Thursday, October 29, 2026
Google search engine
Homelatest NewsMandy Takhar: ਮੈਂਡੀ ਤੱਖਰ ਨੂੰ ਚੜ੍ਹਿਆ ਖੁਮਾਰ

Mandy Takhar: ਮੈਂਡੀ ਤੱਖਰ ਨੂੰ ਚੜ੍ਹਿਆ ਖੁਮਾਰ

ਦੱਸ ਦੇਈਏ ਕਿ ਹਲਦੀ ਅਤੇ ਮਹਿੰਦੀ ਰਸਮ ਤੋਂ ਬਾਅਦ ਅਦਾਕਾਰਾ ਦੀ ਜਾਗੋ ਨਾਈਟ ਦੀਆਂ ਕਈ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ। ਖਾਸ ਗੱਲ ਇਹ ਹੈ ਕਿ ਲਾੜੀ ਨੇ ਲਾੜੇ ਸ਼ਿਖਰ ਨਾਲ ਮਿਲ ਆਪਣੀ ਜਾਗੋ ਨਾਈਟ ਵਿੱਚ ਖੂਬ ਧਮਾਲ ਮਚਾਈ। ਤੁਸੀ ਵੀ ਵੇਖੋ ਪੰਜਾਬੀ ਸਿਤਾਰਿਆਂ ਵੱਲੋਂ ਸ਼ੇਅਰ ਕੀਤੀਆਂ ਤਸਵੀਰਾਂ…
ਦੱਸ ਦੇਈਏ ਕਿ ਇਸ ਵੀਡੀਓ ਨੂੰ ਪੰਜਾਬੀ ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤਾ ਗਿਆ ਹੈ। ਜਿਸ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਕਲਾਕਾਰ ਨੇ ਆਪਣੇ ਨੱਚਦਿਆਂ ਦਾ ਵੀਡੀਓ ਸ਼ੇਅਰ ਕਰ ਮੈਂਡੀ ਨੂੰ ਵਧਾਈ ਦਿੱਤੀ ਇਸ ਦੇ ਨਾਲ ਹੀ ਪ੍ਰਸ਼ੰਸਕ ਵੀ ਅਦਾਕਾਰਾ ਨੂੰ ਲਗਾਤਾਰ ਵਧਾਈਆਂ ਦੇ ਰਹੇ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਮੈਂਡੀ ਦੇ ਵਿਆਹ ਫੰਕਸ਼ਨਾਂ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਤਮਾਮ ਮਸ਼ਹੂਰ ਸਿਤਾਰੇ ਪੁੱਜੇ। ਜਿਸ ਵਿੱਚ ਕਰਮਜੀਤ ਅਨਮੋਲ, ਹਰਸਿਮਰਨ, ਨਿਸ਼ਾ ਬਾਨੋ ਸਣੇ ਹੋਰ ਵੀ ਕਈ ਸਿਤਾਰਿਆਂ ਦੇ ਵੀਡੀਓ ਸਾਹਮਣੇ ਆਏ ਹਨ। ਦੱਸ ਦਈਏ ਕਿ ਹਾਲ ਹੀ ‘ਚ ਮੈਂਡੀ ਦੇ ਹਲਦੀ ਰਸਮ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਛਾਈ ਰਹੀ ਸੀ। ਉਸ ਦੀ ਵੀਡੀਓ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਹਲਦੀ ਰਸਮ ‘ਚ ਮੈਂਡੀ ਪਿਓਰ ਪੰਜਾਬੀ ਲੁੱਕ ‘ਚ ਨਜ਼ਰ ਆਈ ਸੀ। ਇਸ ਤੋਂ ਬਾਅਦ ਅਦਾਕਾਰਾ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਵੀ ਕਾਫੀ ਵਾਇਰਲ ਹੋਈਆਂ ਸੀ। ਉਸ ਦਾ ਪਤੀ ਸ਼ਿਖਰ ਉਸ ਦੇ ਪੈਰੀਂ ਝਾਂਜਰਾਂ ਪਹਿਨਾਉਂਦਾ ਨਜ਼ਰ ਆਇਆ ਸੀ। ਇਸ ਵੀਡੀਓ ਨੂੰ ਅਦਾਕਾਰਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸ਼ੇਅਰ ਕੀਤਾ ਸੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments