ਅੰਮ੍ਰਿਤਸਰ ‘ਚ ਆਨਲਾਈਨ ਚਲਾਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ।
ਅੰਮ੍ਰਿਤਸਰ ‘ਚ ਆਨਲਾਈਨ ਚਲਾਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਕੁੱਝ ਦਿਨਾਂ ‘ਚ ਹੀ ਅੰਮ੍ਰਿਤਸਰ ਸ਼ਹਿਰ ‘ਚ ਲੱਗੇ 1300 ਦੇ ਕਰੀਬ ਸੀਸੀਟੀਵੀ ਕੈਮਰਿਆਂ ਨਾਲ ਇਹ ਆਨਲਾਈਨ ਚਲਾਨ ਸ਼ੁਰੂ ਹੋ ਜਾਣਗੇ, ਜਿਸ ਦੌਰਾਨ ਸੜਕਾਂ ਉੱਤੇ ਆਉਣ ਜਾਣ ਵਾਲੇ ਜਿਹੜੇ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ ਉਨ੍ਹਾਂ ਦੇ ਆਨਲਾਈਨ ਚਲਾਨ ਹੋਣਗੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਟਰੈਫਿਕ ਇੰਚਾਰਜ ਅਮਨਦੀਪ ਕੌਰ ਨੇ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ‘ਚ ਜਲਦ ਹੀ ਆਨਲਾਈਨ ਚਲਾਨ ਸ਼ੁਰੂ ਹੋਣ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ‘ਚ ਲੱਗੇ 1300 ਦੇ ਕਰੀਬ ਸੀਸੀਟੀਵੀ ਕੈਮਰੇ ਲੋਕਾਂ ਤੇ ਨਜ਼ਰ ਰੱਖਣਗੇ। ਉਨ੍ਹਾਂ ਨੇ ਕਿਹਾ ਕਿ ਲਾਈਟਾਂ ਤੇ ਲੋਕ ਆਪਣੇ ਵਿਹਕਲ ਨੂੰ ਰੋਕਦੇ ਸਮੇਂ ਜ਼ੈਬਰਾ ਲਾਈਨ ਤੋਂ ਪਿੱਛੇ ਸਟੋਪ ਲਾਈਨ ‘ਤੇ ਰੁਕਣ, ਜੇਕਰ ਕੋਈ ਜ਼ੈਬਰਾ ਲਾਈਨ ‘ਤੇ ਖੜਾ ਜਾਂ ਕ੍ਰੋਸ ਕਰਦਾ ਹੈ ਤਾਂ ਉਸ ਦਾ ਵੀ ਚਲਾਨ ਕੀਤਾ ਜਾਵੇਗਾ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤਾਂ ਕਿ ਉਨ੍ਹਾਂ ਦੇ ਚਲਾਨ ਨਾ ਹੋ ਸਕਣ। ਉਨ੍ਹਾਂ ਨੇ ਕਿਹਾ ਕਿ ਅਕਸਰ ਹੀ ਦੇਖਣ ‘ਚ ਆਉਂਦਾ ਹੈ ਕਿ ਜਦੋਂ ਚਲਾਨ ਹੋ ਜਾਂਦਾ ਹੈ ਤਾਂ ਲੋਕ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਨਾਲ ਲੜਾਈ ਝਗੜਾ ਕਰਦੇ ਹੋਏ ਨਜ਼ਰ ਆਉਂਦੇ ਹਨ।
ਇਹ ਸੀਸੀਟੀਵੀ ਕੈਮਰੇ ਦੂਰ ਤੋ ਹੀ ਗੱਡੀ ਦਾ ਨੰਬਰ ਤੇ ਇਹ ਵੇਖ ਲੈਣਗੇ ਕੀ ਗੜੀ ਜ਼ੈਬਰਾ ਲਾਈਨ ਦੇ ਅੱਗੇ ਜਾਂ ਉਸ ਉਪਰ ਤਾਂ ਨਹੀਂ ਖੜੀ ਜਿਸ ਦੇ ਚਲਦੇ ਆਟੋਮੈਟਿਕ ਹੀ ਗੱਡੀ ਦਾ ਚਲਾਨ ਕੱਟਿਆ ਜਾਵੇਗਾ। ਇਸ ਕਰਕੇ ਲੋਕਾਂ ਨੂੰ ਅਪੀਲ ਹੈ ਕਿ ਗੱਡੀ ਚਲਾਉਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ।