Tuesday, October 27, 2026
Google search engine
HomeCrimeਧੋਨੀ ਦੇ ਮੈਨੇਜਰ ਨੇ ਲੱਖਾਂ ਦੀ ਧੋਖਾਧੜੀ ਦੇ ਮਾਮਲੇ 'ਚ ਦਰਜ ਕਰਵਾਈ...

ਧੋਨੀ ਦੇ ਮੈਨੇਜਰ ਨੇ ਲੱਖਾਂ ਦੀ ਧੋਖਾਧੜੀ ਦੇ ਮਾਮਲੇ ‘ਚ ਦਰਜ ਕਰਵਾਈ FIR

ਮਹਿੰਦਰ ਸਿੰਘ ਧੋਨੀ ਦੇ ਮੈਨੇਜਰ ਸਵਾਮੀਨਾਥਨ ਸ਼ੰਕਰ ਨੇ ਬੈਂਗਲੁਰੂ ਦੇ ਇਕ ਥਾਣੇ ‘ਚ ਲੱਖਾਂ ਦੀ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ। ਕੇਸ ਦਰਜ ਕਰਵਾਉਣ ਲਈ ਦੋਸ਼ ਲਾਇਆ ਗਿਆ ਸੀ ਕਿ ਉਸ ਦੇ ਦੋਸਤ ਨੂੰ ਇੱਕ ਵਿਅਕਤੀ ਨੇ ਮੰਦਰ ਵਿੱਚ ਵੀਆਈਪੀ ਦਰਸ਼ਨ ਦੇ ਨਾਂ ’ਤੇ ਠੱਗੀ ਮਾਰੀ ਹੈ। ਇੰਨਾ ਹੀ ਨਹੀਂ, ਧੋਖਾਧੜੀ ਕਰਨ ਵਾਲੇ ਵਿਅਕਤੀ ਨੇ ਖੁਦ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਨਿੱਜੀ ਸਹਾਇਕ ਵੀ ਦੱਸਿਆ ਹੈ।

‘ਇੰਡੀਅਨ ਐਕਸਪ੍ਰੈਸ’ ਦੀ ਖਬਰ ਮੁਤਾਬਕ ਧੋਨੀ ਦੇ ਮੈਨੇਜਰ ਸਵਾਮੀਮਥ ਸ਼ੰਕਰ ਨੇ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਠੱਗੀ ਕਰਨ ਵਾਲਿਆ ਨੇ ਉਨ੍ਹਾਂ ਦੇ ਦੋਸਤ ਨਾਲ ਕਰੀਬ 6.3 ਲੱਖ ਰੁਪਏ ਦੀ ਠੱਗੀ ਮਾਰੀ ਹੈ। ਉਸਨੇ ਐਫਆਈਆਰ ਵਿੱਚ ਦੱਸਿਆ ਕਿ ਉਸਨੂੰ 26 ਅਕਤੂਬਰ ਨੂੰ ਇੱਕ ਅਣਪਛਾਤੇ ਵਿਅਕਤੀ ਦਾ ਫੋਨ ਆਇਆ ਸੀ। ਕਾਲ ਕਰਨ ਵਾਲੇ ਵਿਅਕਤੀ ਨੇ ਆਪਣੀ ਜਾਣ-ਪਛਾਣ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਨਿੱਜੀ ਸਹਾਇਕ ਦੱਸਦਿਆਂ ਕਿਹਾ ਕਿ ਉਸ ਦੇ ਨਾਲ ਜੱਜ ਦਾ ਬੇਟਾ ਸੀ, ਜਿਸ ਦਾ ਨਾਂ ਸੰਦੀਪ ਹੈ, ਦੋਵੇਂ ਧੋਨੀ ਨੂੰ ਮਿਲਣਾ ਚਾਹੁੰਦੇ ਸਨ। ਸੰਦੀਪ ਨੂੰ ਵਿੱਤ ਮੰਤਰੀ ਦਾ ਨਿੱਜੀ ਸਹਾਇਕ ਮੰਨਦੇ ਹੋਏ ਸਵਾਮੀਨਾਥਨ ਨੇ 30 ਨਵੰਬਰ ਨੂੰ ਇਕ ਹੋਟਲ ‘ਚ ਦੋਵਾਂ ਨੂੰ ਧੋਨੀ ਨਾਲ ਮਿਲਾਇਆ। ਧੋਨੀ ਦੇ ਮੈਨੇਜਰ ਨੇ ਸ਼ਿਕਾਇਤ ‘ਚ ਅੱਗੇ ਕਿਹਾ ਕਿ ਮੀਟਿੰਗ ਤੋਂ ਬਾਅਦ ਸੰਦੀਪ ਨੇ ਉਸ ਨੂੰ ਤਿਰੂਪਤੀ ਦਰਸ਼ਨ ਲਈ ਵੀਆਈਪੀ ਪਾਸ ਦਾ ਪ੍ਰਬੰਧ ਕਰਨ ਲਈ ਕਿਹਾ। ਇਸ ਤੋਂ ਬਾਅਦ ਸੰਦੀਪ ਨੇ 20 ਦਸੰਬਰ ਨੂੰ ਸ਼ੰਕਰ ਨੂੰ ਦੁਬਾਰਾ ਫੋਨ ਕਰਕੇ ਦੱਸਿਆ ਕਿ ਪਾਸ ਦਾ ਪ੍ਰਬੰਧ ਹੋ ਗਿਆ ਹੈ, ਜਿਸ ਲਈ ਉਸ ਨੇ 6.3 ਲੱਖ ਰੁਪਏ ਮੰਗੇ।

ਇਸ ਦੌਰਾਨ ਸਵਾਮੀਨਾਥਨ ਸ਼ੰਕਰ ਸ਼ਹਿਰ ਤੋਂ ਬਾਹਰ ਸੀ, ਇਸ ਲਈ ਉਸ ਨੇ ਬੈਂਗਲੁਰੂ ਤੋਂ ਆਪਣੇ ਦੋਸਤ ਵਿਨੀਤ ਚੰਦਰਸ਼ੇਖਰ ਨੂੰ ਪਾਸ ਦੇਣ ਲਈ ਕਿਹਾ। ਇਸ ਤੋਂ ਬਾਅਦ ਠੱਗ ਇੱਕ ਹੋਰ ਚਾਲ ਚਲਦੇ ਹਨ। ਵਿਨੀਤ ਨੂੰ ਨਾਗੇਸ਼ਵਰ ਰਾਓ ਨਾਂ ਦੇ ਵਿਅਕਤੀ ਦਾ ਫੋਨ ਆਇਆ, ਜੋ ਉਸ ਤੋਂ ਉੱਥੇ ਰਹਿਣ, ਦਾਨ ਅਤੇ ਹੋਰ ਚੀਜ਼ਾਂ ਲਈ 6.3 ਲੱਖ ਰੁਪਏ ਵਸੂਲਦਾ ਹੈ। ਇਹ ਰਕਮ ਦੋ ਕਿਸ਼ਤਾਂ ਵਿੱਚ ਲਈ ਜਾਂਦੀ ਹੈ। ਪਰ ਜਦੋਂ ਪੈਸੇ ਦੇਣ ਤੋਂ ਬਾਅਦ ਵੀ ਦਰਸ਼ਨਾਂ ਲਈ ਪਾਸ ਨਹੀਂ ਮਿਲਿਆ ਤਾਂ ਧੋਨੀ ਦੇ ਮੈਨੇਜਰ ਸਵਾਮੀਨਾਥਨ ਸ਼ੰਕਰ ਨੇ ਐਚਐਸਆਰ ਲੇਆਉਟ ਥਾਣੇ ਵਿੱਚ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਆਈਪੀਐਲ ਦੀ ਧਾਰਾ 419 ਅਤੇ 420 (ਧੋਖਾਧੜੀ) ਤੋਂ ਇਲਾਵਾ ਆਈਟੀ ਐਕਟ ਦੀ ਧਾਰਾ 66 ਸੀ ਅਤੇ 66 ਡੀ ਤਹਿਤ ਕੇਸ ਦਰਜ ਕੀਤਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments