Friday, July 17, 2026
Google search engine
HomeDeshNEET UG 2026: ਲੁਧਿਆਣਾ ਦਾ ਆਰੀਅਨ ਗੁਪਤਾ ਬਣਿਆ ਸੰਯੁਕਤ ਟੌਪਰ, ਪੰਜਾਬ ਦਾ...

NEET UG 2026: ਲੁਧਿਆਣਾ ਦਾ ਆਰੀਅਨ ਗੁਪਤਾ ਬਣਿਆ ਸੰਯੁਕਤ ਟੌਪਰ, ਪੰਜਾਬ ਦਾ ਵਧਾਇਆ ਮਾਣ

NTA ਦੁਆਰਾ ਜਾਰੀ ਕੀਤੇ ਗਏ ਨਤੀਜਿਆਂ ਅਨੁਸਾਰ, ਇਸ ਸਾਲ ਲਗਭਗ 20 ਲੱਖ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ

ਲੁਧਿਆਣਾ ਦੇ ਆਰੀਅਨ ਗੁਪਤਾ ਨੇ NEET UG 2026 ‘ਚ ਸ਼ਾਨਦਾਰ ਪ੍ਰਦਰਸ਼ਨ ਨਾਲ ਆਲ ਇੰਡੀਆ ਰੈਂਕ-1 (AIR-1) ਪ੍ਰਾਪਤ ਕੀਤਾ ਹੈ। ਆਰੀਅਨ ਨੇ 720 ‘ਚੋਂ 715 ਅੰਕ ਪ੍ਰਾਪਤ ਕੀਤੇ ਤੇ ਹਰਿਆਣਾ ਦੇ ਪੰਸ਼ੁਲ ਬਾਂਸਲ ਦੇ ਨਾਲ ਸੰਯੁਕਤ ਰਾਸ਼ਟਰੀ ਟੌਪਰ ਬਣਿਆ। 21 ਜੂਨ ਨੂੰ ਹੋਈ ਰੀ-NEET ਪ੍ਰੀਖਿਆ ਦੇ ਨਤੀਜਿਆਂ ‘ਚ ਆਰੀਆਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
NTA ਦੁਆਰਾ ਜਾਰੀ ਕੀਤੇ ਗਏ ਨਤੀਜਿਆਂ ਅਨੁਸਾਰ, ਇਸ ਸਾਲ ਲਗਭਗ 20 ਲੱਖ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ, ਜਿਸ ‘ਚ 11.21 ਲੱਖ ਵਿਦਿਆਰਥੀ ਸਫ਼ਲਤਾ ਪ੍ਰਾਪਤ ਕੀਤੀ। ਇਸ ਸਾਲ ਦੇ ਨਤੀਜਿਆਂ ਦੀ ਇੱਕ ਮਹੱਤਵਪੂਰਨ ਗੱਲ ਇਹ ਹੈ ਕਿ ਸਫਲ ਉਮੀਦਵਾਰਾਂ ‘ਚੋਂ 58 ਪ੍ਰਤੀਸ਼ਤ ਤੋਂ ਵੱਧ ਮਹਿਲਾ ਵਿਦਿਆਰਥੀ ਹਨ।

ਪੰਜਾਬ ਦਾ ਸ਼ਾਨਦਾਰ ਪ੍ਰਦਰਸ਼ਨ

ਆਰੀਅਨ ਗੁਪਤਾ ਦੀ ਸਫਲਤਾ ਨੇ ਦੇਸ਼ ਭਰ ‘ਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਸੂਬੇ ਦੇ ਇੱਕ ਹੋਰ ਵਿਦਿਆਰਥੀ, ਗੀਤਾਂਸ਼ ਸਰੀਨ ਨੇ ਵੀ ਟਾਪ-10 ‘ਚ ਸਥਾਨ ਪ੍ਰਾਪਤ ਕੀਤਾ।

ਟਾਪ-17 ਰੈਂਕ ‘ਚ 8 ਸੂਬੇ ਸ਼ਾਮਲ

  • ਪੰਜਾਬ
  • ਹਰਿਆਣਾ
  • ਰਾਜਸਥਾਨ
  • ਉੱਤਰ ਪ੍ਰਦੇਸ਼
  • ਮਹਾਰਾਸ਼ਟਰ
  • ਬਿਹਾਰ
  • ਤਾਮਿਲਨਾਡੂ
  • ਤੇਲੰਗਾਨਾ

ਸਕੋਰ ਤੇ ਟਾਪਰ

ਦੇਸ਼ ਭਰ ‘ਚ 19 ਉਮੀਦਵਾਰਾਂ ਨੇ 700 ਤੋਂ ਵੱਧ ਅੰਕ ਹਾਸਲ ਕੀਤੇ ਹਨ। ਇਸ ਤੋਂ ਇਲਾਵਾ 1,492 ਵਿਦਿਆਰਥੀਆਂ ਨੇ 650 ਤੋਂ ਵੱਧ ਅੰਕ ਪ੍ਰਾਪਤ ਕੀਤੇ, ਜਦਕਿ 10,160 ਵਿਦਿਆਰਥੀਆਂ ਨੇ 600 ਤੋਂ ਵੱਧ ਅੰਕ ਹਾਸਲ ਕੀਤੇ ਹਨ।
NEET UG 2026 ‘ਚ ਪੰਜਾਬ ਦੇ ਆਰੀਅਨ ਗੁਪਤਾ ਅਤੇ ਹਰਿਆਣਾ ਦੇ ਪੰਸ਼ੁਲ ਬਾਂਸਲ ਨੇ ਸਾਂਝੇ ਤੌਰ ‘ਤੇ ਆਲ ਇੰਡੀਆ ਰੈਂਕ (AIR)-1 ਹਾਸਲ ਕੀਤੀ। ਦੋਵਾਂ ਨੇ 720 ‘ਚੋਂ 715 ਅੰਕ ਪ੍ਰਾਪਤ ਕਰਕੇ ਦੇਸ਼ ‘ਚ ਸਭ ਤੋਂ ਵੱਧ ਸਕੋਰ ਕੀਤਾ। ਨਤੀਜੇ ਜਾਰੀ ਹੋਣ ਨਾਲ ਹੁਣ MBBS, BDS, AYUSH ਤੇ ਹੋਰ ਮੈਡੀਕਲ ਕੋਰਸਾਂ ਲਈ ਕਾਊਂਸਲਿੰਗ ਤੇ ਦਾਖ਼ਲਾ ਪ੍ਰਕਿਰਿਆ ਦਾ ਰਾਹ ਸਾਫ਼ ਹੋ ਗਿਆ ਹੈ।

ਲਗਭਗ 20 ਲੱਖ ਉਮੀਦਵਾਰਾਂ ਨੇ ਦਿੱਤੀ ਪ੍ਰੀਖਿਆ

ਐਨਟੀਏ (NTA) ਅਨੁਸਾਰ, NEET UG 2026 ਦੀ ਪ੍ਰੀਖਿਆ ‘ਚ ਲਗਭਗ 20 ਲੱਖ ਉਮੀਦਵਾਰ ਸ਼ਾਮਲ ਹੋਏ। ਇਹ ਪ੍ਰੀਖਿਆ 21 ਜੂਨ ਨੂੰ ਭਾਰਤ ਦੇ 551 ਸ਼ਹਿਰਾਂ ਤੇ ਵਿਦੇਸ਼ ਦੇ 14 ਸ਼ਹਿਰਾਂ ‘ਚ ਬਣਾਏ ਗਏ 5,440 ਪ੍ਰੀਖਿਆ ਕੇਂਦਰਾਂ ‘ਤੇ ਕਰਵਾਈ ਗਈ ਸੀ।

ਟਾਪ-10 ਉਮੀਦਵਾਰ

ਰੈਂਕ
ਨਾਮ
ਰਾਜ
ਅੰਕ
AIR-1
ਆਰੀਅਨ ਗੁਪਤਾ
ਪੰਜਾਬ
715
AIR-2
ਪੰਸ਼ੁਲ ਬਾਂਸਲ
ਹਰਿਆਣਾ
715
AIR-3
ਉਪਲਕਸ਼ ਗੋਇਲ
ਰਾਜਸਥਾਨ
714
AIR-4
ਆਯੁਸ਼ ਭਾਲੋਟੀਆ
ਬਿਹਾਰ
713
AIR-5
ਕੁਡਾਲੇ ਸ਼੍ਰਾਵਣੀ ਕ੍ਰਿਸ਼ਨਾ
ਮਹਾਰਾਸ਼ਟਰ
713
AIR-6
ਰੀਆ ਰੰਜਨ
ਬਿਹਾਰ
713
AIR-7
ਆਰੀਅਨ ਦੁਬੇ
ਉੱਤਰ ਪ੍ਰਦੇਸ਼
713
AIR-8
ਗੀਤਾਂਸ਼ ਸਰੀਨ
ਪੰਜਾਬ
712
AIR-9
ਗੌਰਵ ਸਿੰਘ
ਰਾਜਸਥਾਨ
712
AIR-10
ਮੋਹਨੀਸ਼ ਮਾਰੂਤੀ ਭੋਸਲੇ
ਮਹਾਰਾਸ਼ਟਰ 712
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments