Thursday, October 29, 2026
Google search engine
HomeDeshLPG Cylinder: ਅੱਜ ਤੋਂ ਸਸਤਾ ਹੋਇਆ LPG ਸਿਲੰਡਰ

LPG Cylinder: ਅੱਜ ਤੋਂ ਸਸਤਾ ਹੋਇਆ LPG ਸਿਲੰਡਰ

ਪ੍ਰਧਾਨ ਮੰਤਰੀ ਮੋਦੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਯਾਨੀ 8 ਮਾਰਚ 2024 ਦੇ ਮੌਕੇ ‘ਤੇ ਔਰਤਾਂ ਨੂੰ ਤੋਹਫ਼ਾ ਦਿੰਦੇ ਹੋਏ ਐਲਪੀਜੀ ਸਿਲੰਡਰ ਦੀ ਕੀਮਤ 100 ਰੁਪਏ ਘਟਾਉਣ ਦਾ ਐਲਾਨ ਕੀਤਾ। ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਪੀਐਮ ਮੋਦੀ ਨੇ ਐਲਪੀਜੀ ਸਿਲੰਡਰ ਦੀ ਕੀਮਤ ਘਟਾਉਣ ਦੀ ਜਾਣਕਾਰੀ ਸਾਂਝੀ ਕੀਤੀ। ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਇਸ ਐਲਾਨ ਤੋਂ ਬਾਅਦ ਐਲਪੀਜੀ ਸਿਲੰਡਰ ਦੀਆਂ ਨਵੀਆਂ ਦਰਾਂ 9 ਮਾਰਚ 2024 ਯਾਨੀ ਸ਼ਨੀਵਾਰ ਤੋਂ ਲਾਗੂ ਹੋ ਗਈਆਂ ਹਨ। ਅਜਿਹੇ ‘ਚ ਅੱਜ ਤੋਂ ਗਾਹਕਾਂ ਨੂੰ ਇਸ ਡਿਸਕਾਊਂਟ ਦਾ ਫਾਇਦਾ ਮਿਲਣਾ ਸ਼ੁਰੂ ਹੋ ਜਾਵੇਗਾ।

ਕਿੰਨੀ ਹੋਵੇਗੀ ਸਿਲੰਡਰ ਦੀ ਕੀਮਤ?

ਰਾਜਧਾਨੀ ਦਿੱਲੀ ‘ਚ ਪਹਿਲਾਂ ਆਮ ਗਾਹਕਾਂ ਨੂੰ LPG ਸਿਲੰਡਰ 903 ਰੁਪਏ ‘ਚ ਮਿਲ ਰਿਹਾ ਸੀ, ਜੋ ਹੁਣ ਘੱਟ ਕੇ 803 ਰੁਪਏ ਹੋ ਗਿਆ ਹੈ। ਜਦਕਿ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ 300 ਰੁਪਏ ਪ੍ਰਤੀ ਸਿਲੰਡਰ ਦੀ ਸਬਸਿਡੀ ਮਿਲ ਰਹੀ ਹੈ। ਇਸ ਨਾਲ 100 ਰੁਪਏ ਦਾ ਡਿਸਕਾਊਂਟ ਮਿਲਣ ਤੋਂ ਬਾਅਦ ਇਹ 603 ਰੁਪਏ ਦੀ ਬਜਾਏ 503 ਰੁਪਏ ਪ੍ਰਤੀ ਸਿਲੰਡਰ ‘ਤੇ ਮਿਲੇਗਾ।

ਜਾਣੋ ਵੱਡੇ ਸ਼ਹਿਰਾਂ ‘ਚ LPG ਗੈਸ ਸਿਲੰਡਰ ਦੇ ਨਵੇਂ ਰੇਟ

– ਨਵੀਂ ਦਿੱਲੀ ‘ਚ 14.2 ਕਿਲੋ ਦਾ LPG ਗੈਸ ਸਿਲੰਡਰ 1803 ਰੁਪਏ ‘ਚ ਮਿਲ ਰਿਹਾ ਹੈ।
– ਮੁੰਬਈ ‘ਚ 14.2 ਕਿਲੋ ਦਾ LPG ਗੈਸ ਸਿਲੰਡਰ 802.50 ਰੁਪਏ ‘ਚ ਮਿਲਦਾ ਹੈ।
– ਚੇਨਈ ‘ਚ 14.2 ਕਿਲੋ ਦਾ LPG ਗੈਸ ਸਿਲੰਡਰ 818.50 ਰੁਪਏ ‘ਚ ਮਿਲਦਾ ਹੈ।
– ਕੋਲਕਾਤਾ ‘ਚ 14.2 ਕਿਲੋ ਦਾ LPG ਗੈਸ ਸਿਲੰਡਰ 829 ਰੁਪਏ ‘ਚ ਮਿਲਦਾ ਹੈ।
– ਨੋਇਡਾ ‘ਚ 14.2 ਕਿਲੋ ਦਾ LPG ਗੈਸ ਸਿਲੰਡਰ 800.50 ਰੁਪਏ ‘ਚ ਮਿਲ ਰਿਹਾ ਹੈ।
– ਗੁਰੂਗ੍ਰਾਮ ‘ਚ 14.2 ਕਿਲੋ ਦਾ LPG ਗੈਸ ਸਿਲੰਡਰ 811.50 ਰੁਪਏ ‘ਚ ਮਿਲ ਰਿਹਾ ਹੈ।
– ਚੰਡੀਗੜ੍ਹ ਵਿੱਚ 14.2 ਕਿਲੋ ਦਾ ਐਲਪੀਜੀ ਗੈਸ ਸਿਲੰਡਰ 912.50 ਰੁਪਏ ਵਿੱਚ ਮਿਲ ਰਿਹਾ ਹੈ।
– ਜੈਪੁਰ ‘ਚ 14.2 ਕਿਲੋ ਦਾ LPG ਗੈਸ ਸਿਲੰਡਰ 806.50 ਰੁਪਏ ‘ਚ ਮਿਲ ਰਿਹਾ ਹੈ।
– ਲਖਨਊ ‘ਚ 14.2 ਕਿਲੋ ਦਾ LPG ਗੈਸ ਸਿਲੰਡਰ 840.50 ਰੁਪਏ ‘ਚ ਮਿਲ ਰਿਹਾ ਹੈ।
– ਬੈਂਗਲੁਰੂ ‘ਚ 14.2 ਕਿਲੋ ਦਾ LPG ਗੈਸ ਸਿਲੰਡਰ 805.50 ਰੁਪਏ ‘ਚ ਮਿਲਦਾ ਹੈ।
– ਹੈਦਰਾਬਾਦ ‘ਚ 14.2 ਕਿਲੋ ਦਾ LPG ਗੈਸ ਸਿਲੰਡਰ 855 ਰੁਪਏ ‘ਚ ਮਿਲਦਾ ਹੈ।
– ਪਟਨਾ ‘ਚ 14.2 ਕਿਲੋ ਦਾ LPG ਗੈਸ ਸਿਲੰਡਰ 892.50 ਰੁਪਏ ‘ਚ ਮਿਲ ਰਿਹਾ ਹੈ।

ਲੋਕਾਂ ‘ਤੇ ਘਟੇਗਾ ਵਿੱਤੀ ਬੋਝ 

ਪ੍ਰਧਾਨ ਮੰਤਰੀ ਮੋਦੀ ਨੇ ਸਿਲੰਡਰ ਦੀਆਂ ਕੀਮਤਾਂ ਵਧਾਉਣ ਬਾਰੇ ਅਪਡੇਟ ਸ਼ੇਅਰ ਕਰਦੇ ਹੋਏ ਕਿਹਾ ਕਿ ਇਸ ਨਾਲ ਮਹਿਲਾ ਸ਼ਕਤੀ ਦਾ ਜੀਵਨ ਆਸਾਨ ਹੋ ਜਾਵੇਗਾ ਅਤੇ ਦੇਸ਼ ਦੇ ਕਰੋੜਾਂ ਪਰਿਵਾਰਾਂ ‘ਤੇ ਵਿੱਤੀ ਬੋਝ ਘੱਟ ਹੋਵੇਗਾ। ਇਸ ਤੋਂ ਇਕ ਦਿਨ ਪਹਿਲਾਂ ਐਲਪੀਜੀ ਸਿਲੰਡਰ ‘ਤੇ ਸਬਸਿਡੀ ਨੂੰ ਇਕ ਸਾਲ ਲਈ ਵਧਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments