Thursday, October 29, 2026
Google search engine
Homelatest Newsਲੁਧਿਆਣਾ DMC ਹਸਪਤਾਲ ਦੇ ਡਾਕਟਰ ਅਨਮੋਲ ਕਵਾਤਰਾ ਦੀ NGO ਪਹੁੰਚੇ

ਲੁਧਿਆਣਾ DMC ਹਸਪਤਾਲ ਦੇ ਡਾਕਟਰ ਅਨਮੋਲ ਕਵਾਤਰਾ ਦੀ NGO ਪਹੁੰਚੇ

ਅਨਮੋਲ ਕਵਾਤਰਾ ਦਾ ਨਾਮ ਸੁਰਖੀਆਂ ‘ਚ ਬਣਿਆ ਰਹਿੰਦਾ ਹੈ। ਉਹ ਤਨਦੇਹੀ ਨਾਲ ਮਨੁੱਖਤਾ ਦੀ ਸੇਵਾ ਕਰ ਰਿਹਾ ਹੈ। ਇਸ ਦੇ ਨਾਲ ਨਾਲ ਉਸ ਨੂੰ ਆਪਣੇ ਬੇਬਾਕ ਅੰਦਾਜ਼ ਲਈ ਵੀ ਜਾਣਿਆ ਜਾਂਦਾ ਹੈ। ਉਹ ਅਕਸਰ ਹੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਮਾੜੇ ਸਿਹਤ ਸਿਸਟਮ ‘ਤੇ ਕਰਾਰੇ ਤੰਜ ਕੱਸਦਾ ਰਹਿੰਦਾ ਹੈ। ਇਸ ਦੇ ਨਾਲ ਨਾਲ ਅਨਮੋਲ ਦੀ ਕਾਫੀ ਵਧੀਆ ਫੈਨ ਫਾਲੋਇੰਗ ਹੈ। ਇਸ ਦਰਮਿਆਨ ਅਨਮੋਲ ਕਵਾਤਰਾ ਨੇ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।

ਅਨਮੋਲ ਕਵਾਤਰਾ ਦੀ ਐਨਜੀਓ ‘ਏਕ ਜ਼ਰੀਆ’ ‘ਚ ਉਹ ਲੋਕ ਸੇਵਾ ਕਰਨ ਪਹੁੰਚੇ, ਜਿਨ੍ਹਾਂ ਕੋਲੋਂ ਕਿਸੇ ਨੂੰ ਉਮੀਦ ਨਹੀਂ ਸੀ। ਦਰਅਸਲ, ਇਹ 4 ਨੌਜਵਾਨ ਸੀ, ਜੋ ਕਿ ਲੁਧਿਆਣਾ ਦੇ ਡੀਐਮਸੀ ਹਸਪਤਾਲ ‘ਚ  ਡਾਕਟਰੀ ਦੀ ਪੜ੍ਹਾਈ ਕਰ ਰਹੇ ਹਨ। ਇਹ 4 ਨੌਜਵਾਨ ਅਨਮੋਲ ਕਵਾਤਰਾ ਦੇ ਐਨਜੀਓ ਸੇਵਾ ਕਰਨ ਲਈ ਪਹੁੰਚੇ। ਇਸ ਦਰਮਿਆਨ ਅਨਮੋਲ ਨੇ ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਉਨ੍ਹਾਂ ਨਾਲ ਮੁਲਾਕਾਤ ਦੀ ਝਲਕ ਦਿਖਾਈ। ਵੀਡੀਓ ‘ਚ ਤੁਸੀਂ ਇਨ੍ਹਾਂ ਨੌਜਵਾਨਾਂ ਨੂੰ ਬੋਲਦੇ ਵੀ ਸੁਣ ਸਕਦੇ ਹੋ ਕਿ ਉਹ ਅਨਮੋਲ ਕਵਾਤਰਾ ਦੇ ਸਾਰੇ ਵੀਡੀਓਜ਼ ਦੇਖਦੇ ਹਨ ਅਤੇ ਉਸ ਦੇ ਪੌਡਕਾਸਟ ਵੀ ਸੁਣਦੇ ਹਨ। ਇਸ ਤੋਂ ਬਾਅਦ ਅਨਮੋਲ ਨੇ ਉਨ੍ਹਾਂ ਨੂੰ ਜ਼ਿੰਦਗੀ ‘ਚ ਸਹੀ ਰਾਹ ‘ਤੇ ਚੱਲਣ ‘ਤੇ ਹਮੇਸ਼ਾ ਸੱਚ ਨਾਲ ਖੜੇ ਰਹਿਣ ਦੀ ਸਲਾਹ ਵੀ ਦਿੱਤੀ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਦੇਖੋ ਵੀਡੀਓ:

ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਨੇ ਸਮਾਜ ਸੇਵਾ ਕਰਨ ਲਈ ਆਪਣਾ ਗਾਇਕੀ ਦਾ ਕਰੀਅਰ ਛੱਡਿਆ ਸੀ। ਉਹ ਪਿਛਲੇ 8-9 ਸਾਲਾਂ ਤੋਂ ਆਪਣੀ ਐਨਜੀਓ ‘ਏਕ ਜ਼ਰੀਆ’ ਰਾਹੀਂ ਸਮਾਜ ਭਲਾਈ ਦੇ ਕੰਮ ਕਰ ਰਿਹਾ ਹੈ। ਉਸ ਦੀ ਨੌਜਵਾਨਾਂ ‘ਚ ਕਾਫੀ ਵਧੀਆ ਫੈਨ ਫਾਲੋਇੰਗ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments