Wednesday, October 28, 2026
Google search engine
Homelatest Newsਗਿੱਪੀ ਗਰੇਵਾਲ ਦੀ 'ਜੱਟ ਨੂੰ ਚੁੜੈਲ ਟੱਕਰੀ' ਦਾ ਮਜ਼ੇਦਾਰ ਟੀਜ਼ਰ ਹੋਇਆ ਰਿਲੀਜ਼

ਗਿੱਪੀ ਗਰੇਵਾਲ ਦੀ ‘ਜੱਟ ਨੂੰ ਚੁੜੈਲ ਟੱਕਰੀ’ ਦਾ ਮਜ਼ੇਦਾਰ ਟੀਜ਼ਰ ਹੋਇਆ ਰਿਲੀਜ਼

ਗਿੱਪੀ ਗਰੇਵਾਲ ਦੀ ਸਾਲ 2024 ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਹੈ ‘ਜੱਟ ਨੂੰ ਚੁੜੈਲ ਟੱਕਰੀ’। ਇਸ ਫਿਲਮ ਦਾ ਦਰਸ਼ਕ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ‘ਚ ਗਿੱਪੀ ਤੇ ਸਰਗੁਣ ਦੀ ਜੋੜੀ ਮੁੜ ਤੋਂ ਨਜ਼ਰ ਆਉਣ ਵਾਲੀ ਹੈ। ਉਨ੍ਹਾਂ ਦੇ ਨਾਲ ਅਦਾਕਾਰਾ ਤੇ ਮਾਡਲ ਰੂਪੀ ਗਿੱਲ ਵੀ ਨਜ਼ਰ ਆਉਣ ਵਾਲੀ ਹੈ। ਹੁਣ ਗਿੱਪੀ ਗਰੇਵਾਲ, ਸਰਗੁਣ ਮਹਿਤਾ ਤੇ ਰੂਪੀ ਗਿੱਲ ਸਟਾਰਰ ਮੂਵੀ ‘ਜੱਟ ਨੂੰ ਚੁੜੈਲ ਟੱਕਰੀ’ ਦਾ ਟੀਜ਼ਰ ਵੀ ਰਿਲੀਜ਼ ਹੋ ਗਿਆ ਹੈ। ਜਿਵੇਂ ਦੀ ਗਿੱਪੀ ਦੀ ਫਿਲਮ ਤੋਂ ਉਮੀਦ ਸੀ ਉਵੇਂ ਦਾ ਹੀ ਇਸ ਦਾ ਟੀਜ਼ਰ ਹੈ, ਯਾਨਿ ਕਿ ਮਜ਼ੇਦਾਰ ਤੇ ਮਨੋਰੰਜਨ ਨਾਲ ਭਰਪੂਰ। ਟੀਜ਼ਰ ਦੀ ਸ਼ੁਰੂਆਤ ‘ਚ ਸਰਗੁਣ ਮਹਿਤਾ ਦਾ ਚੁੜੈਲ ਅਵਤਾਰ ਦੇਖਣ ਨੂੰ ਮਿਲਦਾ ਹੈ। ਉਹ ਅਸਮਾਨ ਤੋਂ ਹੇਠਾਂ ਚੁੜੈਲ ਬਣ ਹੇਠਾਂ ਉੱਤਰ ਰਹੀ ਹੈ। ਉੱਤਰਦੇ ਹੀ ਉਸ ਦੀ ਅੱਖ ਗਿੱਪੀ ‘ਤੇ ਪੈਂਦੀ ਹੈ, ਪਰ ਉਸ ਦੀ ਪਤਨੀ ਰੂਪੀ ਉਸ ਦੇ ਲਈ ਚੁੜੈਲ ਨਾਲ ਟੱਕਰ ਲੈਣ ਲਈ ਤਿਆਰ ਹੋ ਜਾਂਦੀ ਹੈ। ਬਾਕੀ ਤੁਸੀਂ ਦੇਖੋ ਇਹ ਟੀਜ਼ਰ:

 

ਕਾਬਿਲੇਗ਼ੌਰ ਹੈ ਕਿ ਹਾਲ ਹੀ ‘ਚ ਗਿੱਪੀ ਗਰੇਵਾਲ ਨੇ ਫਿਲਮ ਦਾ ਪੋਸਟਰ ਵੀ ਰਿਲੀਜ਼ ਕੀਤਾ ਸੀ, ਜਿਸ ਵਿੱਚ ਉਹ 101 ਚੁੜੈਲਾਂ ਦੇ ‘ਚ ਇਕੱਲੇ ਘਿਰੇ ਨਜ਼ਰ ਆ ਰਹੇ ਸੀ। ਫਿਲਮ ਦੇ ਪੋਸਟਰ ਤੋਂ ਬਾਅਦ ਹੀ ਲੋਕ ਇਸ ਦੇ ਟੀਜ਼ਰ ਦੀ ਉਡੀਕ ਕਰ ਰਹੇ ਸੀ। ਹੁਣ ਇਸ ਦੇ ਟੀਜ਼ਰ ਤੋਂ ਬਾਅਦ ਲੋਕਾਂ ‘ਚ ਐਕਸਾਇਟਮੈਂਟ ਹੈ ਫਿਲਮ ਦੇਖਣ ਦੀ। ਟੀਜ਼ਰ ‘ਚ ਫਿਲਮ ਦਾ ਟਾਈਟਲ ਟਰੈਕ ਵੀ ਸੁਣਿਆ ਜਾ ਸਕਦਾ ਹੈ, ਜਿਸ ਨੂੰ ਗਿੱਪੀ ਨੇ ਆਪਣੀ ਆਵਾਜ਼ ਦਿੱਤੀ ਹੈ। ਦੱਸ ਦਈਏ ਕਿ ਇਹ ਫਿਲਮ 15 ਮਾਰਚ 2024 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments