Friday, July 17, 2026
Google search engine
Homelatest NewsPunjabi Cinema ਵਿੱਚ ਡੈਬਿਊ ਕਰਨਗੇ ਨਵਾਜ਼ੂਦੀਨ ਸਿੱਦੀਕੀ, ਸੋਨਮ ਬਾਜਵਾ ਹੋਵੇਗੀ ਹੀਰੋਇਨ? ਗੱਲਬਾਤ...

Punjabi Cinema ਵਿੱਚ ਡੈਬਿਊ ਕਰਨਗੇ ਨਵਾਜ਼ੂਦੀਨ ਸਿੱਦੀਕੀ, ਸੋਨਮ ਬਾਜਵਾ ਹੋਵੇਗੀ ਹੀਰੋਇਨ? ਗੱਲਬਾਤ ਸ਼ੁਰੂ

ਹਿੰਦੀ ਸਿਨੇਮਾ ਦੇ ਮਸ਼ਹੂਰ ਅਤੇ ਦਮਦਾਰ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਹੁਣ ਪੰਜਾਬੀ ਸਿਨੇਮਾ ਵਿੱਚ ਐਂਟਰੀ ਕਰਨ ਲਈ ਤਿਆਰ ਹਨ।

ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨੇ ਹਿੰਦੀ ਸਿਨੇਮਾ ਵਿੱਚ ਗੈਂਗਸ ਆਫ ਵਾਸੇਪੁਰ, ਬਜਰੰਗੀ ਭਾਈਜਾਨ, ਕਿੱਕ, ਰਈਸ ਅਤੇ ਬਦਲਾਪੁਰ ਵਰਗੀਆਂ ਦਰਜਨਾਂ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ। ਇਸ ਸਮੇਂ ਉਨ੍ਹਾਂ ਕੋਲ ਕਈ ਫਿਲਮਾਂ ਪਾਈਪਲਾਈਨ ਵਿੱਚ ਹਨ। ਉਨ੍ਹਾਂ ਨੇ ਦੱਖਣ ਵਿੱਚ ਤਮਿਲ ਅਤੇ ਤੇਲਗੂ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਬਾਲੀਵੁੱਡ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਦੇ ਲੰਬੇ ਸਮੇਂ ਬਾਅਦ, ਨਵਾਜ਼ੂਦੀਨ ਸਿੱਦੀਕੀ ਹੁਣ ਪੰਜਾਬੀ ਸਿਨੇਮਾ ਵਿੱਚ ਐਂਟਰੀ ਕਰਨ ਜਾ ਰਹੇ ਹਨ।
ਵੈਰਾਇਟੀ ਇੰਡੀਆ ਨੇ ਨਵਾਜ਼ੂਦੀਨ ਸਿੱਦੀਕੀ ਦੇ ਪੰਜਾਬੀ ਡੈਬਿਊ ਬਾਰੇ ਆਪਣੀ ਇੱਕ ਰਿਪੋਰਟ ਵਿੱਚ ਦੱਸਿਆ ਹੈ। ਨਵਾਜ਼ੂਦੀਨ ਗਿੱਪੀ ਗਰੇਵਾਲ ਦੇ ਇੱਕ ਪ੍ਰੋਜੈਕਟ ਰਾਹੀਂ ਪੰਜਾਬੀ ਸਿਨੇਮਾ ਇੰਡਸਟਰੀ ਵਿੱਚ ਡੈਬਿਊ ਕਰਨ ਜਾ ਰਹੇ ਹਨ। ਨਵਾਜ਼ੂਦੀਨ ਦੀ ਫਿਲਮ ਲਈ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਨੂੰ ਅਪ੍ਰੋਚ ਕੀਤਾ ਗਿਆ ਹੈ। ਸੋਨਮ ਪੰਜਾਬੀ ਸਿਨੇਮਾ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਬਾਰਡਰ 2, ਹਾਊਸਫੁੱਲ 5, ਬਾਗੀ 4, ਅਤੇ ਏਕ ਦੀਵਾਨੇ ਕੀ ਦੀਵਾਨੀਅਤ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ।

ਇਸ ਸਮੇਂ ਕੀ ਕਰ ਰਹੇ ਨਵਾਜ਼ੂਦੀਨ ਸਿੱਦੀਕੀ?

ਨਵਾਜ਼ੂਦੀਨ ਸਿੱਦੀਕੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇਸ ਸਮੇਂ ਕਈ ਪ੍ਰੋਜੈਕਟਾਂ ਵਿੱਚ ਰੁੱਝੇ ਹੋਏ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਡਾ ਪ੍ਰੋਜੈਕਟ ਹਾਰਰ ਫਿਲਮ “ਤੁੰਬਾਡ 2” ਮੰਨਿਆ ਜਾ ਰਿਹਾ ਹੈ। ਹੁਣੇ ਤੋਂ ਹੀ ਇਸ ਫਿਲਮ ਦਾ ਤਗੜਾ ਬਜ਼ ਹੈ। ਨਿਰਮਾਤਾਵਾਂ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਆਲੀਆ ਭੱਟ ਵੀ ਇਸ ਫਿਲਮ ਦਾ ਹਿੱਸਾ ਹੋਵੇਗੀ, ਜਿਸ ਵਿੱਚ ਸੋਹਮ ਸ਼ਾਹ ਮੁੱਖ ਭੂਮਿਕਾ ਵਿੱਚ ਹਨ। ਇਸਦਾ ਪਹਿਲਾ ਪਾਰਟ 2018 ਵਿੱਚ ਰਿਲੀਜ਼ ਹੋਇਆ ਸੀ। ਹਾਲਾਂਕ ਉਦੋਂ ਇਹ ਫਿਲਮ ਚੰਗੀ ਕਮਾਈ ਕਰਨ ਵਿੱਚ ਨਕਾਮ ਰਹੀ ਸੀ। 2024 ਵਿੱਚ ਇਸਦੀ ਦੁਬਾਰਾ ਰਿਲੀਜ਼ ਹੋਣ ‘ਤੇ, ਫਿਲਮ ਨੇ ਬੰਪਰ ਸਫਲਤਾ ਹਾਸਿਲ ਕੀਤੀ। ਪਹਿਲੇ ਪਾਰਟ ਦਾ ਨਿਰਦੇਸ਼ਨ ਅਨਿਲ ਬਰਵੇ ਨੇ ਕੀਤਾ ਸੀ, ਅਤੇ ਦੂਜੇ ਪਾਰਟ ਦਾ ਨਿਰਦੇਸ਼ਨ ਹੁਣ ਆਦੇਸ਼ ਪ੍ਰਸਾਦ ਕਰ ਰਹੇ ਹਨ।

ਆਖਰੀ ਵਾਰ ਇਸ ਫਿਲਮ ਵਿੱਚ ਦਿਖੇ ਸਨ

ਇਸ ਤੋਂ ਇਲਾਵਾ, ਨਵਾਜ਼ੂਦੀਨ ਕੋਲ ਇਸ ਸਮੇਂ ਕਈ ਪ੍ਰੋਜੈਕਟ ਪਾਈਪਲਾਈਨ ਵਿੱਚ ਹਨ, ਜਿਨ੍ਹਾਂ ਵਿੱਚ ਲਾਇਨ ਕਾਲਿੰਗ, ਸੈਕਸ਼ਨ 108, ਦ ਗ੍ਰੇਟ ਏਸਕੇਪ ਫਰਾਰ, ਅਤੇ ਬਲਾਇੰਡ ਬਾਬੂ ਸ਼ਾਮਲ ਹਨ। ਨਵਾਜ਼ੂਦੀਨ ਨੂੰ ਆਖਰੀ ਵਾਰ ਫਿਲਮ “ਮੈਂ ਐਕਟਰ ਨਹੀਂ ਹੂੰ” ਵਿੱਚ ਦੇਖਿਆ ਗਿਆ ਸੀ, ਜੋ 8 ਮਈ, 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments