Wednesday, May 6, 2026
Google search engine
HomeDeshJalandhar ਧਮਾਕੇ ਦੀ KLA ਨੇ ਲਈ ਜ਼ਿੰਮੇਵਾਰੀ, ਕਥਿਤ ਪੋਸਟਰ ਵਾਇਰਲ; ਪੁਲਿਸ ਵੱਲੋਂ...

Jalandhar ਧਮਾਕੇ ਦੀ KLA ਨੇ ਲਈ ਜ਼ਿੰਮੇਵਾਰੀ, ਕਥਿਤ ਪੋਸਟਰ ਵਾਇਰਲ; ਪੁਲਿਸ ਵੱਲੋਂ ਪੁਸ਼ਟੀ ਨਹੀਂ

ਜਲੰਧਰ ‘ਚ ਹੋਏ ਧਮਾਕੇ ਦੀ ਜ਼ਿੰਮੇਵਾਰੀ ਖਾਲਿਸਤਾਨੀ ਲਿਬਰੇਸ਼ਨ ਆਰਮੀ ਨੇ ਲਈ ਹੈ।

ਪੰਜਾਬ ‘ਚ ਇੱਕੋ ਰਾਤ ਦੋ ਵੱਖ-ਵੱਖ ਜ਼ਿਲ੍ਹਿਆਂ ‘ਚ ਧਮਾਕੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ‘ਤੇ ਹਨ। ਪਹਿਲਾ ਧਮਾਕਾ ਬਾਰਡਰ ਸਕਿਓਰਟੀ ਫੋਰਸ (ਬੀਐਸਐਫ) ਹੈੱਡਕੁਆਰਟਰ ਪੰਜਾਬ ਫਰੰਟੀਅਰ, ਜਲੰਧਰ ਦੇ ਬਾਹਰ ਇੱਕ ਸਕੂਟੀ ‘ਚ ਹੋਇਆ। ਇਸ ਤੋਂ ਕੁੱਝ ਹੀ ਘੰਟਿਆਂ ਤੋਂ ਬਾਅਦ ਅੰਮ੍ਰਿਤਸਰ ਦੇ ਖਾਸਾ ‘ਚ ਆਰਮੀ ਕੈਂਪ ਨੇ ਨੇੜੇ ਧਮਾਕੇ ਦੀ ਜਾਣਕਾਰੀ ਮਿਲੀ।

ਖਾਲਿਸਤਾਨੀ ਲਿਬਰੇਸ਼ਨ (ਕੇਐੱਲਏ) ਆਰਮੀ ਨੇ ਲਈ ਜ਼ਿੰਮੇਵਾਰੀ

ਜਲੰਧਰ ‘ਚ ਹੋਏ ਧਮਾਕੇ ਦੀ ਜ਼ਿੰਮੇਵਾਰੀ ਖਾਲਿਸਤਾਨੀ ਲਿਬਰੇਸ਼ਨ (ਕੇਐੱਲਏ) ਆਰਮੀ ਨੇ ਲਈ ਹੈ। ਇੱਕ ਕਥਿਤ ਪੋਸਟਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਕੇਐੱਲਏ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ, ਇਸ ਪੋਸਟਰ ‘ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਧਮਾਕੇ ‘ਚ 2 ਬੀਐਸਐਫ ਸਿਪਾਹੀਆਂ ਦੀ ਮੌਤ ਤੇ 3 ਜ਼ਖ਼ਮੀ ਹੋ ਗਏ ਹਨ, ਜੋ ਕਿ ਸਹੀ ਨਹੀਂ ਹੈ। ਪੁਲਿਸ ਵੱਲੋਂ ਇਸ ਪੋਸਟਰ ਸਬੰਧੀ ਕੋਈ ਬਿਆਨ ਨਹੀਂ ਆਇਆ ਹੈ ਤੇ ਨਾ ਹੀ ਇਸ ਸਬੰਧੀ ਕੋਈ ਪੁਸ਼ਟੀ ਹੋਈ ਹੈ। 
ਕਥਿਤ ਪੋਸਟਰ ‘ਚ ਦਾਅਵਾ ਕੀਤਾ ਗਿਆ ਹੈ ਕਿ ਇਹ ਆਈਈਡੀ ਬਲਾਸਟ ਰਣਜੀਤ ਸਿੰਘ ਦੀ ਮੌਤ ਦਾ ਬਦਲਾ ਲੈਣ ਲਈ ਕੀਤਾ ਗਿਆ ਹੈ। ਦੱਸ ਦੇਈਏ ਕਿ ਰਣਜੀਤ ਸਿੰਘ ਗੁਰਦਾਸਪੁਰ ‘ਚ ਪੰਜਾਬ ਪੁਲਿਸ ਦੇ ਐਨਕਾਊਂਟਰ ‘ਚ ਮਾਰਿਆ ਗਿਆ ਸੀ। ਗੁਰਦਾਸਪੁਰ ਦੇ ਆਦੀਆਂ ਪਿੰਡ ‘ਚ ਇੱਕ ਪੰਜਾਬ ਪੁਲਿਸ ਦੇ ਏਐਸਆਈ ਤੇ ਇੱਕ ਹੋਮ ਗਾਰਡ ਦੇ ਕਤਲ ਦੀ ਵਾਰਦਾਤ ‘ਚ ਸ਼ਾਮਲ ਸੀ।

ਘੰਟਿਆਂ ਅੰਦਰ 2 ਧਮਾਕੇ

ਜਾਣਕਾਰੀ ਮੁਤਾਬਕ, ਜਲੰਧਰ ਚ ਧਮਾਕਾ ਸ਼ਾਮ 7:00 ਵਜੇ ਤੋਂ 7:30 ਵਜੇ ਦੇ ਵਿਚਕਾਰ ਹੋਇਆ, ਜਦੋਂ ਕਿ ਅੰਮ੍ਰਿਤਸਰ ਚ ਧਮਾਕਾ ਦੇਰ ਰਾਤ ਹੋਇਆ। ਅੰਮ੍ਰਿਤਸਰ ਚ ਖਾਸਾ ਆਰਮੀ ਛਾਉਣੀ ਖੇਤਰ ਦੀ ਬਾਊਂਡਰੀ ਵਾਲ (ਸੀਮਾ ਦੀਵਾਰ) ਤੇ ਹੋਏ ਧਮਾਕੇ ਦੇ ਸੰਬੰਧ ਚ, ਪੰਜਾਬ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਅਣਪਛਾਤੇ ਵਿਅਕਤੀ ਨੇ ਬਾਹਰੋਂ ਛਾਉਣੀ ਵੱਲ ਇੱਕ ਵਿਸਫੋਟਕ ਸੁੱਟਿਆ, ਜਿਸ ਨਾਲ ਇਹ ਧਮਾਕਾ ਹੋਇਆ। ਹਾਲਾਂਕਿ, ਧਮਾਕੇ ਨਾਲ ਕੋਈ ਨੁਕਸਾਨ ਜਾਂ ਜਾਨੀ ਨੁਕਸਾਨ ਨਹੀਂ ਹੋਇਆ।
ਫੋਰੈਂਸਿਕ ਟੀਮਾਂ ਨੇ ਖਾਸਾ ਆਰਮੀ ਛਾਉਣੀ ਦੀ ਸੀਮਾ ਦੀਵਾਰ ਚ ਲੋਹੇ ਦੇ ਟੀਨ ਵਰਗੀ ਇੱਕ ਵਸਤੂ ਲੱਭੀ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬਾਹਰੋਂ ਕਿਸੇ ਨੇ ਧਮਾਕਾ ਕਰਨ ਦੇ ਇਰਾਦੇ ਨਾਲ ਅੰਦਰ ਇੱਕ ਵਿਸਫੋਟਕ ਸੁੱਟਿਆ। ਜਾਣਕਾਰੀ ਮੁਤਾਬਕ, ਮੋਟਰਸਾਈਕਲ ਤੇ ਆਏ ਨਕਾਬਪੋਸ਼ ਵਿਅਕਤੀਆਂ ਨੇ ਮੌਕੇ ਤੋਂ ਭੱਜਣ ਤੋਂ ਪਹਿਲਾਂ ਵਿਸਫੋਟਕ ਅੰਦਰ ਸੁੱਟਿਆ ਸੀ।
ਧਮਾਕੇ ਦੀ ਜ਼ੋਰਦਾਰ ਸੀ, ਜਿਸ ਕਾਰਨ ਫੌਜ ਦੇ ਖੇਤਰ ਨੂੰ ਕਵਰ ਕਰਨ ਲਗਾਈ ਕਈ ਟੀਨ ਸ਼ੈੱਡ ਢਹਿ ਗਈ। ਗੇਟ ਨੰਬਰ 6 ਤੇ 7 ਦੇ ਵਿਚਕਾਰ ਸਥਿਤ ਕੰਧ ਨੂੰ ਵੀ ਮਾਮੂਲੀ ਨੁਕਸਾਨ ਹੋਇਆ। ਧਮਾਕੇ ਦੀ ਆਵਾਜ਼ ਸੁਣ ਕੇ, ਫੌਜੀ ਤੇ ਪੁਲਿਸ ਅਧਿਕਾਰੀ ਤੁਰੰਤ ਮੌਕੇ ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ। ਸ਼ੱਕ ਹੈ ਕਿ ਹਮਲਾ ਗ੍ਰਨੇਡ ਦੀ ਵਰਤੋਂ ਕਰਕੇ ਕੀਤਾ ਗਿਆ ਸੀ। ਆਲੇ ਦੁਆਲੇ ਦੇ ਖੇਤਰਾਂ ਚ ਸਰਚ ਆਪ੍ਰੇਸ਼ਨ ਵੀ ਸ਼ੁਰੂ ਕਰ ਦਿੱਤਾ ਗਿਆ ਹੈ।
ਅੰਮ੍ਰਿਤਸਰ ਚ ਧਮਾਕੇ ਵਾਲੀ ਥਾਂ ਬੀਐਸਐਫ ਖਾਸਾ ਕੈਂਪ ਦੇ ਨੇੜੇ ਸਥਿਤ ਹੈ, ਜੋ ਕਿ ਆਰਮੀ ਕੈਂਪ ਖੇਤਰ ਤੋਂ ਥੋੜ੍ਹੀ ਦੂਰੀ ਤੇ ਸਥਿਤ ਹੈ। ਸੂਤਰਾਂ ਅਨੁਸਾਰ, ਜਾਂਚ ਤੋਂ ਪਤਾ ਚੱਲਦਾ ਹੈ ਕਿ ਜਲੰਧਰ ਤੇ ਅੰਮ੍ਰਿਤਸਰ ਦੋਵਾਂ ਥਾਵਾਂ ਤੇ ਹੋਏ ਧਮਾਕਿਆਂ ਚ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਦੀ ਵਰਤੋਂ ਦੀ ਗੱਲ ਸਾਹਮਣੇ ਆ ਰਹੀ ਹੈ।

ਜਲੰਧਰ: ਸਕੂਟੀ ਚ ਧਮਾਕਾ

ਜਲੰਧਰ ਦੇ ਬੀਐਸਐਫ ਚੌਕ ਨੇੜੇ ਇੱਕ ਐਕਟਿਵਾ ਸਕੂਟੀ ਚ ਸ਼ੱਕੀ ਧਮਾਕੇ ਹੋਇਆ, ਜਿਸ ਨਾਲ ਸਕੂਟੀ ਨੂੰ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ, ਪ੍ਰਸ਼ਾਸਨ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਧਮਾਕੇ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments