Monday, October 26, 2026
Google search engine
HomeCrimeਮਿਆਂਮਾਰ ਜਾਣਾ ਭਾਰਤੀਆਂ ਲਈ ਬਣ ਸਕਦਾ ਖ਼ਤਰਾ

ਮਿਆਂਮਾਰ ਜਾਣਾ ਭਾਰਤੀਆਂ ਲਈ ਬਣ ਸਕਦਾ ਖ਼ਤਰਾ

ਮਿਆਂਮਾਰ ਵਿੱਚ ਹਿੰਸਾ ਅਤੇ ਤਣਾਅਪੂਰਨ ਸਥਿਤੀ ਦੇ ਕਾਰਨ, ਭਾਰਤ ਦੇ ਵਿਦੇਸ਼ ਮੰਤਰਾਲੇ (MEA) ਨੇ ਮੰਗਲਵਾਰ  ਇੱਕ ਐਡਵਾਈਜ਼ਰੀ ਜਾਰੀ ਕਰਕੇ ਭਾਰਤੀ ਨਾਗਰਿਕਾਂ ਨੂੰ ਰਖਾਈਨ ਰਾਜ ਦੀ ਯਾਤਰਾ ਨਾ ਕਰਨ ਅਤੇ ਉੱਥੇ ਰਹਿ ਰਹੇ ਭਾਰਤੀਆਂ ਨੂੰ ਤੁਰੰਤ ਵਾਪਸ ਜਾਣ ਦੀ ਸਲਾਹ ਦਿੱਤੀ। ਮੰਤਰਾਲੇ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਸਮੇਂ ਰਖਾਈਨ ਸੂਬੇ ਵਿੱਚ ਰਹਿ ਰਹੇ ਭਾਰਤੀਆਂ ਨੂੰ ਤੁਰੰਤ ਕਿਸੇ ਹੋਰ ਸੁਰੱਖਿਅਤ ਥਾਂ ’ਤੇ ਚਲੇ ਜਾਣਾ ਚਾਹੀਦਾ ਹੈ। ਵਿਦੇਸ਼ ਮੰਤਰਾਲੇ ਦੇ ਸਲਾਹਕਾਰ ਨੇ ਕਿਹਾ, “ਸੁਰੱਖਿਆ ਦੀ ਵਿਗੜਦੀ ਸਥਿਤੀ, ਲੈਂਡਲਾਈਨ ਸਮੇਤ ਦੂਰਸੰਚਾਰ ਦੇ ਸਾਰੇ ਸਾਧਨਾਂ ਵਿੱਚ ਵਿਘਨ ਅਤੇ ਜ਼ਰੂਰੀ ਵਸਤੂਆਂ ਦੀ ਗੰਭੀਰ ਕਮੀ ਦੇ ਮੱਦੇਨਜ਼ਰ, ਸਾਰੇ ਭਾਰਤੀ ਨਾਗਰਿਕਾਂ ਨੂੰ ਮਿਆਂਮਾਰ ਦੇ ਰਖਾਈਨ ਰਾਜ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਭਾਰਤੀ ਦੂਤਾਵਾਸ ਨਾਲ ਆਪਣੇ ਆਪ ਨੂੰ ਰਜਿਸਟਰ ਕਰਨ ਦੀ ਸਲਾਹ

ਵਿਦੇਸ਼ ਮੰਤਰਾਲੇ ਨੇ ਇਹ ਵੀ ਕਿਹਾ ਕਿ ਮਿਆਂਮਾਰ ਵਿੱਚ ਰਹਿਣ ਦੀ ਯੋਜਨਾ ਬਣਾ ਰਹੇ ਸਾਰੇ ਭਾਰਤੀ ਨਾਗਰਿਕਾਂ ਨੂੰ ਯੰਗੂਨ ਵਿੱਚ ਭਾਰਤੀ ਦੂਤਾਵਾਸ ਵਿੱਚ ਆਪਣੇ ਆਪ ਨੂੰ ਰਜਿਸਟਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਦੂਤਾਵਾਸ ਨਾਲ ਰਜਿਸਟ੍ਰੇਸ਼ਨ ਨਾਗਰਿਕਾਂ ਨੂੰ ਕਿਸੇ ਵੀ ਐਮਰਜੈਂਸੀ ਸਥਿਤੀ ਜਾਂ ਭਾਰਤ ਸਰਕਾਰ ਦੁਆਰਾ ਕੀਤੇ ਗਏ ਕਿਸੇ ਵੀ ਬਚਾਅ ਕਾਰਜ ਜਾਂ ਹੋਰ ਸਹੂਲਤਾਂ ਦੇ ਅਧੀਨ ਕਵਰ ਕਰਨ ਦੇ ਯੋਗ ਬਣਾਵੇਗੀ ਜੇਕਰ ਅਜਿਹੀ ਜ਼ਰੂਰਤ ਪੈਦਾ ਹੁੰਦੀ ਹੈ।

ਮਿਆਂਮਾਰ ਦੇ ਹਾਲਾਤ ਭਾਰਤ ਨੂੰ ਵੀ ਪ੍ਰਭਾਵਿਤ ਕਰਨਗੇ

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ- ਮਿਆਂਮਾਰ ‘ਚ ਅਸਥਿਰਤਾ ਦਾ ਸਾਡੇ ਦੇਸ਼ ‘ਤੇ ਸਿੱਧਾ ਅਸਰ ਪੈ ਰਿਹਾ ਹੈ। ਅਸੀਂ ਮਿਆਂਮਾਰ ਦੀ ਸਥਿਤੀ ਨੂੰ ਲੈ ਕੇ ਬਹੁਤ ਚਿੰਤਤ ਹਾਂ। ਸਾਡਾ ਗੁਆਂਢੀ ਦੇਸ਼ ਹੋਣ ਕਰਕੇ ਅਸੀਂ ਚਾਹੁੰਦੇ ਹਾਂ ਕਿ ਉੱਥੇ ਲੋਕਤੰਤਰ ਬਹਾਲ ਹੋਵੇ। ਭਾਰਤ ਸਰਕਾਰ ਹਰ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ।

 

ਮਿਆਂਮਾਰ ਦੇ ਹਾਲਾਤ ਕਿਉਂ ਵਿਗੜੇ?

ਦਰਅਸਲ, ਜਦੋਂ ਤੋਂ 1 ਫਰਵਰੀ, 2021 ਨੂੰ ਫੌਜ ਨੇ ਤਖਤਾਪਲਟ ਕਰਕੇ ਸੱਤਾ ‘ਤੇ ਕਬਜ਼ਾ ਕੀਤਾ ਹੈ, ਮਿਆਂਮਾਰ ਵਿੱਚ ਲੋਕਤੰਤਰ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਵਿਆਪਕ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ। ਮਿਆਂਮਾਰ ਦੀ ਫੌਜ ਹਥਿਆਰਬੰਦ ਲੜਾਕਿਆਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕਰ ਰਹੀ ਹੈ, ਜਦੋਂ ਕਿ ਮਿਆਂਮਾਰ ਵਿੱਚ ਪਿਛਲੇ ਕੁਝ ਮਹੀਨਿਆਂ ਵਿੱਚ ਹਿੰਸਾ ਵਿੱਚ ਕਾਫੀ ਵਾਧਾ ਹੋਇਆ ਹੈ। ਤਿੰਨ ਨਸਲੀ ਘੱਟ-ਗਿਣਤੀ ਬਲਾਂ ਨੇ ਪਿਛਲੇ ਸਾਲ ਅਕਤੂਬਰ ਵਿੱਚ ਫੌਜੀ ਸ਼ਾਸਨ ਵਿਰੁੱਧ ਇੱਕੋ ਸਮੇਂ ਹਮਲਾ ਕੀਤਾ ਸੀ। ਨਸਲੀ ਬਲਾਂ ਨੇ ਕੁਝ ਕਸਬਿਆਂ ਅਤੇ ਫੌਜੀ ਚੌਕੀਆਂ ‘ਤੇ ਵੀ ਕਬਜ਼ਾ ਕਰ ਲਿਆ। ਪਿਛਲੇ ਸਾਲ ਦਸੰਬਰ ਵਿੱਚ, ਘੱਟੋ-ਘੱਟ 151 ਮਿਆਂਮਾਰ ਸੈਨਿਕ ਇੱਕ ਹਥਿਆਰਬੰਦ ਨਸਲੀ ਸਮੂਹ ਤੋਂ ਬਚਣ ਲਈ ਮਿਜ਼ੋਰਮ ਵਿੱਚ ਭੱਜ ਗਏ ਸਨ।

ਮਿਆਂਮਾਰ ਦੀ ਭਾਰਤ ਨਾਲ 1640 ਕਿਲੋਮੀਟਰ ਸਰਹੱਦ ਸਾਂਝੀ ਹੈ

ਨਵੰਬਰ 2023 ਵਿੱਚ ਮਿਲਸ਼ੀਆ-ਪੀਪਲਜ਼ ਡਿਫੈਂਸ ਫੋਰਸ (ਪੀਡੀਐਫ) ਦੁਆਰਾ ਉਨ੍ਹਾਂ ਦੇ ਕੈਂਪਾਂ ‘ਤੇ ਕਬਜ਼ਾ ਕਰਨ ਤੋਂ ਬਾਅਦ ਲਗਭਗ 104 ਸੈਨਿਕ ਭਾਰਤ-ਮਿਆਂਮਾਰ ਸਰਹੱਦ ਪਾਰ ਕਰਕੇ ਮਿਜ਼ੋਰਮ ਵੱਲ ਭੱਜ ਗਏ ਸਨ। ਦੇਸ਼ ਦੇ ਮੌਜੂਦਾ ਹਾਲਾਤਾਂ ਕਾਰਨ ਭਾਰਤ-ਮਿਆਂਮਾਰ ਸਰਹੱਦ ‘ਤੇ ਮਿਆਂਮਾਰ ਤੋਂ ਵੱਡੀ ਗਿਣਤੀ ‘ਚ ਲੋਕ ਮਿਜ਼ੋਰਮ ਆ ਰਹੇ ਹਨ। ਜੇਕਰ ਦੇਖਿਆ ਜਾਵੇ ਤਾਂ ਮਿਆਂਮਾਰ ਭਾਰਤ ਦੇ ਰਣਨੀਤਕ ਗੁਆਂਢੀਆਂ ਵਿੱਚੋਂ ਇੱਕ ਹੈ। ਭਾਰਤ ਦੇ ਕਈ ਉੱਤਰ-ਪੂਰਬੀ ਰਾਜ ਮਿਆਂਮਾਰ ਨਾਲ ਸਰਹੱਦਾਂ ਸਾਂਝੀਆਂ ਕਰਦੇ ਹਨ। ਭਾਰਤ ਲਗਭਗ 1,640 ਕਿਲੋਮੀਟਰ ਲੰਬੀ ਸਰਹੱਦ ਸਾਂਝੀ ਕਰਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments