Monday, June 22, 2026
Google search engine
HomeCrime14 ਦਿਨ ਦੀ ਨਿਆਇਕ ਹਿਰਾਸਤ ‘ਤੇ Narayan Singh, ਅੱਜ ਹੋਈ ਕੋਰਟ ‘ਚ...

14 ਦਿਨ ਦੀ ਨਿਆਇਕ ਹਿਰਾਸਤ ‘ਤੇ Narayan Singh, ਅੱਜ ਹੋਈ ਕੋਰਟ ‘ਚ ਸੁਣਵਾਈ

ਵੱਖ-ਵੱਖ ਪੇਸ਼ੀਆਂ ਵਿੱਚ ਪੁਲਿਸ ਨੂੰ ਦਿੱਤਾ ਗਿਆ 11 ਦਿਨ ਦਾ ਰਿਮਾਂਡ ਪੂਰਾ ਹੋ ਗਿਆ ਹੈ।

ਸਾਬਕਾ ਉਪ ਮੁੱਖ ਮੰਤਰੀ Sukhbir Singh Badal ਉੱਪਰ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਚੌੜਾ ਨੂੰ ਅੱਜ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਅੰਮ੍ਰਿਤਸਰ ਦੀ ਅਦਾਲਤ ਵਿੱਚ ਫਿਰ ਤੋਂ ਪੇਸ਼ ਕਰਨ ਲਈ ਲਿਆਂਦਾ ਗਿਆ।

ਜਿੱਥੇ ਅਦਾਲਤ ਵੱਲੋਂ Narayan Singh Chaura ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ ਹੈ। ਇਸ ਤੋਂ ਪਹਿਲਾਂ ਪੁਲਿਸ 3, 3, 3, ਅਤੇ 2 ਦਿਨ ਦਾ ਰਿਮਾਂਡ ਹਾਸਲ ਕਰ ਚੁੱਕੀ ਹੈ।

Amritsar Police ਵੱਲੋਂ ਅਦਾਲਤ ਵਿੱਚ Narayan Singh Chaura ਦਾ ਫਿਰ ਤੋਂ ਪੁਲਿਸ ਰਿਮਾਂਡ ਮੰਗਿਆ ਗਿਆ ਸੀ, ਪਰ ਅਦਾਲਤ ਨੇ ਦੋਨਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਨਰਾਇਣ ਸਿੰਘ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ਕੀ ਬੋਲੇ Narayan Singh Chaura ਦੇ ਵਕੀਲ

Narayan Singh Chaura  ਦੇ ਵਕੀਲ ਨੇ ਇਸ ਮੌਕੇ ਕਿਹਾ ਕਿ Punjab Police ਨੇ ਸੀਸੀਟੀਵੀ ਦੀ ਜਾਂਚ ਅਤੇ ਹੋਰ ਐਂਗਲ ਜਾਨਣ ਲਈ ਤਿੰਨ ਦਾ ਰਿਮਾਂਡ ਮੰਗਿਆ ਸੀ, ਪਰ ਕੋਰਟ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ।

ਕੋਰਟ ਨੇ Police ਦੀਆਂ ਸਾਰੀਆਂ ਦਲੀਲਾਂ ਨੂੰ ਨਕਾਰਦੇ ਹੋਏ ਨਰਾਇਣ ਚੋੜਾ ਨੂੰ 14 ਦਿਨ ਰਿਮਾਂਡ ‘ਤੇ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਪੁਲਿਸ ਹੁਣ ਤੱਕ ਅਪਣੀ ਜਾਂਚ ‘ਚ ਕੁਝ ਵੀ ਨਹੀਂ ਕੱਢ ਸਕੀ ਹੈ, ਇਸ ਲਈ ਹੁਣ ਬਹਾਨੇ ਬਣਾਏ ਜਾ ਰਹੇ ਹਨ।

Police ਨੇ ਕੀਤੀ ਸੀ 2 ਦਿਨ ਦੇ ਰਿਮਾਂਡ ਦੀ ਮੰਗ

ਇਸ ਦੌਰਾਨ ਵੱਖ-ਵੱਖ ਪੇਸ਼ੀਆਂ ਵਿੱਚ Police ਨੂੰ ਦਿੱਤਾ ਗਿਆ 11 ਦਿਨ ਦਾ ਰਿਮਾਂਡ ਪੂਰਾ ਹੋ ਗਿਆ ਹੈ। ਇਸ ਸਬੰਧੀ Police ਅਧਿਕਾਰੀ ਨੇ ਕਿਹਾ ਕਿ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ 3 ਦਿਨ ਦਾ ਰਿਮਾਂਡ ਮੰਗ ਰਹੀ ਸੀ, ਪਰ ਕੋਰਟ ਨੇ ਨਿਆਇਕ ਹਿਰਾਸਤ ਚ ਭੇਜ ਦਿੱਤਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments