Saturday, October 24, 2026
Google search engine
HomeDesh4 ਜੂਨ ਨੂੰ ਜਾ ਰਹੀ ਮੋਦੀ ਸਰਕਾਰ

4 ਜੂਨ ਨੂੰ ਜਾ ਰਹੀ ਮੋਦੀ ਸਰਕਾਰ

ਗਠਜੋੜ ਨੂੰ ਮਿਲਣਗੀਆਂ 300 ਤੋਂ ਵੱਧ ਸੀਟਾਂ’, CM ਕੇਜਰੀਵਾਲ ਦਾ ਵੱਡਾ ਦਾਅਵਾ

ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ, ‘ਚੋਣਾਂ ਦੇ ਪੰਜ ਪੜਾਵਾਂ ਤੋਂ ਬਾਅਦ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ 4 ਜੂਨ ਨੂੰ ਭਾਜਪਾ ਦੀ ਸਰਕਾਰ ਜਾ ਰਹੀ ਹੈ ਤੇ INDI ਗਠਜੋੜ ਦੀ ਸਰਕਾਰ ਆ ਰਹੀ ਹੈ। ਜਿਵੇਂ-ਜਿਵੇਂ ਚੋਣਾਂ ਦੇ ਪੜਾਅ ਵਧ ਰਹੇ ਹਨ, ਇਹ ਸਪੱਸ਼ਟ ਹੁੰਦਾ ਜਾ ਰਿਹਾ ਹੈ ਕਿ ਗਠਜੋੜ ਦੇਸ਼ ਨੂੰ ਸਥਿਰ ਸਰਕਾਰ ਦੇਣ ਦੀ ਦਿਸ਼ਾ ਵੱਲ ਅੱਗੇ ਵੱਧ ਰਿਹਾ ਹੈ।ਸੀਐੱਮ ਕੇਜਰੀਵਾਲ ਨੇ ਅੱਗੇ ਕਿਹਾ, ‘ਕੱਲ੍ਹ ਅਮਿਤ ਸ਼ਾਹ ਦਿੱਲੀ ਆਏ ਸਨ। ਉਨ੍ਹਾਂ ਨੇ ਸੰਗਮ ਵਿਹਾਰ ਵਿਚ 500 ਤੋਂ ਘੱਟ ਲੋਕਾਂ ਦੀ ਜਨਤਕ ਮੀਟਿੰਗ ਵਿਚ ਮੈਨੂੰ ਖ਼ੂਬ ਗਾਲਾਂ ਕੱਢੀਆਂ। ‘ਆਪ’ ਦੇ ਸਮਰਥਕਾਂ ਨੂੰ ਪਾਕਿਸਤਾਨੀ ਕਿਹਾ। ਇਹ ਗਲਤ ਹੈ। ਮੈਨੂੰ ਕੁਝ ਵੀ ਕਹੋ ਪਰ ਦਿੱਲੀ ਪੰਜਾਬ, ਗੁਜਰਾਤ ਤੇ ਗੋਆ ਦੇ ਲੋਕਾਂ ਨੂੰ ਪਾਕਿਸਤਾਨੀ ਕਿਹਾ ਜਾਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘ਕੱਲ੍ਹ ਯੋਗੀ ਜੀ ਵੀ ਦਿੱਲੀ ਆਏ ਸਨ। ਉਨ੍ਹਾਂ ਨੇ ਵੀ ਮੈਨੂੰ ਬਹੁਤ ਬੁਰਾ-ਭਲਾ ਕਿਹਾ। ਮੈਂ ਉਨ੍ਹਾਂ ਨੂੰ ਕਹਿਣਾ ਚਾਹਾਂਗਾ ਕਿ ਮੇਰੇ ਨਾਲ ਉਲਝਣ ਦੀ ਬਜਾਏ ਆਪਣੀ ਪਾਰਟੀ ਲਈ ਸੁਲਝੋ। ਮੋਦੀ ਜੀ ਤੇ ਅਮਿਤ ਸ਼ਾਹ ਤੁਹਾਨੂੰ ਯੂਪੀ ਦੀ ਕੁਰਸੀ ਤੋਂ ਹਟਾਉਣ ਦੀ ਪੂਰੀ ਯੋਜਨਾ ਬਣਾ ਚੁੱਕੇ ਹਨ, ਇਸ ਲਈ ਉਧਰ ਧਿਆਨ ਲਗਾਓ।

 

 

 

 

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments