਾ, ਪ੍ਰਭਾਰੀ ਬਘੇਲ ਦੀ ਚਰਨਜੀਤ ਸਿੰਘ ਚੰਨੀ ਦੇ ਬਾਗੀ ਗੁੱਟ ਨਾਲ ਹੋਈ ਬੈਠਕ ਦੇ ਵਿੱਚ ਵੀ ਬਾਜਵਾ ਸ਼ਾਮਲ ਹੋਏ ਸਨ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਆਪ ਨੂੰ ਕਿਸੇ ਵੀ ਇੱਕ ਧੜੇਬਾਜ਼ੀ ਵਿੱਚ ਫਸਣ ਤੋਂ ਦੂਰ ਰੱਖਿਆ।

ਪੁਰਾਣੀ ਨਾਰਾਜ਼ਗੀ ਦੂਰ ਕਰਨਾ

ਦੂਜੀ ਸਭ ਤੋਂ ਵੱਡੀ ਵਜ੍ਹਾ ਸਾਲ 2017 ਦੀਆਂ ਚੋਣਾਂ ਨਾਲ ਜੁੜੀ ਹੋਈ ਹੈ। ਉਸ ਸਮੇਂ ਕਾਂਗਰਸ ਹਾਈਕਮਾਨ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦੀ ਕਮਾਨ ਸੌਂਪ ਦਿੱਤੀ ਸੀ। ਚੋਣਾਂ ਜਿੱਤਣ ਤੋਂ ਬਾਅਦ ਕੈਪਟਨ ਹੀ ਸੂਬੇ ਦੇ ਮੁੱਖ ਮੰਤਰੀ ਬਣੇ ਸਨ। ਬਾਜਵਾ ਦਾ ਹਮੇਸ਼ਾ ਹੀ ਕਾਂਗਰਸ ਹਾਈਕਮਾਨ ਦੇ ਨਾਲ ਇਹ ਗਿਲਾ-ਸ਼ਿਕਵਾ ਰਿਹਾ ਹੈ ਕਿ ਫ਼ਸਲ ਉਹ ਬੀਜਦੇ ਹਨ ਪਰ ਉਸ ਨੂੰ ਵੱਢ ਕੇ ਕੋਈ ਹੋਰ ਲੈ ਜਾਂਦਾ ਹੈ। ਹੁਣ ਹਾਈਕਮਾਨ ਬਾਜਵਾ ਨੂੰ ਇਹ ਵੱਡੀ ਜ਼ਿੰਮੇਵਾਰੀ ਦੇ ਕੇ ਉਨ੍ਹਾਂ ਦੀ ਇਸ ਪੁਰਾਣੀ ਨਾਰਾਜ਼ਗੀ ਨੂੰ ਹਮੇਸ਼ਾ ਲਈ ਦੂਰ ਕਰ ਸਕਦੀ ਹੈ।

ਚੰਨੀ ਖੇਮੇ ਨੂੰ ਝਟਕਾ ਦੇਣ ਦੀ ਤਿਆਰੀ

ਦੂਜੇ ਪਾਸੇ, ਸਿਆਸੀ ਹਲਚਲ ਤੇਜ਼ ਕਰਦਿਆਂ ਰਾਹੁਲ ਗਾਂਧੀ ਨੇ ਪੰਜਾਬ ਪ੍ਰਭਾਰੀ ਭੂਪੇਸ਼ ਬਘੇਲ ਨੂੰ ਵੀ ਅੱਜ ਅਚਾਨਕ ਰਾਏਪੁਰ ਤੋਂ ਦਿੱਲੀ ਤਲਬ ਕਰ ਲਿਆ ਹੈ, ਜਿੱਥੇ ਉਨ੍ਹਾਂ ਦੀ ਅਹਿਮ ਮੀਟਿੰਗ ਚੱਲ ਰਹੀ ਹੈ। ਕਾਂਗਰਸ ਹਾਈਕਮਾਨ ਨਾਲ ਜੁੜੇ ਭਰੋਸੇਯੋਗ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ, ਮੌਜੂਦਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹਾਈਕਮਾਨ ਦੇ ਨਿਰਦੇਸ਼ਾਂ ‘ਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਸਕਦੇ ਹਨ। ਹਾਲਾਂਕਿ, ਇਸ ਸਭ ਦੇ ਵਿਚਾਲੇ ਪਾਰਟੀ ਅੰਦਰ ਬਗਾਵਤ ਦੀ ਅਗਵਾਈ ਕਰ ਰਹੇ ਚਰਨਜੀਤ ਸਿੰਘ ਚੰਨੀ ਦੇ ਗੁੱਟ ਨੂੰ ਕਾਂਗਰਸ ਹਾਈਕਮਾਨ ਇੱਕ ਬਹੁਤ ਵੱਡਾ ਝਟਕਾ ਦੇਣ ਦੀ ਪੂਰੀ ਤਿਆਰੀ ਵਿੱਚ ਦਿਖਾਈ ਦੇ ਰਹੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments