Sunday, April 26, 2026
Google search engine
HomeCrimePakistan Don ਦੁਆਰਾ ASI ਦੀ ਹੱਤਿਆ ਦਾ ਵੀਡੀਓ ਜਾਰੀ — ਲਾਰੈਂਸ ਗੈਂਗ...

Pakistan Don ਦੁਆਰਾ ASI ਦੀ ਹੱਤਿਆ ਦਾ ਵੀਡੀਓ ਜਾਰੀ — ਲਾਰੈਂਸ ਗੈਂਗ ਨੇ ਧਮਕੀ ਦਿੰਦੀ ਕਹਿਿਆ: “ਤੁਸੀਂ ਦੋ ਮਾਰੇ, ਅਸੀਂ ਦਸ ਮਾਰਾਂਗੇ।”

ਵੀਡੀਓ ‘ਚ ਏਐਸਆਈ ਗੁਰਨਾਮ ਸਿੰਘ ਅੱਖਾਂ ਬੰਦ ਕੀਤੇ ਨੀਂਦ ਦੀ ਹਾਲਤ ‘ਚ ਦਿਖਾਈ ਦੇ ਰਹੇ ਹਨ।

ਗੁਰਦਾਸਪੁਰ ਦੇ ਦੋਰਾਂਗਲਾ ਪੁਲਿਸ ਸਟੇਸ਼ਨ ਆਉਂਦੇ ਪਿੰਡ ਆਦੀਆਂ ‘ਚ ਦੋ ਪੁਲਿਸ ਮੁਲਾਜ਼ਮਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਕਤਲਕਾਂਡ ਨੂੰ ਲੈ ਕੇ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨੇ ਇੱਕ ਵੀਡੀਓ ਤੇ ਆਡੀਓ ਜਾਰੀ ਕੀਤੀ ਹੈ। ਇਸ ਵੀਡੀਓ ‘ਚ ਦਿਖਾਈ ਦੇ ਰਿਹਾ ਹੈ ਕਿ ਏਐਸਆਈ ਗੁਰਨਾਮ ਸਿੰਘ ਨੂੰ ਪੁਆਇੰਟ ਬਲੈਂਕ ਰੇਂਜ ਤੋਂ ਗੋਲੀ ਮਾਰੀ ਗਈ। ਹਾਲਾਂਕਿ, ਇਸ ਵੀਡੀਓ ਦੀ ਪੁਸ਼ਟੀ ਨਹੀਂ ਹੋਈ ਹੈ।
ਵੀਡੀਓ ‘ਚ ਏਐਸਆਈ ਗੁਰਨਾਮ ਸਿੰਘ ਅੱਖਾਂ ਬੰਦ ਕੀਤੇ ਦਿਖਾਈ ਦੇ ਰਹੇ ਹਨ। ਉਨ੍ਹਾਂ ਨੂੰ ਪੁਆਇੰਟ ਬਲੈਂਕ ਰੇਂਜ ਤੋਂ ਗੋਲੀ ਮਾਰੀ ਜਾਂਦੀ ਹੈ, ਇਸ ਤੋਂ ਬਾਅਦ ਉਨ੍ਹਾਂ ਦੀ ਅੱਖਾਂ ਖੁਲ੍ਹ ਜਾਂਦੀਆਂ ਹਨ। ਟੀਵੀ9 ਪੰਜਾਬੀ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ। ਉੱਥੇ ਹੀ, ਇਸ ਮਾਮਲੇ ‘ਚ ਲਾਰੈਂਸ ਬਿਸ਼ਨੋਈ ਗੈਂਗ ਨੇ ਬਦਲਾ ਲੈਣ ਦੀ ਗੱਲ ਕਹੀ ਹੈ। ਲਾਰੈਂਸ ਗੈਂਗ ਦਾ ਇੱਕ ਪੋਸਟ ਵਾਇਰਲ ਹੋ ਰਿਹਾ ਹੈ, ਇਸ ‘ਚ ਕਿਹਾ ਗਿਆ ਹੈ ਕਿ ਤੁਸੀਂ ਜੋ ਦੋ ਜਵਾਨ ਸ਼ਹੀਦ ਕੀਤੇ ਹਨ, ਉਸ ਦੇ ਬਦਲੇ ਅਸੀਂ 10 ਮਾਰਾਂਗੇ।

ਲਾਰੈਂਸ ਗੈਂਗ ਦੀ ਵਾਇਰਲ ਪੋਸਟ

ਇਸ ਪੋਸਟ ‘ਚ ਲਿਖਿਆ ਗਿਆ ਹੈ- ਮੈਂ ਹੈਰੀ ਬਾਕਸਰ, ਆਰਜ਼ੂ ਬਿਸ਼ਨੋਈ ਤੇ ਟਾਈਸਨ ਬਿਸ਼ਨੋਈ, ਜੋ ਇਹ ਗੁਰਦਾਸਪੁਰ ‘ਚ ਸਾਡੇ ਦੇਸ਼ ਦੇ 2 ਕਾਬਿਲ ਤੇ ਇਮਾਨਦਾਰੀ ਅਫਸਰਾਂ ਗੁਰਨਾਮ ਸਿੰਘ ਤੇ ਅਸ਼ੋਕ ਕੁਮਾਰ ਨੂੰ ਸ਼ਹੀਦ ਕੀਤਾ ਗਿਆ ਹੈ, ਇਸ ਦੀ ਅਸੀਂ ਨਿੰਦਾ ਕਰਦੇ ਹਾਂ। ਇਨ੍ਹਾਂ ਅੱਤਵਾਦੀਆਂ ਨੇ ਸਾਡੀ ਭਾਰਤ ਮਾਤਾ ਦੇ 2 ਬੇਟੇ ਤੇ ਸਾਡੇ ਭਰਾਵਾਂ ਨੂੰ ਸ਼ਹੀਦ ਕੀਤਾ ਹੈ, ਜਿਸ ਦਾ ਬਦਲਾ ਅਸੀਂ ਖੂਨ ਨਾਲ ਲਵਾਂਗੇ। ਤੁਸੀਂ ਸਾਡੇ ਦੇਸ਼ ਦੇ 2 ਬੇਟੇ ਸ਼ਹੀਦ ਕੀਤੇ ਹਨ, ਹੁਣ ਅਸੀਂ ਤੁਹਾਡੇ 10 ਕਰਾਂਗੇ ਤੇ ਜਿੰਨੇ ਵੀ ਸਾਡੇ ਦੇਸ਼ ਦੇ ਗੱਦਾਰ ਜੋ ਆਪਣੇ ਆਪ ਨੂੰ ਗੈਂਗਸਟਰ ਦੱਸਦੇ ਹਨ, ਇਨ੍ਹਾਂ ਅੱਤਵਾਦੀਆਂ ਦਾ ਸਾਥ ਦੇ ਰਹੇ ਹਨ ਤਿਆਰ ਹੋ ਜਾਓ, ਸਭ ਤੋਂ ਪਹਿਲਾਂ ਤੁਹਾਡਾ ਗਲਾ ਕਟਾਂਗੇ।
ਪੋਸਟ ‘ਚ ਅੱਗੇ ਲਿਖਿਆ ਗਿਆ ਹੈ- ਜਿੱਥੇ ਮਰਜ਼ੀ ਲੁੱਕ ਜਾਓ ਜੇਕਰ ਸਾਡੇ ਦੇਸ਼ ਦੀ ਰੱਖਿਆ ਕਰਨ ਵਾਲੇ ਸੈਨਿਕਾਂ ਜਾਂ ਪ੍ਰਸ਼ਾਸਨ ਵੱਲ ਅੱਖਾਂ ਚੱਕੋਗੇ ਤਾਂ ਅਸੀਂ ਅੱਖਾਂ ਕੱਢ ਦੇਵਾਂਗੇ। ਸਾਨੂੰ ਪਤਾ ਹੈ ਕੌਣ ਕਿਸ ਦਾ ਸਾਥ ਦੇ ਰਿਹਾ ਹੈ ਤੇ ਹੁਣ ਨੂੰ ਦੇਸ਼ ਨੂੰ ਵੀ ਪਤਾ ਚਲੇਗਾ ਕਿ ਜਦੋਂ ਤੁਹਾਡੀ ਗਰਦਨ ਕੱਟ ਕੇ ਵੀਡੀਓ ਪਾਵਾਂਗੇ। ਤਿਆਰ ਰਹਿਣਾ ਲਾਰੈਂਸ ਬਿਸ਼ਨੋਈ ਗਰੁੱਪ ਤੁਹਾਨੂੰ ਤੁਹਾਡੀ ਇਸ ਗਲਤੀ ਦੀ ਸਜ਼ਾ ਜ਼ਰੂਰ ਦੇਵੇਗਾ ਤੇ ਅਜਿਹੀ ਗੰਦੀ ਮੌਤ ਦੇਵੇਗਾ ਕਿ ਅੱਗੇ ਕਿਸੇ ਦੀ ਹਿੰਮਤ ਨਹੀਂ ਹੋਵੇਗੀ, ਸਾਡੀ ਭਾਰਤ ਮਾਤਾ ਜਾਂ ਉਨ੍ਹਾਂ ਦੇ ਬੇਟਿਆਂ ਵੱਲ ਦੇਖਣ ਦੀ।

ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ ਨੇ ਲਈ ਜ਼ਿੰਮੇਵਾਰੀ

ਇਸ ਕਤਲ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ ਨੇ ਲਈ ਹੈ। ਅੱਤਵਾਦੀ ਸੰਗਠਨ ਨੇ ਇਸ ਕਤਲਕਾਂਡ ਨੂੰ ਲੈ ਕੇ ਇੱਕ ਪੋਸਟਰ ਜਾਰੀ ਕੀਤਾ ਹੈ। ਹਾਲਾਂਕਿ, ਇਸ ਪੋਸਟਰ ਦੀ ਪੁਸ਼ਟੀ ਨਹੀਂ ਹੋਈ ਹੈ।
ਇਸ ਪੋਸਟਰ ਚ ਲਿਖਿਆ ਹੋਇਆ ਹੈ- ਅੱਜ, 22 ਫਰਵਰੀ, 2026 ਨੂੰ ਸਵੇਰੇ ਤੜਕੇ, ਗਜ਼ਵਾ-ਏ-ਹਿੰਦ ਚ ਇੱਕ ਹੋਰ ਸਫਲਤਾ ਪ੍ਰਾਪਤ ਹੋਈ, ਜਦੋਂ ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ ਦੀ ਅਲ-ਬੁਰਕ ਬ੍ਰਿਗੇਡ ਨੇ ਦੋਰਾਂਗਲਾ ਪੁਲਿਸ ਸਟੇਸ਼ਨ ਤੇ ਹਮਲਾ ਕੀਤਾ। ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ (ਟੀਟੀਐਚ) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਸਵਿਕਾਰ ਕੀਤੀ ਹੈ, ਜਿਸ ਚ ਦੋ ਪੁਲਿਸ ਮੁਲਾਜ਼ਮ ਮਾਰੇ ਗਏ ਸਨ। ਵਰਦੀਧਾਰੀ ਭਾਰਤੀ ਸਰਕਾਰੀ ਅਧਿਕਾਰੀਆਂ ਵਿਰੁੱਧ ਅਜਿਹੇ ਹਮਲੇ ਭਵਿੱਖ ਚ ਹੋਰ ਵੀ ਤੀਬਰਤਾ ਨਾਲ ਜਾਰੀ ਰਹਿਣਗੇ। ਜਨਤਾ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਫੌਜ, ਪੁਲਿਸ ਤੇ ਬੀਐਸਐਫ ਬਲਾਂ ਤੋਂ ਅਸਤੀਫਾ ਦੇ ਦੇਣ, ਨਹੀਂ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਚ ਨਿਸ਼ਾਨਾ ਬਣਾਇਆ ਜਾਵੇਗਾ। ਸਥਾਨਕ ਪੁਲਿਸ ਅਧਿਕਾਰੀਆਂ ਨੇ ਇਸ ਪੋਸਟਰ ਦੀ ਪੁਸ਼ਟੀ ਨਹੀਂ ਕੀਤੀ ਹੈ। ਗੁਰਦਾਸਪੁਰ ਦਾ ਐਸਐਸਪੀ ਆਦਿਤਆ ਨੇ ਕਿਹਾ ਕਿ ਇਸ ਅੱਤਵਾਦੀ ਸੰਗਠਨ ਦੇ ਵਾਇਰਲ ਪੋਸਟਰ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਅਜਿਹੇ ਕਿਸੇ ਵੀ ਅੱਤਵਾਦੀ ਸੰਗਠਨ ਦੇ ਐਕਟਿਵ ਹੋਣ ਦੀ ਪੁਸ਼ਟੀ ਨਹੀਂ ਕੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments