Thursday, October 29, 2026
Google search engine
HomeDeshਪੰਜਾਬੀ ਗਾਇਕ ਜੈਜ਼ੀ ਬੀ ਨਵੀਂ ਐਲਬਮ ਦੇ ਪਹਿਲੇ ਗਾਣੇ 'ਚ ਇਸ ਹਸੀਨਾ...

ਪੰਜਾਬੀ ਗਾਇਕ ਜੈਜ਼ੀ ਬੀ ਨਵੀਂ ਐਲਬਮ ਦੇ ਪਹਿਲੇ ਗਾਣੇ ‘ਚ ਇਸ ਹਸੀਨਾ ਨਾਲ ਰੋਮਾਂਸ ਕਰਦੇ ਆਉਣਗੇ ਨਜ਼ਰ

 ਪੰਜਾਬੀ ਗਾਇਕ ਜੈਜ਼ੀ ਬੀ ਇੰਨੀਂ ਦਿਨੀਂ ਲਾਈਮਲਾਈਟ ‘ਚ ਬਣੇ ਹੋਏ ਹਨ। ਜੈਜ਼ੀ ਬੀ ਐਲਬਮ ‘ਉਸਤਾਦ ਜੀ ਕਿੰਗ ਫੋਰਐਵਰ’ ਕੱਲ੍ਹ ਯਾਨਿ 10 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫੈਨਜ਼ ਗਾਇਕ ਦੀ ਐਲਬਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਇਸ ਤੋਂ ਪਹਿਲਾਂ ਜੈਜ਼ੀ ਬੀ ਨੇ ਐਲਬਮ ਦੀ ਟਰੈਕ ਲਿਸਟ ਵੀ ਜਾਰੀ ਕੀਤੀ ਸੀ। ਉਨ੍ਹਾਂ ਦੱਸਿਆ ਸੀ ਕਿ ਐਲਬਮ ਦੇ ਸਾਰੇ ਗਾਣੇ ਸਾਰੀਆਂ ਮਿਊਜ਼ਿਕ ਐਪਸ ‘ਤੇ ਹਾਲੇ ਐਮਪੀ3 ਫਾਰਮੈਟ ‘ਚ ਉਪਲਬਧ ਹੋਣਗੇ, ਪਰ ਐਲਬਮ ਦਾ ਪਹਿਲਾ ਗਾਣਾ ‘ਮੜਕ ਸ਼ਕੀਨਾਂ ਦੀ’ ਦਾ ਵੀਡੀਓ ਰਿਲੀਜ਼ ਕੀਤਾ ਜਾਵੇਗਾ। ਜੈਜ਼ੀ ਬੀ ਇਸ ਗਾਣੇ ਦੇ ਵੀਡੀਓ ‘ਚ ਖੂਬਸੂਰਤ ਮਾਡਲ ਤੇ ਅਦਾਕਾਰਾ ਨਾਲ ਇਸ਼ਕ ਫਰਮਾਉਂਦੇ ਨਜ਼ਰ ਆਉਣਗੇ। ਇਸ ਮਾਡਲ ਦਾ ਨਾਂ ਲੇਖਾ ਪ੍ਰਜਾਪਤੀ ਹੈ। ਜੋ ਕਿ ਜੈਜ਼ੀ ਬੀ ਨਾਲ ‘ਮੜ੍ਹਕ ਸ਼ਕੀਨਾਂ ਦੀ’ ਗਾਣੇ ‘ਚ ਨਜ਼ਰ ਆਵੇਗੀ।

ਕਾਬਿਲੇਗ਼ੌਰ ਹੈ ਕਿ ਜੈਜ਼ੀ ਬੀ ਆਪਣੀ ਐਲਬਮ ‘ਉਸਤਾਦ ਜੀ ਕਿੰਗ ਫੋਰਐਵਰ’ ਰਾਹੀਂ ਆਪਣੇ ਸੰਗੀਤਕ ਗੁਰੂ ਤੇ ਉਸਤਾਦ ਕੁਲਦੀਪ ਮਾਣਕ ਨੂੰ ਸ਼ਰਧਾਂਜਲੀ ਦੇਣ ਜਾ ਰਹੇ ਹਨ। ਇਸ ਐਲਬਮ ਦੇ ਕਈ ਗਾਣੇ ਕੁਲਦੀਪ ਮਾਣਕ ਦੇ ਪੁੱਤਰ ਯੁੱਧਵੀਰ ਨੇ ਵੀ ਗਾਏ ਹਨ। ਇਹੀ ਨਹੀਂ, ਫੈਨਜ਼ ਨੂੰ ਇਸ ਐਲਬਮ ਦੇ ਗਾਣਿਆਂ ‘ਚ ਕੁਲਦੀਪ ਮਾਣਕ ਦੀ ਆਵਾਜ਼ ਵੀ ਸੁਣਨ ਨੂੰ ਮਿਲੇਗੀ। ਕੁੱਲ ਮਿਲਾ ਕੇ ਜੈਜ਼ੀ ਬੀ ਦੀ ਇਹ ਐਲਬਮ ‘ਚ ਸਾਰੇ ਲੋਕ ਗੀਤ ਹਨ, ਜੋ ਕਿ ਤੁਹਾਨੂੰ 90 ਦੇ ਦਹਾਕਿਆਂ ਦੀ ਯਾਦ ਕਰਵਾਉਣਗੇ। ਫੈਨਜ਼ ਬੇਸਵਰੀ ਨਾਲ ਐਲਬਮ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments