Thursday, October 29, 2026
Google search engine
HomeDeshਪਾਕਿਸਤਾਨ ਦੇ ਯੂਟਿਊਬਰ ਦੇ ਵੱਡੇ ਫੈਨ ਹਨ ਕਾਮੇਡੀ ਕਿੰਗ

ਪਾਕਿਸਤਾਨ ਦੇ ਯੂਟਿਊਬਰ ਦੇ ਵੱਡੇ ਫੈਨ ਹਨ ਕਾਮੇਡੀ ਕਿੰਗ

ਮਸ਼ਹੂਰ ਟੀਵੀ ਕਾਮੇਡੀਅਨ ਕਪਿਲ ਸ਼ਰਮਾ ਨੇ ਪਾਕਿਸਤਾਨੀ ਯੂਟਿਊਬਰ ਨਾਦਿਰ ਅਲੀ ਨਾਲ ਕੰਮ ਕਰਨ ਦੀ ਇੱਛਾ ਜਤਾਈ ਹੈ। ਯੂਟਿਊਬਰ ਨੇ ਸੋਸ਼ਲ ਮੀਡੀਆ ‘ਤੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਕਪਿਲ ਸ਼ਰਮਾ ਉਨ੍ਹਾਂ ਨਾਲ ਕਾਲ ‘ਤੇ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ।

ਕਪਿਲ ਸ਼ਰਮਾ ਨਾਦਿਰ ਅਲੀ ਦੇ ਬਹੁਤ ਵੱਡੇ ਫੈਨ
ਵੀਡੀਓ ‘ਚ ਸੁਣਿਆ ਜਾ ਸਕਦਾ ਹੈ ਕਿ ਕਪਿਲ ਨਾਦਿਰ ਨੂੰ ਕਹਿੰਦੇ ਹਨ, ‘ਕਿਵੇਂ ਹੋ ਨਾਦਿਰ? ਤੁਸੀਂ ਮੈਨੂੰ ਬਹੁਤ ਪਸੰਦ ਹੋ….. ਮੈਂ ਬੱਸ ਤੁਹਾਡਾ ਸ਼ੋਅ ਦੇਖ ਰਿਹਾ ਸੀ। ਤੁਸੀਂ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹੋ। ਮੈਂ ਚਾਹੁੰਦਾ ਹਾਂ ਕਿ ਅਸੀਂ ਕਦੇ ਇਕੱਠੇ ਸ਼ੋਅ ਕਰੀਏ। ਅਸੀਂ ਇਸਨੂੰ ਦੁਬਈ ਵਿੱਚ ਕਰ ਸਕਦੇ ਹਾਂ’ ਕਪਿਲ ਨੇ ਅੱਗੇ ਕਿਹਾ ਕਿ ‘ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਕਿ’ ਮੈਂ ਅੰਮ੍ਰਿਤਸਰ ਤੋਂ ਹਾਂ। ਮੇਰੇ ਪਿਤਾ ਦਾ ਜਨਮ ਇੱਥੇ ਹੋਇਆ ਸੀ। ਪਰ ਮੇਰੇ ਦਾਦਾ ਜੀ ਲਾਹੌਰ ਦੇ ਰਹਿਣ ਵਾਲੇ ਸਨ। ਮੈਂ ਜਾਣਦਾ ਹਾਂ ਕਿ ਤੁਸੀਂ ਵੀ ਲਾਹੌਰ ਤੋਂ ਹੋ। ਮੇਰੀਆਂ ਬਹੁਤ ਸਾਰੀਆਂ ਯਾਦਾਂ ਲਾਹੌਰ ਨਾਲ ਜੁੜੀਆਂ ਹੋਈਆਂ ਹਨ।

ਮਿਲ ਕੇ ਕੰਮ ਕਰਨ ਦੀ ਇੱਛਾ ਪ੍ਰਗਟਾਈ
ਨਾਦਿਰ ਦੀ ਤਾਰੀਫ ਕਰਦੇ ਹੋਏ ਕਪਿਲ ਕਹਿੰਦੇ ਹਨ, ‘ਬ੍ਰੋ, ਮੈਂ ਤੁਹਾਨੂੰ ਬਹੁਤ ਪਸੰਦ ਕਰਦਾ ਹਾਂ। ਜਲਦੀ ਮਿਲਦੇ ਹਾਂ ਨਾਦਿਰ। ਅਸੀਂ ਇੱਕ ਵਧੀਆ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹਾਂ, ਇਸ ਲਈ ਮੈਂ ਚਾਹੁੰਦਾ ਹਾਂ ਕਿ ਤੁਸੀਂ ਵੀ ਇਸ ਪ੍ਰੋਜੈਕਟ ਦਾ ਹਿੱਸਾ ਬਣੋ। ਦੁਬਈ ਪਹੁੰਚਣ ‘ਤੇ ਮੈਂ ਤੁਹਾਨੂੰ ਕਾਲ ਕਰਾਂਗਾ। ਇਸ ਗੱਲ ‘ਤੇ ਸਹਿਮਤ ਹੁੰਦਿਆਂ ਨਾਦਿਰ ਨੇ ਕਿਹਾ, ‘ਅਸੀਂ ਕਪਿਲ ਭਾਈ ਨੂੰ ਜ਼ਰੂਰ ਮਿਲਾਂਗੇ, ਇਸ ‘ਚ ਕਹਿਣ ਵਾਲੀ ਕੋਈ ਗੱਲ ਹੀ ਨਹੀਂ।’

ਮਾਂ ਵੀ ਨੇ ਦਿੱਤਾ ਆਸ਼ੀਰਵਾਦ
ਇਸ ਤੋਂ ਬਾਅਦ ਕਪਿਲ ਨੇ ਨਾਦਿਰ ਦੀ ਮਾਂ ਨਾਲ ਵੀ ਗੱਲ ਕੀਤੀ। ਨਾਦਿਰ ਦੀ ਮਾਂ ਨੇ ਕਾਮੇਡੀਅਨ ਦੀ ਬਹੁਤ ਤਾਰੀਫ਼ ਕੀਤੀ। ਉਸ ਨੇ ਕਿਹਾ, ‘ਬੇਟਾ, ਮੈਂ ਤੁਹਾਡੇ ਸ਼ੋਅ ਨੂੰ ਫਾਲੋ ਕਰਦੀ ਹਾਂ। ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ। ਹਮੇਸ਼ਾ ਖੁਸ਼ ਰਹੋ।

ਪ੍ਰਸ਼ੰਸਕਾਂ ਨੇ ਖੂਬ ਮਨਾਈ ਖੁਸ਼ੀ
ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕ ਵੀ ਇਨ੍ਹਾਂ ਦੋਵਾਂ ਮਸ਼ਹੂਰ ਕਾਮੇਡੀਅਨਾਂ ਦੇ ਆਪਸੀ ਤਾਲਮੇਲ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਵੀਡੀਓ ‘ਤੇ ਕਮੈਂਟਸ ਦਾ ਹੜ੍ਹ ਆ ਗਿਆ ਹੈ। ਇਕ ਯੂਜ਼ਰ ਨੇ ਕਮੈਂਟ ‘ਚ ਲਿਖਿਆ, ‘ਇਹ ਪਿਆਰ ਹੈ।’ ਤਾਂ ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਟਿੱਪਣੀ ਵਿੱਚ ਕਿਹਾ, ‘ਮਾਸ਼ਾਅੱਲ੍ਹਾ… ਕਿਆ ਬਾਤ ਹੈ। ਇਹ ਉਦੋਂ ਮਜ਼ੇਦਾਰ ਹੋਵੇਗਾ ਜਦੋਂ ਅਸੀਂ ਕਪਿਲ ਭਾਈ ਅਤੇ ਤੁਹਾਨੂੰ ਇੱਕ ਫਰੇਮ ਵਿੱਚ ਇਕੱਠੇ ਦੇਖਾਂਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments