Thursday, October 29, 2026
Google search engine
HomeDeshਮੈਰੀਕਾਮ ਨੇ Boxing ਤੋਂ ਸੰਨਿਆਸ ਦੀਆਂ ਖਬਰਾਂ ਤੇ ਲਗਾਇਆ ਵਿਰਾਮ

ਮੈਰੀਕਾਮ ਨੇ Boxing ਤੋਂ ਸੰਨਿਆਸ ਦੀਆਂ ਖਬਰਾਂ ਤੇ ਲਗਾਇਆ ਵਿਰਾਮ

ਭਾਰਤੀ ਮੁੱਕੇਬਾਜ਼ ਮੈਰੀਕਾਮ ਨੇ ਸੰਨਿਆਸ ਲੈਣ ਦੀਆਂ ਖ਼ਬਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਦਰਅਸਲ, ਇਸ ਤੋਂ ਪਹਿਲਾਂ ਕਈ ਮੀਡੀਆ ਰਿਪੋਰਟਾਂ ‘ਚ ਕਿਹਾ ਗਿਆ ਸੀ ਕਿ ਮੈਰੀਕਾਮ ਨੇ ਮੁੱਕੇਬਾਜ਼ੀ ਨੂੰ ਅਲਵਿਦਾ ਕਹਿਣ ਦਾ ਫੈਸਲਾ ਕਰ ਲਿਆ ਹੈ ਪਰ ਹੁਣ ਖੁਦ ਮੈਰੀਕਾਮ ਨੇ ਸੰਨਿਆਸ ਲੈਣ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰੇ ਸ਼ਬਦਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।

‘ਮੇਰੇ ਸ਼ਬਦਾਂ ਨੂੰ ਗਲਤ ਤਰੀਕੇ ਨਾਲ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ’

ਮੁੱਕੇਬਾਜ਼ੀ ਚੈਂਪੀਅਨ ਮੈਰੀਕਾਮ ਨੇ ਕਿਹਾ ਕਿ ਹੁਣ ਤੱਕ ਮੈਂ ਆਪਣੇ ਸੰਨਿਆਸ ਦਾ ਐਲਾਨ ਨਹੀਂ ਕੀਤਾ, ਮੇਰੇ ਸ਼ਬਦਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਸ ਨੇ ਕਿਹਾ ਕਿ ਜਦੋਂ ਵੀ ਮੈਂ ਇਸ ਦਾ ਐਲਾਨ ਕਰਨਾ ਚਾਹਾਂਗੀ, ਮੈਂ ਨਿੱਜੀ ਤੌਰ ‘ਤੇ ਮੀਡੀਆ ਦੇ ਸਾਹਮਣੇ ਪੇਸ਼ ਹੋਵਾਂਗੀ। ਮੈਂ ਕੁਝ ਮੀਡੀਆ ਰਿਪੋਰਟਾਂ ਦੇਖੀਆਂ ਹਨ, ਜਿਸ ਵਿੱਚ ਕਿਹਾ ਗਿਆ ਹੈ ਕਿ ਮੈਂ ਆਪਣੇ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ, ਪਰ ਇਨ੍ਹਾਂ ਗੱਲਾਂ ਵਿੱਚ ਕੋਈ ਸੱਚਾਈ ਨਹੀਂ ਹੈ।

 

ਮੈਰੀਕਾਮ ਨੇ ਮੀਡੀਆ ਰਿਪੋਰਟਾਂ ‘ਤੇ ਕੀ ਕਿਹਾ?

ਮੈਰੀਕਾਮ ਨੇ ਕਿਹਾ ਕਿ ਮੈਂ 24 ਜਨਵਰੀ ਨੂੰ ਡਿਬਰੂਗੜ੍ਹ ‘ਚ ਇੱਕ ਸਕੂਲ ਦੇ ਪ੍ਰੋਗਰਾਮ ‘ਚ ਬੱਚਿਆਂ ਨੂੰ ਦੱਸਿਆ ਕਿ ਮੇਰੇ ਅੰਦਰ ਅਜੇ ਵੀ ਖੇਡਾਂ ਦੀ ਭੁੱਖ ਹੈ, ਪਰ ਉਮਰ ਸੀਮਾ ਕਾਰਨ ਓਲੰਪਿਕ ‘ਚ ਹਿੱਸਾ ਨਹੀਂ ਲੈ ਸਕਦੀ। ਹਾਲਾਂਕਿ, ਮੈਂ ਇਸ ਦਾ ਹਿੱਸਾ ਬਣਨਾ ਚਾਹੁੰਦੀ ਹਾਂ… ਉਸਨੇ ਇਹ ਵੀ ਕਿਹਾ ਕਿ ਮੈਂ ਆਪਣੀ ਫਿਟਨੈਸ ‘ਤੇ ਬਹੁਤ ਕੰਮ ਕਰ ਰਹੀ ਹਾਂ। ਫਿਲਹਾਲ ਮੈਂ ਰਿਟਾਇਰਮੈਂਟ ਦਾ ਐਲਾਨ ਨਹੀਂ ਕੀਤਾ ਹੈ। ਜਦੋਂ ਵੀ ਮੈਂ ਆਪਣੇ ਸੰਨਿਆਸ ਦਾ ਐਲਾਨ ਕਰਾਂਗੀ, ਮੈਂ ਨਿੱਜੀ ਤੌਰ ‘ਤੇ ਮੀਡੀਆ ਸਾਹਮਣੇ ਪੇਸ਼ ਹੋਵਾਂਗੀ।

6 ਵਾਰ ਵਿਸ਼ਵ ਚੈਂਪੀਅਨ ਬਣੀ ਮੈਰੀਕਾਮ…

ਮੈਰੀਕਾਮ ਨੇ ਲੰਡਨ ਓਲੰਪਿਕ ਖੇਡਾਂ 2012 ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਨਾਲ ਹੀ, ਉਹ ਰਿਕਾਰਡ 6 ਵਾਰ ਵਿਸ਼ਵ ਚੈਂਪੀਅਨ ਰਹਿ ਚੁੱਕੀ ਹੈ। ਅਜਿਹਾ ਕਰਨ ਵਾਲੀ ਮੈਰੀਕਾਮ ਇਕਲੌਤੀ ਮਹਿਲਾ ਮੁੱਕੇਬਾਜ਼ ਹੈ। ਇਸ ਤੋਂ ਇਲਾਵਾ ਮੈਰੀਕਾਮ 5 ਵਾਰ ਏਸ਼ੀਅਨ ਚੈਂਪੀਅਨਸ਼ਿਪ ਦੀ ਜੇਤੂ ਰਹੀ। ਜਦਕਿ ਮੈਰੀਕਾਮ ਦੀ ਬਾਇਓਪਿਕ 2014 ‘ਚ ਆਈ ਸੀ। ਜਿਸ ‘ਚ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਮੈਰੀਕਾਮ ਦਾ ਕਿਰਦਾਰ ਨਿਭਾਇਆ ਸੀ। ਇਹ ਫਿਲਮ ਬਾਕਸ-ਆਫਿਸ ‘ਤੇ ਹਿੱਟ ਰਹੀ ਸੀ।

ਮੈਰੀਕਾਮ ਦਾ ਬਾਕਸਿੰਗ ਕਰੀਅਰ ਇਸ ਤਰ੍ਹਾਂ ਦਾ ਰਿਹਾ 

ਮੈਰੀਕਾਮ ਨੇ ਆਪਣੇ ਮੁੱਕੇਬਾਜ਼ੀ ਕਰੀਅਰ ਦੀ ਸ਼ੁਰੂਆਤ 18 ਸਾਲ ਦੀ ਉਮਰ ਵਿੱਚ ਸਕ੍ਰੈਂਟਨ, ਪੈਨਸਿਲਵੇਨੀਆ ਵਿੱਚ ਕੀਤੀ ਸੀ। ਇਸ ਤੋਂ ਬਾਅਦ ਮੈਰੀਕਾਮ ਨੇ ਅੰਤਰਰਾਸ਼ਟਰੀ ਮੁੱਕੇਬਾਜ਼ੀ ਸੰਘ (ਆਈ.ਬੀ.ਏ.) ਦੀ ਮਹਿਲਾ ਮੁੱਕੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤਿਆ। ਅਜਿਹਾ ਕਰਨ ਵਾਲੀ ਉਹ ਪਹਿਲੀ ਭਾਰਤੀ ਮੁੱਕੇਬਾਜ਼ ਬਣ ਗਈ ਹੈ। ਫਿਰ ਮੈਰੀਕਾਮ ਨੇ 2005, 2006, 2008 ਅਤੇ 2010 ਵਿੱਚ ਵਿਸ਼ਵ ਚੈਂਪੀਅਨਸ਼ਿਪ ਜਿੱਤੀ। ਮੈਰੀਕਾਮ ਨੇ ਲੰਡਨ ਓਲੰਪਿਕ ‘ਚ 51 ਕਿਲੋਗ੍ਰਾਮ ਵਰਗ ‘ਚ ਕਾਂਸੀ ਦਾ ਤਗਮਾ ਜਿੱਤਿਆ ਸੀ। ਨਾਲ ਹੀ, ਮੈਰੀਕਾਮ ਨੇ 2018 ਵਿੱਚ ਛੇਵੀਂ ਵਾਰ ਵਿਸ਼ਵ ਚੈਂਪੀਅਨਸ਼ਿਪ ਜਿੱਤੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments