Wednesday, September 9, 2026
Google search engine
HomeDeshPunjab ਸਣੇ ਸਰੱਹਦੀ ਸੂਬਿਆਂ ਵਿੱਚ ਭਲਕੇ ਹੋਵੇਗੀ ਮੌਕ ਡਰਿੱਲ, ਆਪ੍ਰੇਸ਼ਨ ਸਿੰਦੂਰ ਹਾਲੇ...

Punjab ਸਣੇ ਸਰੱਹਦੀ ਸੂਬਿਆਂ ਵਿੱਚ ਭਲਕੇ ਹੋਵੇਗੀ ਮੌਕ ਡਰਿੱਲ, ਆਪ੍ਰੇਸ਼ਨ ਸਿੰਦੂਰ ਹਾਲੇ ਵੀ ਜਾਰੀ

ਵੀਰਵਾਰ ਯਾਨੀ ਕੱਲ੍ਹ ਸ਼ਾਮ ਨੂੰ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਸੂਬਿਆਂ ਵਿੱਚ ਸੇਫਟੀ ਮੌਕ ਡਰਿੱਲ ਕੀਤੇ ਜਾਵੇਗੀ।

ਵੀਰਵਾਰ ਯਾਨੀ ਕੱਲ੍ਹ ਸ਼ਾਮ ਨੂੰ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਸੂਬਿਆਂ ਵਿੱਚ ਸੇਫਟੀ ਮੌਕ ਡਰਿੱਲ ਕੀਤੇ ਜਾਵੇਗੀ। ਇਹ ਮੌਕ ਡਰਿੱਲ ਪੰਜਾਬ, ਰਾਜਸਥਾਨ ਅਤੇ ਜੰਮੂ-ਕਸ਼ਮੀਰ ਵਿੱਚ ਹੋਵੇਗੀ। ਇਸ ਦੌਰਾਨ ਲੋਕਾਂ ਨੂੰ ਸੁਚੇਤ ਰਹਿਣ ਦੀ ਹਦਾਇਤ ਕੀਤੀ ਜਾਵੇਗੀ। ਸਰਕਾਰ ਨੇ 4 ਸੂਬਿਆਂ- ਜੰਮੂ ਅਤੇ ਕਸ਼ਮੀਰ, ਪੰਜਾਬ, ਰਾਜਸਥਾਨ ਤੇ ਗੁਜਰਾਤ ਵਿੱਚ ਮੌਕ ਡਰਿੱਲ ਦਾ ਆਦੇਸ਼ ਦਿੱਤਾ ਹੈ। ਇਹ 4 ਸੂਬਿਆਂ ਪਾਕਿਸਤਾਨ ਨਾਲ ਸਰਹੱਦਾਂ ਸਾਂਝੀਆਂ ਕਰਦੇ ਹਨ।
ਭਾਰਤ ਅਤੇ ਪਾਕਿਸਤਾਨ 3,300 ਕਿਲੋਮੀਟਰ ਤੋਂ ਵੱਧ ਦੀ ਸਰਹੱਦ ਸਾਂਝੀ ਕਰਦੇ ਹਨ। ਜੰਮੂ ਅਤੇ ਕਸ਼ਮੀਰ ਨਾਲ ਲੱਗਦੀ ਸਰਹੱਦ ਨੂੰ ਕੰਟਰੋਲ ਰੇਖਾ (LoC) ਕਿਹਾ ਜਾਂਦਾ ਹੈ। ਜਦੋਂ ਕਿ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਨਾਲ ਲੱਗਦੀ ਸਰਹੱਦ ਨੂੰ ਅੰਤਰਰਾਸ਼ਟਰੀ ਸਰਹੱਦ (IB) ਕਿਹਾ ਜਾਂਦਾ ਹੈ। ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਨੇ ਪਾਕਿਸਤਾਨ ਨਾਲ ਤਣਾਅ ਦੇ ਵਿਚਕਾਰ 7 ਮਈ ਨੂੰ ਦੇਸ਼ ਦੇ 244 ਜ਼ਿਲ੍ਹਿਆਂ ਵਿੱਚ ਮੌਕ ਡਰਿੱਲ ਕਰਨ ਦਾ ਐਲਾਨ ਕੀਤਾ ਸੀ। ਪਰ 6-7 ਮਈ ਦੀ ਰਾਤ ਨੂੰ ਭਾਰਤ ਨੇ ਪਾਕਿਸਤਾਨ ਦੇ ਅੱਤਵਾਦੀ ਕੈਂਪਾਂ ਵਿਰੁੱਧ ਫੌਜੀ ਕਾਰਵਾਈ ਕੀਤੀ।

ਆਪ੍ਰੇਸ਼ਨ ਸਿੰਦੂਰ ਹਾਲੇ ਵੀ ਜਾਰੀ

ਆਪ੍ਰੇਸ਼ਨ ਸਿੰਦੂਰ ਦੇ ਤਹਿਤ ਭਾਰਤ ਨੇ ਪਾਕਿਸਤਾਨ ਵਿੱਚ ਨੌਂ ਅੱਤਵਾਦੀ ਟਿਕਾਣਿਆਂ ‘ਤੇ ਇੱਕ ਸਟੀਕ ਹਮਲਾ ਕੀਤਾ ਸੀ, ਜਿਸ ਵਿੱਚ ਬਹੁਤ ਸਾਰੇ ਅੱਤਵਾਦੀ ਮਾਰੇ ਗਏ ਸਨ। ਪਰ ਪਾਕਿਸਤਾਨ ਵਿੱਚ 12 ਹੋਰ ਅੱਤਵਾਦੀ ਟਿਕਾਣਿਆਂ ਦੀ ਸੂਚੀ ਤਿਆਰ ਹੈ। ਪੀਓਕੇ ਤੋਂ ਲੈ ਕੇ ਪਾਕਿਸਤਾਨ ਦੇ ਅੰਦਰ ਤੱਕ ਅੱਤਵਾਦ ਦੀਆਂ ਜੜ੍ਹਾਂ ਨੂੰ ਖਤਮ ਕਰਨ ਲਈ ਆਪ੍ਰੇਸ਼ਨ ਚੱਲ ਰਿਹਾ ਹੈ।
7 ਮਈ ਦੀ ਮੌਕ ਡਰਿੱਲ ਤੋਂ ਬਾਅਦ ਪਾਕਿਸਤਾਨ ਨੇ 8 ਮਈ ਤੋਂ ਲੈ ਕੇ 11 ਮਈ ਤੱਕ ਭਾਰਤ ਦੇ ਸਰੱਹਦੀ ਸੂਬਿਆਂ ‘ਤੇ ਕਈ ਹਮਲੇ ਕਰਨ ਦੀ ਕੋਸ਼ਿਸ਼ਾਂ ਕੀਤੀਆਂ, ਜੋ ਕਿ ਨਾਕਾਮ ਸਾਬਿਤ ਹੋਈਆਂ।

ਮੌਕ ਡ੍ਰਿਲ ਦਾ ਉਦੇਸ਼ ਕੀ ਹੈ?

ਇਹ ਮੌਕ ਡ੍ਰਿਲ ਸੁਰੱਖਿਆ ਬਲਾਂ ਦੀ ਤੁਰੰਤ ਪ੍ਰਤੀਕਿਰਿਆ ਸਮਰੱਥਾ ਨੂੰ ਮਜ਼ਬੂਤ ​​ਕਰਨ ਲਈ ਕੀਤੀ ਜਾਵੇਗੀ, ਖਾਸ ਕਰਕੇ ਪਾਕਿਸਤਾਨ ਨਾਲ ਲੱਗਦੇ ਇਨ੍ਹਾਂ ਸੂਬਿਆਂ ਵਿੱਚ ਸੀਮਾ ਸੁਰੱਖਿਆ ਬਲ (BSF), ਰਾਜ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਸ਼ਾਮਲ ਹੋਣਗੀਆਂ ਤਾਂ ਜੋ ਉਹ ਸੰਭਾਵੀ ਫੌਜੀ ਹਮਲੇ ਜਾਂ ਹੋਰ ਐਮਰਜੈਂਸੀ ਦੀ ਸਥਿਤੀ ਵਿੱਚ ਆਪਣੀ ਤਿਆਰੀ ਦਾ ਮੁਲਾਂਕਣ ਕਰ ਸਕਣ।

ਮੌਕ ਡ੍ਰਿਲ ਦੌਰਾਨ ਕੀ ਹੋਵੇਗਾ?

  • ਸੁਰੱਖਿਆ ਬਲਾਂ ਦੀ ਤਿਆਰੀ ਦੀ ਜਾਂਚ: ਸੁਰੱਖਿਆ ਬਲਾਂ ਦੀ ਸਰਹੱਦੀ ਖੇਤਰਾਂ ਵਿੱਚ ਕਿਸੇ ਅਚਾਨਕ ਖ਼ਤਰੇ ਦਾ ਜਵਾਬ ਦੇਣ ਦੀ ਉਨ੍ਹਾਂ ਦੀ ਯੋਗਤਾ ਲਈ ਜਾਂਚ ਕੀਤੀ ਜਾਵੇਗੀ।
  • ਐਮਰਜੈਂਸੀ ਪ੍ਰਬੰਧਨ: ਐਮਰਜੈਂਸੀ ਸੇਵਾਵਾਂ, ਜਿਵੇਂ ਕਿ ਹਸਪਤਾਲ, ਐਂਬੂਲੈਂਸਾਂ ਅਤੇ ਫੌਜੀ ਸਹਾਇਤਾ ਦੀ ਤਿਆਰੀ ਦਾ ਮੁਲਾਂਕਣ ਕੀਤਾ ਜਾਵੇਗਾ।
  • ਸਰਹੱਦੀ ਸੁਰੱਖਿਆ ਅਤੇ ਨਿਗਰਾਨੀ: ਸਰਹੱਦ ਪਾਰ ਤੋਂ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਜਾਂ ਘੁਸਪੈਠ ਨੂੰ ਰੋਕਣ ਲਈ ਸੁਰੱਖਿਆ ਉਪਾਵਾਂ ਦੀ ਜਾਂਚ ਕੀਤੀ ਜਾਵੇਗੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments