HomeCrimeKuldeep Murder Case ਦਾ ਮੁਲਜ਼ਮ ਜੰਮੂ ਤੋਂ ਗ੍ਰਿਫ਼ਤਾਰ, ਲੁਧਿਆਣਾ ਪੁਲਿਸ ਜਲਦ ਕਰੇਗੀ... CrimeDeshlatest NewsPanjab Kuldeep Murder Case ਦਾ ਮੁਲਜ਼ਮ ਜੰਮੂ ਤੋਂ ਗ੍ਰਿਫ਼ਤਾਰ, ਲੁਧਿਆਣਾ ਪੁਲਿਸ ਜਲਦ ਕਰੇਗੀ ਖੁਲਾਸਾ; 18 ਦਿਨ ਹੋਇਆ ਸੀ ਕਤਲ By admin July 14, 2025 0 183 Share FacebookTwitterPinterestWhatsApp ਪੁਲਿਸ ਨੇ ਮੁਲਜ਼ਮ ਗੁਰਚਰਨ ਸਿੰਘ ਨੂੰ ਜੰਮੂ ਤੋਂ ਗ੍ਰਿਫ਼ਤਾਰ ਕੀਤਾ ਹੈ। ਲੁਧਿਆਣਾ ਦੇ ਧਾਂਦਰਾ ਰੋਡ ‘ਤੇ ਮਿਸਿੰਗ ਲਿੰਕ-2 ਹਾਈਵੇਅ ‘ਤੇ ਕੁਝ ਦਿਨ ਪਹਿਲਾਂ ਕੁਲਦੀਪ ਸਿੰਘ ਦਾ ਤਲਵਾਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਮੁਲਜ਼ਮ ਗੁਰਬਚਨ ਸਿੰਘ ਨੂੰ ਜੰਮੂ ਪੁਲਿਸ ਦੀ ਮਦਦ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕੁਲਦੀਪ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਜਗਦੇਵ ਸਿੰਘ ਤਲਵੰਡੀ ਦਾ ਪੀਏ ਸੀ। ਇਸ ਘਟਨਾ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ ਸੀ, ਪਰ ਹੁਣ ਜੰਮੂ ਪੁਲਿਸ ਨੇ ਉਸ ਨੂੰ ਫੜ ਲਿਆ ਹੈ। ਦੱਸ ਦਈਏ ਕਿ ਪੁਲਿਸ ਮੁਤਾਬਕ ਮੁਲਜ਼ਮ ਖ਼ਿਲਾਫ਼ ਪਹਿਲਾਂ ਹੀ ਥਾਣਾ ਸਦਰ, ਲੁਧਿਆਣਾ ਵਿੱਚ ਮਾਮਲਾ ਦਰਜ ਹੈ। ਗ੍ਰਿਫ਼ਤਾਰੀ ਤੋਂ ਬਾਅਦ ਜੰਮੂ ਪੁਲਿਸ ਨੇ ਮੁਲਜ਼ਮ ਗੁਰਬਚਨ ਸਿੰਘ ਨੂੰ ਲੁਧਿਆਣਾ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਐਸਐਚਓ ਅਵਨੀਤ ਕੌਰ ਨੇ ਕਿਹਾ ਕਿ ਲੁਧਿਆਣਾ ਜ਼ਿਲ੍ਹਾ ਪੁਲਿਸ ਅੱਜ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ਵਿੱਚ ਸਾਰੀ ਜਾਣਕਾਰੀ ਜਨਤਕ ਕਰੇਗੀ। 26 ਜੂਨ ਦੀ ਰਾਤ ਨੂੰ ਹੋਇਆ ਸੀ ਕੁਲਦੀਪ ਦਾ ਕਤਲ ਦਰਅਸਲ, 26 ਜੂਨ ਨੂੰ ਕੁਲਦੀਪ ਰਾਤ ਨੂੰ ਆਪਣੀ ਵੋਲਕਸਵੈਗਨ ਕਾਰ ਵਿੱਚ ਆਪਣੇ ਫਾਰਮ ਹਾਊਸ ਤੋਂ ਨਿਕਲਿਆ ਸੀ। ਇੱਕ ਸਵਿਫਟ ਕਾਰ ਵਿੱਚ ਉਸ ਦਾ ਪਿੱਛਾ ਕਰ ਰਹੇ ਬਦਮਾਸ਼ਾਂ ਨੇ ਉਸਨੂੰ ਹਾਈਵੇਅ ‘ਤੇ ਘੇਰ ਲਿਆ। ਬਦਮਾਸ਼ਾਂ ਨੇ ਉਸ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਅਤੇ ਬੁਰੀ ਤਰ੍ਹਾਂ ਕੁੱਟਿਆ। ਬਜ਼ੁਰਗ ਕੁਲਦੀਪ ਮਦਦ ਲਈ ਮਿੰਨਤਾਂ ਕਰਦਾ ਰਿਹਾ, ਪਰ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ। ਕੁਲਦੀਪ ਕਰਦਾ ਸੀ ਪ੍ਰਾਪਰਟੀ ਦਾ ਕਾਰੋਬਾਰ ਕੁਲਦੀਪ ਸਿੰਘ ਮੁੰਡੀਆ ਪਿੰਡ ਦਾ ਰਹਿਣ ਵਾਲਾ ਹੈ। ਉਹ ਪ੍ਰਾਪਰਟੀ ਦਾ ਕਾਰੋਬਾਰ ਵੀ ਕਰਦਾ ਸੀ। ਕੁਝ ਸਮਾਂ ਵਿਦੇਸ਼ ਵਿੱਚ ਬਿਤਾਉਣ ਤੋਂ ਬਾਅਦ, ਉਹ ਲੁਧਿਆਣਾ ਵਾਪਸ ਆ ਗਿਆ। ਇਸ ਕਤਲ ਦਾ ਕਾਰਨ ਜ਼ਮੀਨੀ ਵਿਵਾਦ ਵੀ ਦੱਸਿਆ ਜਾ ਰਿਹਾ ਹੈ। Share FacebookTwitterPinterestWhatsApp Previous articleਪੰਜਾਬ-ਹਰਿਆਣਾ ‘ਚ ED ਦੀ ਰੇਡ, ਭਾਰਤ-ਵਿਦੇਸ਼ਾਂ ਦੇ ਮਿਲੇ ਸਟਾਂਪ; ਹਵਾਲਾ ਰਾਹੀਂ ਭੇਜੇ ਜਾਂਦਾ ਸੀ ਪੈਸਾNext articleਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ, 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ adminhttps://punjabbuzz.com/Punjabi RELATED ARTICLES Desh ਅਮਰੀਕਾ ‘ਚ 2 ਬਜ਼ੁਰਗ ਸਿੱਖਾਂ ਦਾ ਗੋਲੀਆਂ ਮਾਰ ਕੇ ਕਤਲ, 15 ਸਾਲ ਬਾਅਦ ਵੀ ਕਾਤਲ ਫ਼ਰਾਰ, ਸੁਰਾਗ ਦੇਣ ਵਾਲਿਆਂ ਲਈ 45 ਲੱਖ ਰੁਪਏ ਦਾ... October 26, 2026 Desh Punjab ‘ਚ ਹੁਣ ਨਹੀਂ ਮਿਲਣਗੀਆਂ ਪ੍ਰੇਗਾਬਾਲਿਨ ਸਮੇਤ ਆਦਤ ਪਾਉਣ ਵਾਲੀਆਂ ਦਵਾਈਆਂ? ਕੈਮਿਸਟ ਐਸੋਸੀਏਸ਼ਨ ਦਾ ਵੱਡਾ ਫ਼ੈਸਲਾ October 26, 2026 Desh Chandigarh: ਵਿਦਿਆਰਥੀ ਦੇ ਕਤਲ ਮਾਮਲੇ ‘ਚ ਨਵਾਂ ਖੁਲਾਸਾ, ਕਤਲ ਦੀ ਵਜ੍ਹਾ ਬਣੀ ਵੀਡੀਓ? ਬਦਲੇ ਦੀ ਭਾਵਨਾ ਨਾਲ ਕਤਲ ਕਰਨ ਦਾ ਸ਼ੱਕ October 26, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular ਅਮਰੀਕਾ ‘ਚ 2 ਬਜ਼ੁਰਗ ਸਿੱਖਾਂ ਦਾ ਗੋਲੀਆਂ ਮਾਰ ਕੇ ਕਤਲ, 15 ਸਾਲ ਬਾਅਦ ਵੀ ਕਾਤਲ ਫ਼ਰਾਰ, ਸੁਰਾਗ ਦੇਣ ਵਾਲਿਆਂ ਲਈ 45 ਲੱਖ ਰੁਪਏ ਦਾ... October 26, 2026 Punjab ‘ਚ ਹੁਣ ਨਹੀਂ ਮਿਲਣਗੀਆਂ ਪ੍ਰੇਗਾਬਾਲਿਨ ਸਮੇਤ ਆਦਤ ਪਾਉਣ ਵਾਲੀਆਂ ਦਵਾਈਆਂ? ਕੈਮਿਸਟ ਐਸੋਸੀਏਸ਼ਨ ਦਾ ਵੱਡਾ ਫ਼ੈਸਲਾ October 26, 2026 Chandigarh: ਵਿਦਿਆਰਥੀ ਦੇ ਕਤਲ ਮਾਮਲੇ ‘ਚ ਨਵਾਂ ਖੁਲਾਸਾ, ਕਤਲ ਦੀ ਵਜ੍ਹਾ ਬਣੀ ਵੀਡੀਓ? ਬਦਲੇ ਦੀ ਭਾਵਨਾ ਨਾਲ ਕਤਲ ਕਰਨ ਦਾ ਸ਼ੱਕ October 26, 2026 Punjab ‘ਚ ਅੱਜ ਮੌਸਮ ਰਹੇਗਾ ਸਾਫ਼, ਬੀਤੇ ਦਿਨ ਘੱਟੋ-ਘੱਟ ਤਾਪਮਾਨ 12 ਡਿਗਰੀ ਸੈਲਸੀਅਸ ਰਿਹਾ October 26, 2026 Load more Recent Comments